02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਯੂਨੀਵਰਸਿਟੀ 'ਚ 'ਪੱਛਮੀ ਅਕਾਦਮੀਆਂ 'ਚ ਸਿੱਖ ਅਧਿਐਨਾਂ ਨੂੰ ਸਥਾਪਿਤ ਕਰਨ' ਸੰਬੰਧੀ ਵਿਸ਼ੇ 'ਤੇ ਭਾਸ਼ਣ ਕਰਵਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਚੰਡੀਗੜ੍ਹ, 23 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਨੇ ਨਾਦਪ੍ਰਗਾਸ ਦੇ ਸਹਿਯੋਗ ਨਾਲ ਵੀਰਵਾਰ ਨੂੰ 'ਪੱਛਮੀ ਅਕਾਦਮੀਆ ਵਿਚ ਸਿੱਖ ਅਧਿਐਨਾਂ ਨੂੰ ਸਥਾਪਿਤ ਕਰਨ' ਵਿਸ਼ੇ 'ਤੇ ਇਕ ਭਾਸ਼ਣ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਸਿੱਖ ਵਿਦਵਾਨ ਅਮਨਦੀਪ ਸਿੰਘ ਨੇ ਮੁੱਖ ਭਾਸ਼ਣ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ | ਸੈਸ਼ਨ ਦੌਰਾਨ ਬੋਲਦਿਆਂ ਅਮਨਦੀਪ ਸਿੰਘ ਨੇ ਕਿਹਾ ਕਿ ਪੱਛਮ ਵਿਚ ਸਿੱਖ ਧਰਮ ਨੂੰ ਪੰਜਾਬੀ ਪਛਾਣ ਦੇ ਢਾਂਚੇ ਦੇ ਅੰਦਰ ਦੇਖਿਆ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਸਟੱਡੀਜ਼ ਅਤੇ ਸਿੱਖ ਸਟੱਡੀਜ਼ ਵਿਚਕਾਰ ਤਣਾਅ ਪੈਦਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੱਛਮੀ ਅਕਾਦਮਿਕ ਸੰਸਥਾਵਾਂ ਨੇ ਧਰਮ ਦਾ ਅਧਿਐਨ ਕਰਨ ਲਈ ਸੂਝਵਾਨ ਪਹੁੰਚ ਵਿਕਸਤ ਕੀਤੀਆਂ ਹਨ ਅਤੇ ਅਜਿਹੇ ਸਥਾਨਾਂ ਵਿਚ ਸਿੱਖ ਧਰਮ ਬਾਰੇ ਚਰਚਾ ਲਈ ਬੌਧਿਕ ਪਰਿਪੱਕਤਾ ਦੇ ਸਮਾਨ ਪੱਧਰ ਦੀ ਲੋੜ ਹੁੰਦੀ ਹੈ | ਇਸ ਤੋਂ ਪਹਿਲਾਂ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਸਿੱਖ ਧਰਮ ਦੇ ਮੁੱਖ ਸੰਕਲਪਾਂ ਅਤੇ ਸਿਧਾਂਤਾਂ ਦੀ ਗੁਰਮਤਿ ਦਿ੍ਸ਼ਟੀਕੋਣ ਤੋਂ ਜਾਂਚ ਕਰਨਾ ਸਭ ਤੋਂ ਮਹੱਤਵਪੂਰਨ ਸਮਕਾਲੀ ਅਕਾਦਮਿਕ ਜ਼ਰੂਰਤਾਂ 'ਚੋਂ ਇਕ ਹੈ | ਖੁੱਲ੍ਹੀ ਚਰਚਾ ਦੌਰਾਨ ਡਾ. ਪ੍ਰਵੀਨ ਕੁਮਾਰ ਨੇ ਪੰਜਾਬ ਸਟੱਡੀਜ਼ ਤੇ ਸਿੱਖ ਸਟੱਡੀਜ਼ ਵਿਚ ਸਪਸ਼ਟ ਤੌਰ 'ਤੇ ਫਰਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਸਮਾਪਤੀ ਸੈਸ਼ਨ ਵਿਚ ਪ੍ਰੋ. ਹਰਪਾਲ ਸਿੰਘ ਨੇ ਕਿਹਾ ਕਿ ਪੱਛਮੀ ਅਧਿਐਨ ਦੇ ਤਰੀਕੇ ਸਿੱਖ ਧਰਮ ਦੀ ਵਿਆਖਿਆ ਨਾਮ ਸਿਮਰਨ ਦੀ ਬਜਾਏ ਕਰਨੀ ਜਾਂ ਆਚਰਨ ਦੇ ਦਿ੍ਸ਼ਟੀਕੋਣ ਤੋਂ ਕਰਦੇ ਹਨ | ਡਾ. ਰਾਜੇਸ਼ ਜੈਸਵਾਲ, ਗੁਰਬੀਰ ਸਿੰਘ ਤੇ ਗੁਰਪ੍ਰੀਤ ਸਿੰਘਲ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਵਿਦਵਾਨ ਅਤੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦੇ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ | ਸਮਾਗਮ ਦੀ ਕਾਰਵਾਈ ਡਾ. ਸੁਖਵਿੰਦਰ ਸਿੰਘ ਨੇ ਚਲਾਈ |

Ad Position 22
No active advertisement
ਪਿਛਲੀ ਖ਼ਬਰ ਊਰਜਾ ਕੁਸ਼ਲਤਾ ਤੇ ਸਾਫ਼ ਵਾਤਾਵਰਨ ਲਈ ਯੂ.ਟੀ. ਪ੍ਰਸ਼ਾਸਨ ਦੀ ਨਵੀਂ ਪਹਿਲ, ਚੰਡੀਗੜ੍ਹ ਬਣੇਗਾ ਗਰੀਨ ਟਰਾਂਸਪੋਰਟ ਦਾ ਮਾਡਲ... ਅਗਲੀ ਖ਼ਬਰ ਪੰਜਾਬ ਨੇ ਜੱਚਾ-ਬੱਚਾ ਸਿਹਤ ਦੇ ਸਾਰੇ ਮੁੱਖ ਸੂਚਕਾਂ 'ਚ ਰਾਸ਼ਟਰੀ ਔਸਤ ਨੂੰ ਪਛਾੜਿਆ <br/>
Ad Position 24