ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਨੇ ਉਪ ਕੁਲਪਤੀ ਨੂੰ ਮੰਗ ਪੱਤਰ ਸੌਂਪਿਆ <br/>

Ad Position 21
No active advertisement
ਅਜੀਤ ਡੈਸਕ 30-05-2026
ਚੰਡੀਗੜ੍ਹ, 29 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਸ਼ਿਸ਼ਪਾਲ ਸ਼ਯੋਕੰਦ ਨੇ ਯੂਨੀਵਰਸਿਟੀ ਦੇ ਕੁੱਝ ਵਿਭਾਗਾਂ ਵਿਚ ਰਿਸਰਚ ਸਕਾਲਰਾਂ 'ਤੇ ਲਾਗੂ ਕੀਤੀ ਜਾ ਰਹੀ ਸਖ਼ਤ ਤੇ ਅਵਿਵਹਾਰਕ ਹਾਜ਼ਰੀ ਪ੍ਰਣਾਲੀ ਸਬੰਧੀ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ.ਰੇਨੂੰ ਵਿਗ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਮੈਮੋਰੰਡਮ ਵਿਚ ਲਿਖਿਆ ਗਿਆ ਹੈ ਕਿ ਵਿਗਿਆਨ ਤੇ ਪ੍ਰਯੋਗਸ਼ਾਲਾ-ਅਧਾਰਤ ਵਿਭਾਗਾਂ ਵਿਚ ਖੋਜ ਵਿਦਵਾਨਾਂ ਨੂੰ ਸਵੇਰੇ 9:15 ਵਜੇ ਹਾਜ਼ਰੀ ਲਈ ਰਿਪੋਰਟ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਕੁੱਝ ਵਿਭਾਗਾਂ ਵਿਚ ਸ਼ਾਮ 5:00 ਵਜੇ ਮੁੜ-ਫਿਰ ਹਾਜ਼ਰੀ ਸਬੰਧੀ ਕਿਹਾ ਜਾ ਰਿਹਾ ਹੈ | ਖੋਜਕਰਤਾਵਾਂ ਨੂੰ ਅਕਸਰ ਪ੍ਰਯੋਗਸ਼ਾਲਾ ਦੇ ਕੰਮ, ਖੋਜ ਪ੍ਰੋਜੈਕਟਾਂ, ਡੇਟਾ ਵਿਸ਼ਲੇਸ਼ਣ, ਫੀਲਡਵਰਕ ਤੇ ਹੋਰ ਅਕਾਦਮਿਕ ਗਤੀਵਿਧੀਆਂ ਲਈ ਦੇਰ ਰਾਤ ਤੱਕ ਕੰਮ ਕਰਨ ਦੀ ਲੋੜ ਹੁੰਦੀ ਹੈ | ਆਰ.ਐਸ.ਏ.ਪੀ.ਯੂ. ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਖੋਜ ਵਿਦਵਾਨ ਯੂਨੀਵਰਸਿਟੀ ਦੇ ਹੋਸਟਲਾਂ ਤੋਂ ਬਾਹਰ ਰਹਿੰਦੇ ਹਨ ਤੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਰੋਜ਼ਾਨਾ ਯਾਤਰਾ ਕਰਦੇ ਹਨ ਜਿਸ ਕਾਰਨ ਦੇਰ ਰਾਤ ਤੱਕ ਕੰਮ ਕਰਨ ਤੋਂ ਬਾਅਦ ਸਵੇਰੇ ਨਿਰਧਾਰਤ ਸਮੇਂ 'ਤੇ ਪਹੁੰਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ | ਇਸ ਤੋਂ ਇਲਾਵਾ ਕੁਝ ਵਿਭਾਗਾਂ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿੱਥੇ ਖੋਜ ਵਿਦਵਾਨਾਂ ਨੂੰ ਗੈਰ-ਹਾਜ਼ਰ ਦੱਸਿਆ ਜਾਂਦਾ ਹੈ ਤੇ ਉਨ੍ਹਾਂ ਦੀ ਛੁੱਟੀ ਸਿਰਫ਼ ਇੱਕ ਮਿੰਟ ਦੀ ਦੇਰੀ ਲਈ ਵੀ ਰੱਦ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ 'ਤੇ ਬੇਲੋੜਾ ਮਾਨਸਿਕ ਦਬਾਅ ਪੈਦਾ ਹੁੰਦਾ ਹੈ | ਐਸੋਸੀਏਸ਼ਨ ਨੇ ਕੁੱਝ ਵਿਭਾਗਾਂ 'ਚ ਖੋਜ ਵਿਦਵਾਨਾਂ ਵਿਰੁੱਧ ਬਣਾਏ ਜਾ ਰਹੇ ਡਰ ਤੇ ਦਬਾਅ ਦੇ ਮਾਹੌਲ 'ਤੇ ਵੀ ਚਿੰਤਾ ਪ੍ਰਗਟ ਕੀਤੀ | ਮੰਗ ਪੱਤਰ ਵਿਚ ਦੋਸ਼ ਲਗਾਇਆ ਗਿਆ ਹੈ ਕਿ ਕੁੱਝ ਚੇਅਰਪਰਸਨ ਵਾਰ-ਵਾਰ ਆਪਣੇ ਸੁਪਰਵਾਈਜ਼ਰਾਂ ਤੇ ਖੋਜ ਗਾਈਡਾਂ ਨੂੰ ਖੋਜ ਵਿਦਵਾਨਾਂ ਬਾਰੇ ਸ਼ਿਕਾਇਤ ਕਰ ਰਹੇ ਹਨ ਜਿਸ ਨਾਲ ਖੋਜਕਰਤਾਵਾਂ ਦਾ ਮਾਨਸਿਕ ਤਣਾਅ ਵਧ ਰਿਹਾ ਹੈ ਤੇ ਯੂਨੀਵਰਸਿਟੀ ਦੇ ਅਕਾਦਮਿਕ ਵਾਤਾਵਰਣ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਲੰਗਰ ਸੇਵਾ ਲਈ ਸੈਕਟਰ-45 ਮੰਦਿਰ ਨੂੰ ਮਿਲਿਆ ਨਵਾਂ ਹਾਲ, ਕੌਂਸਲਰ ਗਾਬੀ ਨੇ ਕੀਤਾ ਉਦਘਾਟਨ <br/> ਅਗਲੀ ਖ਼ਬਰ ਮੁਹਾਲੀ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਮਾਰੀ ਬਾਜ਼ੀ <br/>
Ad Position 24
No active advertisement