ਲਾਲੜੂ, 15 ਮਈ (ਰਾਜਬੀਰ ਸਿੰਘ)- ਪੰਜਾਬ ਸੀਵਰੇਜ ਐਂਡ ਵਾਟਰ ਸਪਲਾਈ ਬੋਰਡ ਦੇ ਵਾਈਸ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਵਲੋਂ ਦਸਵੀਂ ਜਮਾਤ ਦੇ ਨਤੀਜਿਆਂ 'ਚ ਜ਼ਿਲ੍ਹਾ ਪੱਧਰ 'ਤੇ ਅੱਠਵਾਂ ਸਥਾਨ ਪ੍ਰਾਪਤ ਕਰਨ ਵਾਲੇ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਸਿੰਬਲੀ ਦੇ ਵਿਦਿਆਰਥੀ ਸਾਹਿਬਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰ. ਰਾਮ ਸਿੰਘ, ਐਮ. ਡੀ. ਜਸਵੰਤ ਸਿੰਘ ਤੇ ਸਟਾਫ਼ ਮੈਂਬਰ ਸੋਨੀਆ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ 'ਚ ਵਿਦਿਆਰਥੀ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਯ ਮੌਕੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਾਹਿਬਪ੍ਰੀਤ ਸਿੰਘ ਨੇ ਆਪਣੀ ਮਿਹਨਤ ਤੇ ਸਟਾਫ਼ ਦੀ ਮਦਦ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ | ਇਸ ਮੌਕੇ ਉਨ੍ਹਾਂ ਨਾਲ 'ਆਪ' ਆਗੂ ਬਲਵਿੰਦਰ ਸਿੰਘ, ਸਵਰਨ ਸਿੰਘ, ਗੁਰਸੇਵਕ ਸਿੰਘ, ਜਗਜੀਤ ਸਿੰਘ ਤੇ 'ਆਪ' ਦੇ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ ਆਦਿ ਹਾਜ਼ਰ ਸਨ | ਸਾਹਿਬਪ੍ਰੀਤ ਸਿੰਘ ਦੀ ਇਸ ਉਪਲੱਬਧੀ ਕਾਰਨ ਪਿੰਡ ਤਸਿੰਬਲੀ ਤੇ ਹੋਰਨਾਂ ਇਲਾਕਾ ਵਾਸੀਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |