18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੁਲਿਸ ਪੈਨਸ਼ਨਰ ਆਗੂਆਂ ਦੇ ਵਫ਼ਦ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ

Ad Position 21
No active advertisement
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਦਾ ਹੋਇਆ ਪੰਜਾਬ ਪੁਲਿਸ ਵੈੱਲਫ਼ੇਅਰ ਐਸੋਸੀਏਸ਼ਨ ਦਾ ਸੂਬਾਈ ਵਫ਼ਦ | ਅਜੀਤ ਤਸਵੀਰ <br/> 28-05-2026
ਐੱਸ. ਏ. ਐੱਸ. ਨਗਰ, 27 ਮਈ (ਪ੍ਰੋ. ਅਵਤਾਰ ਸਿੰਘ) - ਪੰਜਾਬ ਪੁਲਿਸ ਵੈੱਲਫ਼ੇਅਰ ਐਸੋਸੀਏਸ਼ਨ ਦੇ ਸੂਬਾਈ ਵਫ਼ਦ ਵਲੋਂ ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਮਹਿੰਦਰ ਸਿੰਘ (ਸੇਵਾ-ਮੁਕਤ ਇੰਸਪੈਕਟਰ) ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਸੇਵਾ-ਮੁਕਤ ਮੁਲਾਜ਼ਮਾਂ ਨਾਲ ਸੰਬੰਧਿਤ ਮੰਗਾਂ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਸੀ. ਐਮ. ਹਾਊਸ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ | ਮੀਟਿੰਗ ਦੌਰਾਨ ਮੁੱਖ ਮੰਤਰੀ ਸੈਣੀ ਨੇ ਐਸੋਸੀਏਸ਼ਨ ਦੇ ਮੈਂਬਰ ਸਵ. ਐਸ. ਪੀ. ਚੰਚਲ ਸਿੰਘ ਬਾਜਵਾ ਨਾਲ ਸੰਬੰਧਿਤ ਰੱਥਪੁਰ ਰੋਡ ਪਿੰਜੌਰ ਦੇ ਪ੍ਰਾਪਰਟੀ ਕੇਸ ਦੇ ਨਿਪਟਾਰੇ ਸੰਬੰਧੀ ਸੰਬੰਧਿਤ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕੀਤੇ | ਐਸੋਸੀਏਸ਼ਨ ਦੀ ਇਸ ਪ੍ਰਾਪਰਟੀ ਸੰਬੰਧੀ ਕੇਸ ਕਾਫ਼ੀ ਲੰਬੇ ਸਮੇਂ ਤੋਂ ਲੰਬਿਤ ਚੱਲੀ ਆ ਰਹੀ ਸੀ | ਵਫ਼ਦ ਨੇ ਮੁੱਖ ਮੰਤਰੀ ਹਰਿਆਣਾ ਦੇ ਧਿਆਨ 'ਚ ਲਿਆਂਦਾ ਕਿ ਪੰਜਾਬ ਪੁਲਿਸ ਨਾਲ ਸੰਬੰਧਿਤ ਮੁਲਾਜ਼ਮਾਂ ਤੇ ਸੇਵਾ-ਮੁਕਤ ਮੁਲਾਜ਼ਮਾਂ ਨੂੰ ਕੈਨੇਡਾ ਅੰਬੈਸੀ ਵਲੋਂ ਵੀਜ਼ਾ ਦੇਣ 'ਚ ਕਾਫੀ ਆਨਾਕਾਨੀ ਕੀਤੀ ਜਾ ਰਹੀ ਹੈ ਜਿਸ ਕਰਕੇ ਮੁਲਾਜ਼ਮ ਆਪਣੇ ਕੈਨੇਡਾ ਰਹਿੰਦੇ ਬੱਚਿਆਂ ਨੂੰ ਮਿਲਣ 'ਚ ਅਸਮਰਥ ਹਨ | ਇਸ ਸਮੱਸਿਆ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਦਿਵਾਇਆ ਕਿ ਇਹ ਮਾਮਲਾ ਜਲਦ ਹੀ ਭਾਰਤ ਸਰਕਾਰ ਅੱਗੇ ਚੁੱਕਿਆ ਜਾਵੇਗਾ | ਇਸ ਸੰਬੰਧੀ ਉਨ੍ਹਾਂ ਇਕ ਪੱਤਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਵੀ ਲਿਖਣ ਦਾ ਵਿਸ਼ਵਾਸ ਦਿਵਾਇਆ | ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾਈ ਆਗੂ ਮਹਿੰਦਰ ਸਿੰਘ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁਲਾਕਾਤ ਦੌਰਾਨ ਐਸੋਸੀਏਸ਼ਨ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਜੇਕਰ ਪੰਜਾਬ 'ਚ ਆਉਣ ਵਾਲੇ ਸਮੇਂ 'ਚ ਭਾਜਪਾ ਦੀ ਸਰਕਾਰ ਹੋਂਦ 'ਚ ਆਉਂਦੀ ਹੈ ਤਾਂ ਸਰਕਾਰ ਬਣਦੇ ਹੀ ਨੌਕਰੀ ਕਰ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਸੇਵਾ-ਮੁਕਤ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਵਫ਼ਦ 'ਚ ਐਸੋਸੀਏਸ਼ਨ ਨਾਲ ਸੰਬੰਧਿਤ ਪ੍ਰਮੁੱਖ ਆਗੂ ਆਰ. ਸਿੰਘ. (ਸੇਵਾ-ਮੁਕਤ ਐੱਸ.ਪੀ.), ਜੀ. ਪੀ ਸਿੰਘ (ਸੇਵਾ-ਮੁਕਤ ਡੀ.ਐੱਸ.ਪੀ.), ਪਰਮਜੀਤ ਸਿੰਘ ਮਲਕਪੁਰ ਮੀਤ ਪ੍ਰਧਾਨ ਪੰਜਾਬ ਯੂਨਿਟ, ਦਲਜੀਤ ਸਿੰਘ ਕੈਲੋਂ ਜ਼ਿਲ੍ਹਾ ਜਨਰਲ ਸਕੱਤਰ ਮੁਹਾਲੀ, ਰਤਨ ਸਿੰਘ ਜ਼ੀਰਕਪੁਰ ਅਤੇ ਜਸਵੰਤ ਸਿੰਘ (ਸਾਰੇ ਸੇਵਾ-ਮੁਕਤ ਇੰਸਪੈਕਟਰ) ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪਰਿਵਾਰ 'ਤੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ <br/>
Ad Position 24