02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਅਜੀਤ ਡੈਸਕ 16-05-2026
ਕੁਰਾਲੀ, 15 ਮਈ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸਿਸਵਾਂ ਮਾਰਗ 'ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦਾ ਅਕਾਦਮਿਕ ਸੈਸ਼ਨ 2025-26 ਦਾ ਸੀ. ਬੀ. ਐੱਸ. ਈ. ਦੇ ਬਾਰ੍ਹਵੀਂ ਕਲਾਸ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਵੱਖ-ਵੱਖ ਸਟਰੀਮਾਂ 'ਚ ਬਿਹਤਰੀਨ ਅੰਕ ਹਾਸਿਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਾਇੰਸ ਸਟਰੀਮ ਵਿਚ ਤਿ੍ਸ਼ਪ੍ਰੀਤ ਸਿੰਘ ਨੇ 95.8 ਫ਼ੀਸਦੀ ਅੰਕ ਹਾਸਿਲ ਕਰ ਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਮਨਜੋਤ ਕੌਰ ਨੇ 93.2 ਫ਼ੀਸਦੀ ਅੰਕ ਹਾਸਿਲ ਕਰ ਕੇ ਦੂਜਾ ਅਤੇ ਜੋਗਿੰਦਰ ਕੌਰ ਨੇ 88.6 ਫ਼ੀਸਦੀ ਅੰਕ ਹਾਸਿਲ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ•ਾਂ ਕਾਮਰਸ ਸਟਰੀਮ ਵਿਚ ਜਸਕਰਨ ਸਿੰਘ ਨੇ 94.4 ਫ਼ੀਸਦੀ ਅੰਕਾਂ ਨਾਲ ਸਕੂਲ 'ਚੋਂ ਟਾਪ ਕੀਤਾ ਹੈ, ਜਦਕਿ ਜਸ਼ਨਦੀਪ ਕੌਰ ਤੇ ਸਾਹਿਬਾ ਦੋਵਾਂ ਨੇ ਸਾਂਝੇ ਤੌਰ 'ਤੇ 85 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸ ਤੋਂ ਇਲਾਵਾ ਹਿਊਮੈਨਟੀਜ਼ (ਆਰਟਸ) ਸਟਰੀਮ 'ਚੋਂ ਸਵਾਰ ਸੈਣੀ ਨੇ 93.4 ਫ਼ੀਸਦੀ ਅੰਕਾਂ ਨਾਲ ਸਕੂਲ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਅਨੰਨਿਆ ਵਸ਼ਿਸ਼ਟ ਨੇ 88.4 ਫ਼ੀਸਦੀ, ਅਰਮਾਨਦੀਪ ਸਿੰਘ ਨੇ 88.2 ਫ਼ੀਸਦੀ ਤੇ ਮਨਪ੍ਰੀਤ ਕੌਰ ਨੇ 87.6 ਫ਼ੀਸਦੀ ਅੰਕ ਹਾਸਿਲ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਦੇ ਨਾਲ ਹੀ ਸਕੂਲ ਦੇ ਕਈ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਚ ਵੀ ਮੱਲ•ਾਂ ਮਾਰੀਆਂ ਹਨ, ਜਿਨ•ਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਜੋਗਿੰਦਰ ਕੌਰ ਨੇ 100 'ਚੋਂ 100 ਅੰਕ ਹਾਸਿਲ ਕੀਤੇ ਹਨ, ਜਦਕਿ ਸਾਈਕਾਲੋਜੀ ਵਿਚ ਤਿ੍ਸ਼ਪ੍ਰੀਤ ਸਿੰਘ ਨੇ 99 ਫ਼ੀਸਦੀ, ਅੰਗਰੇਜ਼ੀ ਵਿਸ਼ੇ ਵਿਚ ਜਸਕਰਨ ਸਿੰਘ ਨੇ 99 ਫ਼ੀਸਦੀ, ਬਿਜ਼ਨੈੱਸ ਸਟੱਡੀਜ਼ ਵਿਚ ਜਸਕਰਨ ਸਿੰਘ ਨੇ 96 ਫ਼ੀਸਦੀ ਅਤੇ ਸਰੀਰਕ ਸਿੱਖਿਆ 'ਚ ਮਨਜੋਤ ਕੌਰ ਨੇ 98 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਤੇਲ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਕੇਂਦਰ ਸਰਕਾਰ ਨੇ ਗ਼ਰੀਬਾਂ ਦਾ ਲੋਕ ਤੋੜਿਆ : ਮਛਲੀ ਕਲਾਂ <br/> ਅਗਲੀ ਖ਼ਬਰ ਮੰਗਾਂ ਨਾ ਮੰਨੇ ਜਾਣ 'ਤੇ ਡੇਰਾਬੱਸੀ ਵਿਖੇ ਸਫ਼ਾਈ ਕਰਮੀਆਂ ਨੇ ਕੱਢੀ ਰੋਸ ਰੈਲੀ <br/>
Ad Position 24
No active advertisement