05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਿੱਖਿਆ ਸਿਰਫ਼ ਕਰੀਅਰ ਨਹੀਂ, ਸਗੋਂ ਚੰਗੇ ਚਰਿੱਤਰ ਦੀ ਨੀਂਹ ਹੈ-ਰਾਜਪਾਲ ਕਟਾਰੀਆ <br/>

Ad Position 21
No active advertisement
ਅਜੀਤ ਡੈਸਕ 23-05-2026
ਚੰਡੀਗੜ੍ਹ, 22 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਪ੍ਰਸ਼ਾਸਨ ਵਲੋਂ ਬਾਲ ਅਧਿਕਾਰਾਂ, ਸੁਰੱਖਿਆ ਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਮਜ਼ਬੂਤ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ 'ਬਾਲ ਸਭਾ-ਮਨ ਕਾ ਸੰਵਾਦ 2.0' ਕਰਵਾਇਆ ਗਿਆ | ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੱਚਿਆਂ ਨਾਲ ਰੂ-ਬਰੂ ਹੋ ਕੇ ਉਨ੍ਹਾਂ ਨੂੰ ਚੰਗੇ ਚਰਿੱਤਰ, ਅਨੁਸ਼ਾਸਨ ਤੇ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ | ਨਾਲ ਹੀ ਸੰਵੇਦਨਸ਼ੀਲ ਤੇ ਲੋੜਵੰਦ ਬੱਚਿਆਂ ਲਈ 'ਪਾਠਸ਼ਾਲਾ ਰਥ' ਮੁਹਿੰਮ ਦੀ ਸ਼ੁਰੂਆਤ ਵੀ ਕੀਤੀ | ਸਮਾਜ ਕਲਿਆਣ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਪ੍ਰਸ਼ਾਸਕ ਕਟਾਰੀਆ ਨੇ ਕਿਹਾ ਕਿ ਬੱਚੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਤੇ ਉਨ੍ਹਾਂ ਦੀ ਸਹੀ ਦਿਸ਼ਾ ਵਿਚ ਪਰਵਰਿਸ਼ ਹੀ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਰੁਜ਼ਗਾਰ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਚੰਗੇ ਚਰਿੱਤਰ ਤੇ ਸਮਾਜਿਕ ਮੁੱਲਾਂ ਦੀ ਨੀਂਹ ਹੈ | ਉਨ੍ਹਾਂ ਬੱਚਿਆਂ ਨੂੰ ਇਮਾਨਦਾਰੀ, ਅਨੁਸ਼ਾਸਨ, ਮਿਹਨਤ ਤੇ ਸਮਾਜ ਸੇਵਾ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ | 'ਮਨ ਕਾ ਸੰਵਾਦ' ਦੌਰਾਨ ਗੁਲਾਬ ਚੰਦ ਕਟਾਰੀਆ ਨੇ ਬੱਚਿਆਂ ਨਾਲ ਖੁੱਲ ਕੇ ਗੱਲਬਾਤ ਕੀਤੀ ਤੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਇਕ ਮੂਰਤੀਕਾਰ ਦੀ ਪ੍ਰੇਰਕ ਕਹਾਣੀ ਰਾਹੀਂ ਸਮਝਾਇਆ ਕਿ ਜੀਵਨ ਦੀਆਂ ਮੁਸ਼ਕਲਾਂ ਹੀ ਮਨੁੱਖ ਦੀ ਸ਼ਖਸੀਅਤ ਨੂੰ ਨਿਖਾਰਦੀਆਂ ਹਨ | ਉਨ੍ਹਾਂ ਬੱਚਿਆਂ ਨੂੰ ਚੰਗੀ ਸੰਗਤ ਚੁਣਨ, ਅਧਿਆਪਕਾਂ ਦਾ ਸਤਿਕਾਰ ਕਰਨ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਨ ਦੀ ਸਲਾਹ ਦਿੱਤੀ | ਇਸ ਮੌਕੇ 'ਪਾਠਸ਼ਾਲਾ ਰਥ-ਸੜਕਾਂ 'ਤੇ ਰਹਿੰਦੇ ਤੇ ਸੰਵੇਦਨਸ਼ੀਲ ਬੱਚਿਆਂ ਲਈ ਸੁਰੱਖਿਅਤ ਥਾਂ' ਦੀ ਸ਼ੁਰੂਆਤ ਕੀਤੀ ਗਈ | ਇਸ ਯੋਜਨਾ ਦਾ ਮਕਸਦ ਲੋੜਵੰਦ ਬੱਚਿਆਂ ਨੂੰ ਸਿੱਖਿਆ, ਸਿਹਤ ਸੇਵਾਵਾਂ, ਕੌਂਸਲਿੰਗ ਤੇ ਹੁਨਰ ਵਿਕਾਸ ਨਾਲ ਜੋੜਨਾ ਹੈ | ਪ੍ਰਸ਼ਾਸਕ ਵਲੋਂ 'ਬਾਲ ਸ਼ਕਤੀ ਅਧਿਕਾਰ ਤੋਂ ਆਤਮਵਿਸ਼ਵਾਸ਼ ਤੱਕ' ਨਾਮਕ ਕਿਤਾਬ ਵੀ ਜਾਰੀ ਕੀਤੀ ਗਈ ਜਿਸ ਰਾਹੀਂ ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ | ਪ੍ਰੋਗਰਾਮ 'ਚ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਡੀ.ਜੀ.ਪੀ. ਡਾ. ਸਾਗਰ ਪ੍ਰੀਤ ਹੁੱਡਾ, ਸਮਾਜ ਕਲਿਆਣ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਸਕੱਤਰ ਅਨੁਰਾਧਾ ਚਗਤੀ, ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਸਿੰਘ ਭੱਟੀ, ਡਾਇਰੈਕਟਰ ਸਮਾਜਿਕ ਭਲਾਈ ਰਾਧਿਕਾ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਤੇ ਸੀ.ਸੀ.ਪੀ.ਸੀ.ਆਰ. ਦੀ ਚੇਅਰਪਰਸਨ ਸ਼ਿਪਰਾ ਬਾਂਸਲ ਸਮੇਤ ਕਈ ਉੱਚ ਅਧਿਕਾਰੀ ਅਤੇ ਬਾਲ ਸੁਰੱਖਿਆ ਸੰਸਥਾਵਾਂ ਦੇ ਮੈਂਬਰ ਹਾਜ਼ਰ ਰਹੇ | ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਵੀ ਬੱਚਿਆਂ ਨੂੰ ਅਨੁਸ਼ਾਸਿਤ ਰਹਿਣ ਅਤੇ ਆਪਣੇ ਟੀਚਿਆਂ 'ਤੇ ਕੇਂਦਿ੍ਤ ਰਹਿਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਪ੍ਰਸ਼ਾਸਕ ਨੇ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025' ਹਾਸਲ ਕਰਨ ਵਾਲੇ ਸਨੇਹਾਲਿਆ ਬੋਇਜ਼ ਹੋਮ ਦੇ ਵਿਦਿਆਰਥੀ ਵੰਸ਼ ਤਾਇਲ ਨੂੰ ਸਮਾਜ ਸੇਵਾ ਤੇ ਮਨੁੱਖਤਾ ਲਈ ਵਿਸ਼ੇਸ਼ ਯੋਗਦਾਨ ਦੇਣ 'ਤੇ ਸਨਮਾਨਿਤ ਕੀਤਾ | ਉਨ੍ਹਾਂ ਵੰਸ਼ ਦੀ ਹਿੰਮਤ ਅਤੇ ਸੇਵਾ ਭਾਵਨਾ ਨੂੰ ਹੋਰ ਬੱਚਿਆਂ ਲਈ ਪ੍ਰੇਰਣਾ ਦੱਸਿਆ | ਸਨੇਹਾਲਿਆ ਦੇ ਬੱਚਿਆਂ ਵਲੋਂ ਲਾਪਤਾ ਬੱਚਿਆਂ ਦੇ ਬਚਾਅ ਅਤੇ ਮੁੜਵਸੇਬੇ 'ਤੇ ਆਧਾਰਿਤ ਨਾਟਕ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਅਤੇ ਚਾਈਲਡ ਹੈਲਪਲਾਈਨ 1098 ਦੀ ਮਹੱਤਤਾ ਨੂੰ ਉਜਾਗਰ ਕੀਤਾ | ਨਿਰਦੇਸ਼ਕ ਸਮਾਜਿਕ ਭਲਾਈ ਰਾਧਿਕਾ ਿ ਸੰਘ ਨੇ ਸਮੂਹ ਮਹਿਮਾਨਾਂ, ਅਧਿਕਾਰੀਆਂ ਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਲਈ ਸਭ ਦੇ ਸਹਿਯੋਗ ਦੀ ਸਰਾਹਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਵਿਖੇ ਸ੍ਰੀ ਸੁਖਮਨੀ ਸਕੂਲ ਦੇ ਮੁਲਾਜ਼ਮਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨੇ ਚੰਡੀਗੜ... ਅਗਲੀ ਖ਼ਬਰ ਮੋਨਿਕਾ ਗੋਇਲ ਵਾਰਡ ਨੰਬਰ 22 ਤੋਂ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਨਗੇ-ਦਵਿੰਦਰਪਾਲ ਸਿੰਘ • ਵਾਰਡ ਨੰਬਰ 22 ਤੋਂ ਆਜ਼ਾ...
Ad Position 24
No active advertisement