ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪੰਜਾਬ ਕਲਾ ਭਵਨ 'ਚ ਫ਼ੈਸ਼ਨ ਟੈਕਨਾਲੋਜੀ ਦੇ ਵਿਦਿਆਰਥੀਆਂ ਦੀ ਪ੍ਰਦਰਸ਼ਨੀ ਨੂੰ ਦਰਸ਼ਕਾਂ ਨੇ <br/>

Ad Position 21
No active advertisement
ਅਜੀਤ ਡੈਸਕ 30-05-2026
ਚੰਡੀਗੜ੍ਹ, 29 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਵਿਖੇ ਨੌਰਦਰਨ ਇੰਡੀਆ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ (ਨਿਫ਼ਟ) ਵਲੋਂ 'ਸੁਵਯਾਨ-26' ਦਾ ਆਗਾਜ਼ ਕੀਤਾ, ਜੋ ਕਿ ਟੈਕਸਟਾਈਲ ਡਿਜ਼ਾਈਨ ਵਿਭਾਗ ਦਾ ਗ੍ਰੈਜੂਏਸ਼ਨ ਸ਼ੋਅਕੇਸ ਦੇ ਅਧਾਰਿਤ ਰਹੀ | ਇਸ ਪ੍ਰਦਰਸ਼ਨੀ ਨੇ ਗ੍ਰੈਜੂਏਟ ਟੈਕਸਟਾਈਲ ਡਿਜ਼ਾਈਨਰਾਂ ਦੀ ਸਿਰਜਣਾਤਮਕਤਾ, ਨਵੀਨਤਾ ਅਤੇ ਪੇਸ਼ੇਵਰ ਉੱਤਮਤਾ ਦਾ ਜਸ਼ਨ ਮਨਾਉਣ ਲਈ ਉਦਯੋਗ, ਅਕਾਦਮਿਕ ਤੇ ਡਿਜ਼ਾਈਨ ਉਤਸ਼ਾਹੀਆਂ ਨੂੰ ਇਕੱਠਾ ਕੀਤਾ | ਪ੍ਰਦਰਸ਼ਨੀ ਦਾ ਉਦਘਾਟਨ ਜਸਪ੍ਰੀਤ ਸਿੰਘ (ਆਈ.ਏ.ਐਸ.) ਡਾਇਰੈਕਟਰ ਇੰਡਸਟਰੀਜ਼ ਐਂਡ ਕਾਮਰਸ ਪੰਜਾਬ-ਕਮ-ਡਾਇਰੈਕਟਰ ਜਨਰਲ (ਨਿਫ਼ਟ) ਦੁਆਰਾ ਕੀਤਾ | ਉਨ੍ਹਾਂ ਨੇ ਇਸ ਮੌਕੇ ਟਿੱਪਣੀ ਕੀਤੀ, 'ਡਿਜ਼ਾਈਨ ਸਿੱਖਿਆ ਵਿਚ ਉੱਤਮਤਾ ਪ੍ਰਤੀ' ਦੀ ਵਚਨਬੱਧਤਾ ਇਹਨਾਂ ਸੰਗ੍ਰਹਿਆਂ ਦੀ ਮੌਲਿਕਤਾ ਤੇ ਉਦਯੋਗਿਕ ਸਾਰਥਕਤਾ 'ਚ ਸਪਸ਼ਟ ਤੌਰ 'ਤੇ ਝਲਕਦੀ ਹੈ | ਡਾ. ਕਨੂ ਥਿੰਦ ਪੀ.ਸੀ.ਐਸ., ਡਾਇਰੈਕਟਰ ਐਨ. ਆਈ. ਆਈ. ਆਈ. ਐਫ. ਟੀ., ਰਮਨਦੀਪ ਸਿੰਘ ਰਜਿਸਟਰਾਰ ਐਨ. ਆਈ. ਆਈ. ਆਈ. ਐਫ.ਟੀ. ਮੋਹਾਲੀ ਦੇ ਨਾਲ ਇਸ ਪ੍ਰਦਰਸ਼ਨੀ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਦੇ ਅਕਾਦਮਿਕ ਸਿੱਖਿਆ ਨੂੰ ਵਪਾਰਕ ਤੌਰ 'ਤੇ ਵਿਵਹਾਰਕ ਤੇ ਸੁਹਜਾਤਮਿਕ ਤੌਰ 'ਤੇ ਆਕਰਸ਼ਕ ਡਿਜ਼ਾਈਨ ਹੱਲਾਂ ਵਿਚ ਬਦਲਣ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਦੁਆਰਾ ਪੰਜ ਮਹੀਨਿਆਂ ਦੀ ਉਦਯੋਗਿਕ ਸਿਖਲਾਈ ਤੇ ਗ੍ਰੈਜੂਏਸ਼ਨ ਪ੍ਰੋਜੈਕਟਾਂ ਦੌਰਾਨ ਪ੍ਰਮੁੱਖ ਟੈਕਸਟਾਈਲ ਤੇ ਫ਼ੈਸ਼ਨ ਕੰਪਨੀਆਂ ਨਾਲ ਵਿਕਸਤ ਕੀਤੇ ਗਏ ਸੰਗ੍ਰਹਿ ਦੀ ਵੱਖ-ਵੱਖ ਸ਼੍ਰੇਣੀਆਂ 'ਚ ਪ੍ਰਦਰਸ਼ਿਤ ਕੀਤਾ ਗਿਆ | ਡਾ. ਸਿਮਰਿਤਾ ਸਿੰਘ ਪਿ੍ੰਸੀਪਲ ਨੇ ਇਸ ਪ੍ਰਦਰਸ਼ਨੀ ਨੂੰ ਵਿਦਿਆਰਥੀਆਂ ਦੇ ਰਚਨਾਤਮਕ ਸਫ਼ਰ ਤੇ ਪੇਸ਼ੇਵਰ ਵਿਕਾਸ ਦੇ ਜਸ਼ਨ ਵਜੋਂ ਕਹਿ ਕੇ ਬਿਆਨਿਆਂ | ਪ੍ਰਦਰਸ਼ਨੀ 'ਚ ਟੈਕਸਟਾਈਲ ਡਿਜ਼ਾਈਨ ਵਿਭਾਗ ਦੀ ਮੁਖੀ ਡਾ. ਸ਼ਵੇਤਾ ਸ਼ਰਮਾ ਤੇ 'ਸੁਵਯਾਨ-26' ਦੀ ਕੋਆਰਡੀਨੇਟਰ, ਡਾ. ਮੀਤਾ ਗਾਵਰੀ ਦੀ ਅਗਵਾਈ 'ਚ ਦਰਸ਼ਕਾਂ ਉਤਸੁਕਤਾ ਨਾਲ ਜੁੜੇ, ਇਸੇ ਦੌਰਾਨ ਬਲਜੀਤ ਕੌਰ, ਰਾਜੇਸ਼ ਕੁਮਾਰ ਤੇ ਕੁਲਬੀਰ ਸਿੰਘ ਦੀ ਭੂਮਿਕਾ ਖ਼ੂਬ ਰਹੀ |

Ad Position 22
No active advertisement
ਪਿਛਲੀ ਖ਼ਬਰ ਨਾਰਥ ਇੰਡੀਆ ਟੂਰਿਜ਼ਮ ਐਕਸਪੋ ਐਂਡ ਕੌਨਕਲੇਵ 2026 ਦਾ ਚੰਡੀਗੜ੍ਹ 'ਚ ਸ਼ਾਨਦਾਰ ਆਗਾਜ਼ <br/> ਅਗਲੀ ਖ਼ਬਰ ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡੇ ਗਏ ਮੁਕਾਬਲੇ ਦੌਰਾਨ ਦਰਸ਼ਕਾਂ ਨਾਲ ਖਚਾਖੱਚ ਭਰਿਆ ਸਟੇਡੀਅਮ <b...
Ad Position 24
No active advertisement