ਮਾਜਰੀ, 23 ਮਈ (ਕੁਲਵੰਤ ਸਿੰਘ ਧੀਮਾਨ) - ਕਸਬਾ ਨਵਾਂਗਰਾਓਾ ਦੇ 21 ਵਾਰਡਾਂ ਵਿਚ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਗਈ ਹੈ | ਇੱਥੇ ਵਾਰਡ ਨੰਬਰ 1 ਤੋਂ ਭਾਜਪਾ ਦੇ ਰਾਜਵੀਰ ਲਾਲੀ ਤੇ ਆਪ ਦੇ ਜਗਤਾਰ ਸਿੰਘ ਚੋਣ ਮੈਦਾਨ 'ਚ ਹਨ ਜਦਕਿ ਕਾਂਗਰਸ ਤੇ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰਨ 'ਚ ਅਸਫਲ ਰਹੀ ਹੈ | ਇਸੇ ਤਰ੍ਹਾਂ ਵਾਰਡ ਨੰ. ਤੋਂ 2 ਭਾਜਪਾ ਦੇ ਜੋਗਿੰਦਰ ਪਾਲ, ਕਾਂਗਰਸ ਦੇ ਵਰਿੰਦਰ ਰਾਵਤ, ਅਕਾਲੀ ਦਲ ਦੇ ਅੰਗਰੇਜ਼ ਸਿੰਘ, 'ਆਪ' ਦੇ ਹਰਨੇਕ ਸ਼ਿਆਮ, ਆਜ਼ਾਦ ਉਮੀਦਵਾਰ ਜਸਵਿੰਦਰ ਸਿੰਘ, ਵਾਰਡ ਨੰ. 3 ਤੋਂ ਭਾਜਪਾ ਦੀ ਭਗਵਤੀ ਖਾਤੀ, ਕਾਂਗਰਸ ਦੀ ਕਿਰਨਦੀਪ ਕੌਰ, ਅਕਾਲੀ ਦਲ ਦੀ ਬਲਵਿੰਦਰ ਕੌਰ, 'ਆਪ' ਦੀ ਰਮੇਸ਼ ਕੌਰ, ਆਜ਼ਾਦ ਉਮੀਦਵਾਰ ਕੁਸ਼ਲ ਦੇਵੀ, ਵਾਰਡ ਨੰ. 4 ਤੋਂ ਭਾਜਪਾ ਦੇ ਕਿਸ਼ਨ ਸਿੰਘ, ਕਾਂਗਰਸ ਦੇ ਰਾਕੇਸ਼, ਅਕਾਲੀ ਦਲ ਦੇ ਕਰਨਵੀਰ ਸਿੰਘ, 'ਆਪ' ਦੇ ਜਗਤਾਰ ਸਿੰਘ, ਵਾਰਡ ਨੰ. 5 ਤੋਂ ਭਾਜਪਾ ਦੀ ਸਰਬਜੀਤ ਕੌਰ, ਕਾਂਗਰਸ ਦੀ ਨਰੇਸ਼ ਬਾਲਾ, ਅਕਾਲੀ ਦਲ ਦੀ ਸੁੁਮਿਤਾ ਸੇਮਵਾਲ, 'ਆਪ' ਦੀ ਕਲਾਵਤੀ, ਆਜ਼ਾਦ ਉਮੀਦਵਾਰ ਲੀਲਾ ਪਾਡੇ ਤੇ ਨੇਹਾ ਯਾਦਵ, ਵਾਰਡ ਨੰ. 6 ਤੋਂ ਭਾਜਪਾ ਦੇ ਸੁਰਿੰਦਰ ਬੱਬਲ, ਕਾਂਗਰਸ ਦੇ ਸਰਬਜੀਤ ਸਿੰਘ, ਅਕਾਲੀ ਦਲ ਦੇ ਪਰਮਿੰਦਰ ਸਿੰਘ, 'ਆਪ' ਦੇ ਗਰਜਾ ਸਿੰਘ, ਵਾਰਡ ਨੰ. 7 ਤੋਂ ਭਾਜਪਾ ਦੀ ਕਿਰਨ, 'ਆਪ' ਦੀ ਪੂਜਾ, ਆਜ਼ਾਦ ਉਮੀਦਵਾਰ ਕਿਰਨ, ਵਾਰਡ ਨੰ. 8 ਤੋਂ ਭਾਜਪਾ ਦੇ ਸ਼ਿਆਮ ਗੁਜਰ, 'ਆਪ' ਦੇ ਬਲਬੀਰ ਸਿੰਘ, ਆਜ਼ਾਦ ਉਮੀਦਵਾਰ ਇਕਬਾਲ ਸਿੰਘ, ਵਾਰਡ ਨੰ. 9 ਤੋਂ ਭਾਜਪਾ ਦੀ ਤਰਨਜੀਤ ਕੌਰ, ਕਾਂਗਰਸ ਦੀ ਪਰਮਜੀਤ ਕੌਰ, ਅਕਾਲੀ ਦਲ ਦੀ ਅਮਨਪ੍ਰੀਤ ਕੌਰ, ਵਾਰਡ ਨੰ. 10 ਤੋਂ ਭਾਜਪਾ ਦੀ ਮਮਤਾ ਬੱਬਲ, ਕਾਂਗਰਸ ਦੇ ਅਵਤਾਰ ਸਿੰਘ ਤਾਰੀ, ਅਕਾਲੀ ਦਲ ਦੇ ਲਾਭ ਸਿੰਘ, 'ਆਪ' ਦੇ ਹਰਪ੍ਰੀਤ ਸਿੰਘ, ਆਜ਼ਾਦ ਉਮੀਦਵਾਰ ਕੁਸ਼ਨ ਯਾਦਵ, ਵਾਰਡ ਨੰ. 11 ਤੋਂ ਭਾਜਪਾ ਦੀ ਤਾਰਾ ਬਾਈ, ਕਾਂਗਰਸ ਦੀ ਕੇਸਮ ਸੁਮਨ, ਅਕਾਲੀ ਦਲ ਦੀ ਅਮਰਦੀਪ ਕੌਰ, 'ਆਪ' ਦੀ ਰਜਨੀ ਗੁਲੀਆ, ਵਾਰਡ ਨੰ. 12 ਤੋਂ ਭਾਜਪਾ ਦੇ ਨਵਤੋਜ ਸਿੰਘ ਨਾਗਰਾ, ਕਾਂਗਰਸ ਦੇ ਧਮਿੰਦਰ ਤਿਵਾੜੀ, ਅਕਾਲੀ ਦਲ ਦੇ ਵੀਰੇਂਦਰ, 'ਆਪ' ਦੇ ਸੁਨੀਲ ਕੁਮਾਰ, ਆਜ਼ਾਦ ਉਮੀਦਵਾਰ ਰੋਹਿਤ ਯਾਦਵ, ਵਾਰਡ ਨੰ. 13 ਤੋਂ ਭਾਜਪਾ ਦੀ ਸੁਰਿੰਦਰ ਕੌਰ, ਕਾਂਗਰਸ ਦੀ ਦੀਪਿਕਾ ਨੇਗੀ, ਅਕਾਲੀ ਦਲ ਦੀ ਪਲਵੀ ਸ਼ਰਮਾ, 'ਆਪ' ਦੀ ਅਨੀਤਾ, ਆਜ਼ਾਦ ਉਮੀਦਵਾਰ ਸੋਨਮ ਅਰੋੜਾ, ਵਾਰਡ ਨੰ. 14 ਤੋਂ ਭਾਜਪਾ ਦੇ ਭੁਪਿੰਦਰ ਸਿੰਘ, ਕਾਂਗਰਸ ਦੇ ਮਨਜੀਤ ਸਿੰਘ, ਅਕਾਲੀ ਦਲ ਦੇ ਰਮੇਸ਼ ਚੰਦਰ ਸਿੰਘ ਨੇਗੀ, 'ਆਪ' ਦੇ ਮਲਕੀਤ ਸਿੰਘ, ਆਜ਼ਾਦ ਉਮੀਦਵਾਰ ਮਨਜੀਤ ਕੌਰ, ਵਾਰਡ ਨੰ. 15 ਤੋਂ ਭਾਜਪਾ ਦੀ ਪੂਨਮ, ਕਾਂਗਰਸ ਦੀ ਕੁਸਮ, ਅਕਾਲੀ ਦਲ ਦੀ ਸੁਦੇਸ਼, 'ਆਪ' ਦੀ ਨਿਰਮਲਾ, ਵਾਰਡ ਨੰ. 16 ਤੋਂ ਭਾਜਪਾ ਦੇ ਸਰਵਨ ਸਿੰਗਲਾ, ਕਾਂਗਰਸ ਦੇ ਛੋਟੇ ਲਾਲ, 'ਆਪ' ਦੇ ਕੁਲਬੀਰ ਬਿਰਸਟ, ਆਜ਼ਾਦ ਉਮੀਦਵਾਰ ਰਵੀ ਬਿਰਸਟ, ਵਾਰਡ ਨੰ. 17 ਤੋਂ ਭਾਜਪਾ ਦੀ ਸੀਮਾ, ਅਕਾਲੀ ਦਲ ਦੀ ਸਪਨਾ, 'ਆਪ' ਦੀ ਸ਼ਿਵਾਲਿਕਾ, ਵਾਰਡ ਨੰ. 18 ਤੋਂ ਭਾਜਪਾ ਦੇ ਬਲੋ ਕੋਰੀ, ਕਾਂਗਰਸ ਦੇ ਰਾਹੁਲ ਕੁਮਾਰ, ਅਕਾਲੀ ਦਲ ਦੇ ਵਿਸ਼ਾਲ, 'ਆਪ' ਦੇ ਅਸ਼ੋਕ ਕੁਮਾਰ, ਵਾਰਡ ਨੰ. 19 ਤੋਂ ਭਾਜਪਾ ਦੀ ਆਸ਼ਾ, ਕਾਂਗਰਸ ਦੀ ਅੰਜੂ, ਅਕਾਲੀ ਦਲ ਦੀ ਸਰਬਜੀਤ ਕੌਰ, ਆਜ਼ਾਦ ਉਮੀਦਵਾਰ ਪਰਮਜੀਤ ਕੌਰ ਤੇ ਕੀਰਤ ਯਾਦਵ, ਵਾਰਡ ਨੰ. 20 ਤੋਂ ਭਾਜਪਾ ਦੇ ਸਿਧਾਰਥ, ਕਾਂਗਰਸ ਦੇ ਰਾਜੂ, ਅਕਾਲੀ ਦਲ ਦੇ ਜੈਪਾਲ, 'ਆਪ' ਦੇ ਮਨੋਜ ਅਤੇ ਵਾਰਡ ਨੰ. 21 ਤੋਂ ਭਾਜਪਾ ਦੀ ਕਰਨੈਲ ਕੌਰ, ਕਾਂਗਰਸ ਦੀ ਕੁਲਵਿੰਦਰ ਕੌਰ, ਅਕਾਲੀ ਦਲ ਦੀ ਸਰੀਤਾ ਤੇ ਆਜ਼ਾਦ ਉਮੀਦਵਾਰ ਸ਼ੋਭਾ ਜੋਸ਼ੀ ਚੋਣ ਮੈਦਾਨ 'ਚ ਡਟੇ ਹੋਏ ਹਨ | ਦੱਸਣਯੋਗ ਹੈ ਕਿ ਵਾਰਡ ਨੰ. 1, 7 ਤੇ 8 'ਚ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਕੋਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਹੈ, ਜਦਕਿ ਵਾਰਡ ਨੰ. 9 ਤੇ 19 'ਚ 'ਆਪ' ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਅਤੇ ਵਾਰਡ ਨੰ. 17 ਵਿਚ ਕਾਂਗਰਸ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਹੈ | ਇਸ ਤਰ੍ਹਾਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਕਈ ਵਾਰਡਾਂ 'ਚ ਉਮੀਦਵਾਰ ਚੋਣ ਮੈਦਾਨ ਵਿਚ ਨਾ ਹੋਣ ਕਰ ਕੇ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਲਗਭਗ ਸਾਰੇ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਥੋੜ੍ਹੇ ਮਜ਼ਬੂਤ ਦਿਖਾਈ ਦੇ ਰਹੇ ਹਨ | ਇਸ ਸੰਬੰਧ 'ਚ ਜਦੋਂ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਪਾਰਟੀ ਦੇ ਉਮੀਦਵਾਰ ਵੱਡੀ ਗਿਣਤੀ 'ਚ ਜਿੱਤ ਪ੍ਰਾਪਤ ਕਰਨਗੇ |