18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪਰਿਵਾਰ 'ਤੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਭਰਾਵਾਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 28-05-2026
ਜ਼ੀਰਕਪੁਰ, 27 ਮਈ (ਮਨਿੰਦਰ ਸਿੰਘ)- ਵੈਸ਼ਾਲੀ ਇਨਕਲੇਵ ਫੇਜ਼-2 ਬਲਟਾਣਾ ਵਿਖੇ ਮਾਮੂਲੀ ਝਗੜੇ ਤੋਂ ਬਾਅਦ ਕੁਝ ਵਿਅਕਤੀਆਂ ਨੇ ਇਕ ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਵਿਨੈ ਭੱਟ ਵਾਸੀ ਮ. ਨੰ. 23 ਵੈਸ਼ਾਲੀ ਇਨਕਲੇਵ ਫੇਜ਼-2 ਬਲਟਾਣਾ ਨੇ ਕਿਹਾ ਕਿ ਉਹ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹੈ | 23 ਮਈ ਦੀ ਰਾਤ ਨੂੰ ਲਗਭਗ 10.30 ਵਜੇ ਉਹ ਆਪਣੀ ਮਾਂ ਜੈ ਮਾਲਾ ਭੱਟ ਨਾਲ ਗਲੀ 'ਚ ਘੁੰਮ ਰਿਹਾ ਸੀ | ਇਸੇ ਦੌਰਾਨ ਜਦੋਂ ਉਹ ਗੁਆਂਢੀ ਵਿਨੈ ਪਾਠਕ ਦੇ ਘਰ ਦੇ ਸਾਹਮਣੇ ਪਹੁੰਚੇ ਤਾਂ ਉਥੇ ਬੈਠਾ ਨੌਜਵਾਨ ਉਸ ਨੂੰ ਘੂਰਨ ਲੱਗ ਪਿਆ | ਵਿਨੈ ਅਨੁਸਾਰ ਜਦੋਂ ਉਸ ਨੇ ਨੌਜਵਾਨ ਨੂੰ ਘੂਰਨ ਦਾ ਕਾਰਨ ਪੁੱਛਿਆ ਤਾਂ ਨੌਜਵਾਨ ਨੇ ਆਪਣੇ ਦੂਜੇ ਭਰਾਵਾਂ ਨੂੰ ਮੌਕੇ 'ਤੇ ਬੁਲਾ ਲਿਆ ਤੇ ਉਹ ਉਸ ਨਾਲ ਬਹਿਸ ਕਰਨ ਲੱਗ ਪਏ | ਇਸੇ ਦੌਰਾਨ ਜਦੋਂ ਉਸ ਦੀ ਮਾਂ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਭੜਕ ਗਏ ਤੇ ਕਥਿਤ ਤੌਰ 'ਤੇ ਥਾਰ ਗੱਡੀ 'ਚੋਂ ਹਥਿਆਰ ਕੱਢ ਕੇ ਲਿਆਏ ਤੇ ਉਸ 'ਤੇ ਹਮਲਾ ਕਰ ਦਿੱਤਾ | ਪੀੜਤ ਨੇ ਦੋਸ਼ ਲਗਾਇਆ ਕਿ ਉਹ ਤੇ ਉਸ ਦੀ ਮਾਂ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਆਪਣੇ ਘਰ 'ਚ ਦਾਖ਼ਲ ਹੋਣ 'ਚ ਕਾਮਯਾਬ ਹੋ ਗਏ ਪਰ ਮੁਲਜ਼ਮ ਉੱਥੇ ਵੀ ਪਹੁੰਚ ਗਏ | ਮੁਲਜ਼ਮਾਂ ਨੇ ਪਹਿਲਾਂ ਘਰ ਅੰਦਰ ਇੱਟਾਂ ਮਾਰੀਆਂ ਤੇ ਫਿਰ ਗੇਟ ਤੋੜ ਕੇ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ | ਇਸੇ ਦੌਰਾਨ ਉਨ੍ਹਾਂ ਵਿਨੈ ਦੇ ਛੋਟੇ ਭਰਾ ਵਿਨੀਤ ਭੱਟ 'ਤੇ ਬੇਸਬਾਲ ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ | ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਪਰਿਵਾਰ ਨਾਲ ਬਦਸਲੂਕੀ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਰਿਕਾਰਡ ਹੋ ਗਈ | ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹਮਲੇ 'ਚ ਘਰ ਨੂੰ ਵੀ ਕਾਫ਼ੀ ਨੁਕਸਾਨ ਪੁੱਜਿਆ ਹੈ | ਇਸ ਸੰਬੰਧੀ ਪੁਲਿਸ ਨੇ ਹੀਰਾ ਲਾਲ ਪਾਠਕ ਦੇ ਤਿੰਨ ਪੁੱਤਰਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬੇਦੀ ਨੇ ਸਥਾਨਕ ਸਰਕਾਰਾਂ ਚੋਣਾਂ ਦੌਰਾਨ ਬੈਲਟ ਪੇਪਰ ਦੀ ਗੁਪਤਤਾ ਅਗਲੀ ਖ਼ਬਰ ਪੁਲਿਸ ਪੈਨਸ਼ਨਰ ਆਗੂਆਂ ਦੇ ਵਫ਼ਦ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ
Ad Position 24