ਕੁਰਾਲੀ, 15 ਮਈ (ਬਿੱਲਾ ਅਕਾਲਗੜ੍ਹੀਆ)-ਸਥਾਨਕ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ 12ਵੀਂ ਜਮਾਤ ਦੇ ਨਤੀਜਿਆਂ 'ਚ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਜੇ. ਆਰ. ਸ਼ਰਮਾ ਨੇ ਦੱਸਿਆ ਕਿ ਆਰਟਸ ਸਟਰੀਮ 'ਚ ਸਪਨਾ ਨੇ 92 ਫ਼ੀਸਦੀ, ਹਰਸ਼ਦੀਪ ਕੌਰ ਨੇ 84 ਫ਼ੀਸਦੀ, ਚਾਹਤ, ਕੇਹਕਸ਼ਾ, ਮਨਰਾਜ ਤੇ ਗੁਰਨੂਰ ਕੌਰ ਨੇ 83 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਕਾਮਰਸ ਸਟਰੀਮ 'ਚ ਓਜਸ ਰਾਣਾ ਨੇ 89 ਫ਼ੀਸਦੀ, ਪਰਮਵੀਰ ਸਿੰਘ ਨੇ 86 ਫ਼ੀਸਦੀ, ਆਯੂਸ਼ ਨੇ 84 ਫ਼ੀਸਦੀ ਤੇ ਇਸ਼ਿਕਾ ਨੇ 83 ਫ਼ੀਸਦੀ ਤੇ ਸਾਇੰਸ ਸਟਰੀਮ 'ਚ ਰਜਤ ਸ਼ਰਮਾ ਨੇ 89 ਫ਼ੀਸਦੀ, ਜਸਦੀਪ ਕੌਰ ਨੇ 85 ਫ਼ੀਸਦੀ, ਅਰਸ਼ੀਆ ਨੇ 78 ਫ਼ੀਸਦੀ ਤੇ ਵਿਮਲ ਖਾਲਸਾ ਨੇ 75 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਸਕੂਲ ਪਿ੍ੰਸੀਪਲ ਜੇ. ਆਰ. ਸ਼ਰਮਾ ਨੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਵਾਈਸ ਪਿ੍ੰਸੀਪਲ ਰਾਕੇਸ਼ ਕੁਮਾਰੀ, ਜਸਪ੍ਰੀਤ ਕੌਰ, ਸ਼ਿਲਪਾ, ਸੁਮਨਪ੍ਰੀਤ ਕੌਰ, ਗਗਨ ਅਤੇ ਸ਼ੀਤਲ ਵੀ ਮੌਜੂਦ ਸਨ |