ਚੰਡੀਗੜ੍ਹ, 15 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਕੈਂਪਸ ਦੇ ਅੰਦਰ ਵਾਹਨਾਂ ਦੀ ਆਵਾਜਾਈ ਵਿਚ ਕਾਫ਼ੀ ਵਾਧਾ ਹੋਣ ਕਾਰਨ ਪੀ.ਯੂ. ਕੈਂਪਸ ਦੀਆਂ ਸੜਕਾਂ 'ਤੇ ਵਧਦਾ ਟਰੈਫ਼ਿਕ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਸਟਾਫ਼ ਤੇ ਸੈਲਾਨੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ | ਕੈਂਪਸ ਦੇ ਅੰਦਰ ਆਵਾਜਾਈ ਦੀ ਭੀੜ, ਸ਼ੋਰ ਪ੍ਰਦੂਸ਼ਣ ਤੇ ਆਉਣ-ਜਾਣ 'ਚ ਅਸੁਵਿਧਾ ਨੂੰ ਹੱਲ ਕਰਨ ਦੀ ਲੋੜ ਹੈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੋ.ਪ੍ਰਵੀਨ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਕਸਰ ਵਿਭਾਗਾਂ, ਲਾਇਬ੍ਰੇਰੀਆਂ, ਹੋਸਟਲਾਂ, ਪ੍ਰਯੋਗਸ਼ਾਲਾਵਾਂ ਆਦਿ ਲਈ ਜਾਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸੇ ਮਸਲੇ ਤਹਿਤ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਿੱਠੀ ਦੇ ਕੇ ਕੈਂਪਸ ਵਿਚ ਫ਼੍ਰੀ ਈ-ਰਿਕਸ਼ਾ ਸਹੂਲਤ ਨੂੰ ਚਲਾਉਣ ਲਈ ਅਪੀਲ ਕੀਤੀ ਗਈ | ਇਹ ਪਹਿਲ ਕੁਸ਼ਲ ਤੇ ਪਹੰੁਚਣਯੋਗ ਈ-ਰਿਕਸ਼ਾ ਨੈੱਟਵਰਕ ਬੇਲੋੜੀ ਵਾਹਨਾਂ ਦੀ ਆਵਾਜਾਈ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ ਤੇ ਯੂਨੀਵਰਸਿਟੀ ਦੇ ਅੰਦਰ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰ ਸਕਦਾ ਹੈ | ਇਹ ਉਪਾਅ ਮੱਧ ਪੂਰਬ 'ਚ ਤੇਲ ਰੂਟਾਂ ਦੇ ਬੰਦ ਹੋਣ ਕਾਰਨ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਈਾਧਨ ਦੀ ਸੰਭਾਲ ਤੇ ਆਯਾਤ ਕੀਤੇ ਈਾਧਨ ਸਰੋਤਾਂ 'ਤੇ ਨਿਰਭਰਤਾ ਘਟਾਉਣ ਲਈ ਪ੍ਰਧਾਨ ਮੰਤਰੀ ਦੀ ਅਪੀਲ ਨਾਲ ਸਬੰਧਿਤ ਹੈ |