ਐੱਸ. ਏ. ਐੱਸ. ਨਗਰ, 29 ਮਈ (ਪ੍ਰੋ. ਅਵਤਾਰ ਸਿੰਘ)- ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ | ਇਨ੍ਹਾਂ ਚੋਣਾਂ ਦੌਰਾਨ ਵਾ. ਨੰ. 1 ਤੋਂ ਲੈ ਕੇ 25 ਤੱਕ ਪਈਆਂ ਵੋਟਾਂ ਦੀ ਗਿਣਤੀ ਰਿਟਰਨਿੰਗ ਅਫ਼ਸਰ-ਕਮ-ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਅਮਰਿੰਦਰ ਸਿੰਘ ਮੱਲ੍ਹੀ ਦੀ ਦੇਖ-ਰੇਖ ਹੇਠ ਹੋਈ, ਜਦਕਿ ਵਾ. ਨੰ. 26 ਤੋਂ ਲੈ ਕੇ 50 ਤੱਕ ਪਈਆਂ ਵੋਟਾਂ ਦੀ ਗਿਣਤੀ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਦਮਨਦੀਪ ਕੌਰ ਦੀ ਦੇਖ-ਰੇਖ ਹੇਠ ਹੋਈ | ਇਨ੍ਹਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 26 ਵਾਰਡਾਂ 'ਚ ਜਿੱਤ ਦਰਜ ਕਰਕੇ ਪਹਿਲਾ ਸਥਾਨ, ਜਦਕਿ ਕਾਂਗਰਸ ਪਾਰਟੀ ਨੇ 12 ਵਾਰਡਾਂ 'ਚ ਜਿੱਤ ਦਰਜ ਕਰਕੇ ਦੂਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ 4, ਭਾਜਪਾ ਦੇ 3 ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ | ਮੁਹਾਲੀ ਨਗਰ ਨਿਗਮ ਦੇ ਜਾਰੀ ਨਤੀਜਿਆਂ ਅਨੁਸਾਰ ਵਾ. ਨੰ. 1 ਤੋਂ ਕਾਂਗਰਸ ਦੀ ਚਰਨਜੀਤ ਕੌਰ, ਵਾ. ਨੰ. 2 ਤੋਂ ਆਮ ਆਦਮੀ ਪਾਰਟੀ ਦੇ ਰਜਿੰਦਰ ਪ੍ਰਸ਼ਾਦ ਸ਼ਰਮਾ, ਵਾ. ਨੰ. 3 ਤੋਂ ਆਮ ਆਦਮੀ ਪਾਰਟੀ ਦੀ ਗੁਰਮੀਤ ਕੌਰ, ਵਾ. ਨੰ. 4 ਤੋਂ ਆਮ ਆਦਮੀ ਪਾਰਟੀ ਦੇ ਹਰਬਿੰਦਰ ਸਿੰਘ, ਵਾ. ਨੰ. 5 ਤੋਂ ਆਮ ਆਦਮੀ ਪਾਰਟੀ ਦੀ ਅਰਵਿੰਦਰ ਕੌਰ, ਵਾ. ਨੰ. 6 ਤੋਂ ਆਮ ਆਦਮੀ ਪਾਰਟੀ ਦੇ ਡਾ. ਸੰਨੀ ਸਿੰਘ ਆਹਲੂਵਾਲੀਆ, ਵਾ. ਨੰ. 7 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਇੰਦਰਪ੍ਰੀਤ ਕੌਰ ਪਿ੍ੰਸ, ਵਾ. ਨੰ. 8 ਤੋਂ ਆਮ ਆਦਮੀ ਪਾਰਟੀ ਦੇ ਗੁਰਮੁੱਖ ਸਿੰਘ ਸੋਹਲ, ਵਾ. ਨੰ. 9 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਕੁਲਦੀਪ ਕੌਰ ਕੰਗ, ਵਾ. ਨੰ. 10 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ, ਵਾ. ਨੰ. 11 ਤੋਂ ਆਮ ਆਦਮੀ ਪਾਰਟੀ ਦੀ ਰਵਿੰਦਰ ਕੌਰ ਲੰਗ, ਵਾ. ਨੰ. 12 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ, ਵਾ. ਨੰ. 13 ਤੋਂ ਆਜ਼ਾਦ ਉਮੀਦਵਾਰ ਕੁਲਦੀਪ ਕੌਰ, ਵਾ. ਨੰ. 14 ਤੋਂ ਕਾਂਗਰਸ ਦੇ ਕਮਲਪ੍ਰੀਤ ਸਿੰਘ ਬੈਦਵਾਣ, ਵਾ. ਨੰ. 15 ਤੋਂ ਕਾਂਗਰਸ ਦੀ ਜਤਿੰਦਰ ਕੌਰ, ਵਾ. ਨੰ. 16 ਤੋਂ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ, ਵਾ. ਨੰ. 17 ਤੋਂ ਆਮ ਆਦਮੀ ਪਾਰਟੀ ਦੀ ਨੀਤੂ, ਵਾ. ਨੰ. 18 ਕਾਂਗਰਸ ਦੇ ਨਰਪਿੰਦਰ ਸਿੰਘ ਰੰਗੀ, ਵਾ. ਨੰ. 19 ਤੋਂ ਆਜ਼ਾਦ ਉਮੀਦਵਾਰ ਓਪਿੰਦਰ ਪ੍ਰੀਤ ਕੌਰ ਗਿੱਲ, ਵਾ. ਨੰ. 20 ਤੋਂ ਕਾਂਗਰਸ ਤੋਂ ਗੌਰਵ ਜੈਨ, ਵਾ. ਨੰ. 21 ਤੋਂ ਕਾਂਗਰਸ ਦੀ ਰਾਜ ਰਾਣੀ, ਵਾ. ਨੰ. 22 ਸ਼ੋ੍ਰਮਣੀ ਅਕਾਲੀ ਦਲ ਦੇ ਰਵਿੰਦਰ ਸਿੰਘ, ਵਾ. ਨੰ. 23 ਤੋਂ ਆਮ ਆਦਮੀ ਪਾਰਟੀ ਦੀ ਰਜਨੀ ਗੋਇਲ, ਵਾ. ਨੰ. 24 ਤੋਂ ਆਮ ਆਦਮੀ ਪਾਰਟੀ ਦੇ ਨਸੀਬ ਸਿੰਘ ਸੰਧੂ ਅਤੇ ਵਾ. ਨੰ. 25 ਤੋਂ ਕਾਂਗਰਸ ਦੀ ਮਨਜੀਤ ਕੌਰ ਜੇਤੂ ਰਹੇ | ਇਸੇ ਤਰ੍ਹਾਂ ਮੁਹਾਲੀ ਦੇ ਵਾ. ਨੰ. 26 ਤੋਂ ਆਮ ਆਦਮੀ ਪਾਰਟੀ ਦੇ ਸਤਵਿੰਦਰ ਸਿੰਘ, ਵਾ. ਨੰ. 27 ਤੋਂ ਕਾਂਗਰਸ ਪਾਰਟੀ ਦੇ ਪਰਵਿੰਦਰ ਕੌਰ, ਵਾ. ਨੰ. 28 ਤੋਂ ਆਮ ਆਦਮੀ ਪਾਰਟੀ ਦੇ ਰਵਿੰਦਰ ਸਿੰਘ ਬਿੰਦਰਾ, ਵਾ. ਨੰ. 29 ਤੋਂ ਆਮ ਆਦਮੀ ਪਾਰਟੀ ਦੇ ਰਮਨਪ੍ਰੀਤ ਕੌਰ ਕੁੰਭੜਾ, ਵਾ. ਨੰ. 30 ਤੋਂ ਕਾਂਗਰਸ ਦੇ ਹਰਜੀਤ ਸਿੰਘ, ਵਾ. ਨੰ. 31 ਤੋਂ ਆਮ ਆਦਮੀ ਪਾਰਟੀ ਦੀ ਅਰੁਣਾ ਸ਼ਰਮਾ, ਵਾ. ਨੰ. 32 ਤੋਂ ਆਮ ਆਦਮੀ ਪਾਰਟੀ ਦਾ ਗੁਰਜੀਤ ਸਿੰਘ ਮਾਮਾ, ਵਾ. ਨੰ. 33 ਤੋਂ ਆਮ ਆਦਮੀ ਪਾਰਟੀ ਦੀ ਗੁਰਪ੍ਰੀਤ ਕੌਰ, ਵਾ. ਨੰ. 34 ਤੋਂ ਆਮ ਆਦਮੀ ਪਾਰਟੀ ਦੇ ਸੁਖਦੇਵ ਸਿੰਘ ਪਟਵਾਰੀ, ਵਾ. ਨੰ. 35 ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ, ਵਾ. ਨੰ. 36 ਤੋਂ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੰਨਾ, ਵਾ. ਨੰ. 37 ਤੋਂ ਕਾਂਗਰਸ ਦੇ ਬਲਜੀਤ ਕੌਰ, ਵਾ. ਨੰ. 38 ਤੋਂ ਆਮ ਆਦਮੀ ਪਾਰਟੀ ਦੇ ਬਚਨ ਸਿੰਘ ਬੋਪਰਾਏ, ਵਾ. ਨੰ. 39 ਤੋਂ ਆਮ ਆਦਮੀ ਪਾਰਟੀ ਦੇ ਸ਼ਰਨਜੀਤ ਕੌਰ, ਵਾ. ਨੰ. 40 ਤੋਂ ਆਮ ਆਦਮੀ ਪਾਰਟੀ ਦੀ ਕਮਲਜੀਤ ਕੌਰ, ਵਾ. ਨੰ. 41 ਤੋਂ ਭਾਜਪਾ ਦੇ ਗੁਰਪ੍ਰੀਤ ਕੌਰ, ਵਾ. ਨੰ. 42 ਤੋਂ ਆਮ ਆਦਮੀ ਪਾਰਟੀ ਦੇ ਸਰਬਜੀਤ ਸਿੰਘ ਸਮਾਣਾ, ਵਾ. ਨੰ. 43 ਤੋਂ ਆਮ ਆਦਮੀ ਪਾਰਟੀ ਦੇ ਰਮਨਦੀਪ ਕੌਰ, ਵਾ. ਨੰ. 44 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਗਿੱਲ, ਵਾ. ਨੰ. 45 ਤੋਂ ਆਮ ਆਦਮੀ ਪਾਰਟੀ ਦੇ ਪਰਮਿੰਦਰ ਕੌਰ, ਵਾ. ਨੰ. 46 ਤੋਂ ਕਾਂਗਰਸ ਦੇ ਅਮਨ ਕੁਮਾਰ ਪਾਸਵਾਨ, ਵਾ. ਨੰ. 47 ਤੋਂ ਆਮ ਆਦਮੀ ਪਾਰਟੀ ਦੇ ਪਰਵਿੰਦਰ ਕੌਰ, ਵਾ. ਨੰ. 48 ਭਾਜਪਾ ਦੇ ਕੁਲਦੀਪ ਸਿੰਘ ਬਿੱਟੂ, ਵਾ. ਨੰ. 49 ਤੋਂ ਭਾਜਪਾ ਦੇ ਬਿਮਲੇਸ਼ ਕੌਰ, ਵਾ. ਨੰ. 50 ਤੋਂ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਜੇਤੂ ਰਹੇ |