18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ <br/>

Ad Position 21
No active advertisement
ਅਜੀਤ ਡੈਸਕ 28-05-2026
ਖਰੜ, 27 ਮਈ (ਗੁਰਮੁੱਖ ਸਿੰਘ ਮਾਨ) - ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਚੋਣ ਪੰਜਾਬ ਦੇ ਚੋਣ ਅਬਜ਼ਰਵਰ ਮੇਹਰ ਸਿੰਘ ਥੇੜ੍ਹੀ ਦੀ ਦੇਖ-ਰੇਖ ਹੇਠ ਸਰਬਸੰਮਤੀ ਨਾਲ ਹੋਈ ਜਿਸ ਦੌਰਾਨ ਰਵਿੰਦਰ ਸਿੰਘ ਦੇਹਕਲਾਂ ਨੂੰ ਜ਼ਿਲ੍ਹਾ ਪ੍ਰਧਾਨ, ਬਹਾਦਰ ਸਿੰਘ ਨਿਆਮੀਆਂ ਨੂੰ ਜਨਰਲ ਸਕੱਤਰ ਤੇ ਹਕੀਕਤ ਸਿੰਘ ਘੜੂੰਆਂ ਨੂੰ ਪ੍ਰੈੱਸ ਸਕੱਤਰ, ਅਜੈਬ ਸਿੰਘ ਘੜੂੰਆਂ, ਭਗਵੰਤ ਸਿੰਘ, ਜਸਵੰਤ ਸਿੰਘ ਕੁਰਲੀ ਤੇ ਮਨਪ੍ਰੀਤ ਸਿੰਘ ਖੇੜੀ ਨੂੰ ਮੀਤ ਪ੍ਰਧਾਨ, ਜਸਵੰਤ ਸਿੰਘ ਭੁੱਖੜੀ ਨੂੰ ਖ਼ਜ਼ਾਨਚੀ, ਜਸਵੀਰ ਸਿੰਘ ਘੋਗਾ, ਮੇਜਰ ਸਿੰਘ ਸਕਰੂਲਾਂਪੁਰ, ਕੁਲਦੀਪ ਸਿੰਘ ਜੜੌਤ ਤੇ ਹਰਵਿੰਦਰ ਸਿੰਘ ਪੋਪਨਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਗੁਰਜੰਟ ਸਿੰਘ ਪੋਪਨਾ, ਗੁਰਮੀਤ ਸਿੰਘ ਟੋਨੀ, ਜਸਮੇਰ ਸਿੰਘ ਸਹੌੜਾਂ, ਹਰਵਿੰਦਰ ਸਿੰਘ ਟੋਨੀ, ਜਾਗਰ ਸਿੰਘ ਧੜਾਕ, ਪਵਨ ਕੁਮਾਰ ਰੰਗੀਆਂ, ਮਹਿੰਦਰ ਸਿੰਘ ਗੜਾਗਾਂ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ ਜਦਕਿ ਪਰਵਿੰਦਰ ਸਿੰਘ ਗੜਾਗਾਂ, ਦਲੀਪ ਸਿੰਘ ਟਿਵਾਣਾ, ਕੁਲਦੀਪ ਸਿੰਘ ਟਿਵਾਣਾ, ਸੁੱਚਾ ਸਿੰਘ ਸਕਰੂਲਾਂਪੁਰ, ਤਰਵਿੰਦਰ ਸਿੰਘ ਖਜੂਰ ਮੰਡੀ ਤੇ ਇੰਦਰਜੀਤ ਸ਼ਰਮਾ ਘੜੂੰਆਂ ਨੂੰ ਜ਼ਿਲ੍ਹੇ ਦੇ ਡੈਲੀਗੇਟ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ਸੂਬਾਈ ਆਗੂ ਮੇਹਰ ਸਿੰਘ ਥੇੜ੍ਹੀ ਨੇ ਨਵੇਂ ਚੁਣੇ ਗਏ ਸਮੁੱਚੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਉਨ੍ਹਾਂ ਮੰਗ ਕੀਤੀ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਜਾਣ ਤੇ ਕਿਸਾਨਾਂ ਨੂੰ ਝੋਨੇ ਦਾ ਢੁਕਵਾਂ ਰੇਟ ਦਿੱਤਾ ਜਾਵੇ | ਇਸ ਮੌਕੇ ਹਰਚੰਦ ਸਿੰਘ ਬਲਾਕ ਪ੍ਰਧਾਨ, ਜਰਨੈਲ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ ਡੇਰਾਬੱਸੀ, ਅਵਤਾਰ ਸਿੰਘ ਨਿਆਮੀਆਂ, ਤਰਸੇਮ ਸਿੰਘ ਘੜੂੰਆਂ, ਗੁਰਰਿੰਦਜੀਤ ਸਿੰਘ ਘੜੂੰਆਂ, ਹਰਜਿੰਦਰ ਸਿੰਘ ਸਕਰੂਲਾਂਪੁਰ, ਮਨਪ੍ਰੀਤ ਸਿੰਘ ਜੰਡਪੁਰ, ਅਜੈਬ ਸਿੰਘ ਅੰਟਾਲਾ, ਕੁਲਦੀਪ ਸਿੰਘ ਜਲਾਲਪੁਰ, ਸੁਰਿੰਦਰਪਾਲ ਸਿੰਘ ਥੇੜ੍ਹੀ, ਸਕਿੰਦਰ ਸਿੰਘ ਸਿੱਲ੍ਹ ਕੱਪੜਾ, ਸੁਖਵਿੰਦਰ ਸਿੰਘ ਸ਼ਾਹਪੁਰ, ਅਵਤਾਰ ਸਿੰਘ ਜੰਡਪੁਰ, ਹਰਿੰਦਰ ਸਿੰਘ ਸਰਪੰਚ ਸਹੌੜਾਂ, ਭੁਪਿੰਦਰ ਸਿੰਘ ਸਿੱਲ੍ਹ ਕੱਪੜਾ ਤੇ ਭਜਨ ਸਿੰਘ ਥੇੜ੍ਹੀ ਸਮੇਤ ਹੋਰ ਅਹੁਦੇਦਾਰ ਤੇ ਕਿਸਾਨ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਪੈਨਸ਼ਨਰ ਆਗੂਆਂ ਦੇ ਵਫ਼ਦ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਅਗਲੀ ਖ਼ਬਰ ਪੰਚਕੂਲਾ 'ਚ ਊਰਜਾ ਮੰਤਰੀ ਅਨਿਲ ਵਿਜ ਦੀ ਬਿਜਲੀ ਕਾਲ ਸੈਂਟਰ 'ਤੇ ਅਚਾਨਕ ਛਾਪੇਮਾਰੀ <br/>
Ad Position 24