ਐੱਸ. ਏ. ਐੱਸ. ਨਗਰ, 23 ਮਈ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਦੇ ਵਾ. ਨੰ. 41 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਕੌਰ (ਸਾਬਕਾ ਸਰਪੰਚ ਪਿੰਡ ਨਾਨੰੂਮਾਜਰਾ) ਵਲੋਂ ਅੱਜ ਆਪਣੇ ਵਾਰਡ ਦੇ ਵੱਖ-ਵੱਖ ਖੇਤਰਾਂ 'ਚ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਨਾਨੰੂਮਾਜਰਾ ਦੀ ਸਰਪੰਚ ਹੁੰਦਿਆਂ ਪਿੰਡ 'ਚ ਆਂਗਣਵਾੜੀ ਕੇਂਦਰ, ਸਰਕਾਰੀ ਸਕੂਲ ਦੀ ਇਮਾਰਤ ਤੇ ਧਰਮਸ਼ਾਲਾ 'ਚ ਲੋੜੀਂਦੇ ਵਿਕਾਸ ਕਾਰਜ ਕਰਵਾਏ ਤੇ ਨਾਲ ਹੀ ਪਿੰਡ ਦੀ ਫਿਰਨੀ ਪੱਕੀ ਕਰਵਾਈ, ਸ਼ਹੀਦੀ ਗੇਟ ਤਿਆਰ ਕਰਵਾਇਆ, ਸ਼ਮਸ਼ਾਨਘਾਟ ਦੀ ਚਾਰਦੀਵਾਰੀ ਕਰਵਾਈ ਤੇ ਸ਼ੈੱਡ ਤੇ ਕੂੜੇਦਾਨ ਦਾ ਪ੍ਰਬੰਧ ਕਰਨ ਤੋਂ ਇਲਾਵਾ ਟੋਭੇ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ | ਇਸ ਤੋਂ ਇਲਾਵਾ ਪਿੰਡ ਨੂੰ ਪਾਣੀ ਦੀ ਸਹੂਲਤ ਦੇਣ ਲਈ ਪਾਣੀ ਦੇ ਟੈਂਕਰ ਤੇ ਪਿੰਡ 'ਚ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ | ਉਨ੍ਹਾਂ ਕਿਹਾ ਕਿ ਅੱਜ ਵੀ ਪੂਰੇ ਪਿੰਡ ਦੇ ਲੋਕ ਉਨ੍ਹਾਂ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਤੋਂ ਭਲੀ-ਭਾਂਤੀ ਜਾਣੂ ਹਨ | ਉਨ੍ਹਾਂ ਆਪਣੇ ਵਾਰਡ ਅਧੀਨ ਆਉਂਦੇ ਖੇਤਰਾਂ ਵੇਵ ਅਸਟੇਟ, ਪ੍ਰੀਤ ਸਿਟੀ, ਸੈਕਟਰ-85, ਸੈਕਟਰ-86, ਸੈਕਟਰ-88, ਪਿੰਡ ਨਾਨੰੂਮਾਜਰਾ ਤੇ ਪਿੰਡ ਸੰਭਾਲਕੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਨੂੰ ਜਿਤਾਉਣ ਤਾਂ ਜੋ ਉਹ ਵਾਰਡ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾ ਸਕਣ | ਇਸ ਮੌਕੇ ਉਮੀਦਵਾਰ ਦੇ ਪਤੀ ਬਹਾਦਰ ਸਿੰਘ ਗਿੱਲ, ਐਡਵੋਕੇਟ ਦਲਜੀਤ ਸਿੰਘ ਸਿੱਧੂ, ਦਿਲਬਾਗ ਸਿੰਘ, ਹਰਬੰਸ ਸਿੰਘ, ਹਰਦੀਪ ਸਿੰਘ ਉਪਲ, ਸੁਦੇਸ਼ ਰਾਣੀ, ਹਰਜਿੰਦਰ ਕੌਰ, ਗੁਰਮੀਤ ਕੌਰ ਤੇ ਹਰਜੀਤ