ਚੰਡੀਗੜ੍ਹ, 31 ਮਈ (ਸੰਦੀਪ ਕੁਮਾਰ ਮਾਹਨਾ) -ਸੈਕਟਰ-40 ਦੇ ਕਮਿਊਨਿਟੀ ਸੈਂਟਰ ਵਿਖੇ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਦੇ 134ਵੇਂ ਪ੍ਰੋਗਰਾਮ ਦਾ ਸਮੂਹਿਕ ਪ੍ਰਸਾਰਨ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਹਾਜ਼ਰ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਵਿਕਾਸ, ਜਲ ਸੰਭਾਲ ਤੇ ਸਮਾਜਿਕ ਜ਼ਿੰਮੇਵਾਰੀਆਂ ਸਬੰਧੀ ਪ੍ਰਗਟ ਕੀਤੇ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ | ਵਾਰਡ ਨੰਬਰ 27 ਦੇ ਨਿਵਾਸੀਆਂ ਦੀ ਹਾਜ਼ਰੀ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਦੀ ਅਗਵਾਈ ਚੰਡੀਗੜ੍ਹ ਮਹਿਲਾ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਰੇਖਾ ਸੂਦ ਨੇ ਕੀਤੀ | ਇਸ ਮੌਕੇ 'ਮਨ ਕੀ ਬਾਤ' ਪ੍ਰੋਗਰਾਮ ਦੇ ਸੂਬਾ ਇੰਚਾਰਜ ਰਾਮਵੀਰ ਭੱਟੀ, ਸੂਬਾ ਮੀਡੀਆ ਇੰਚਾਰਜ਼ ਰਵੀ ਰਾਵਤ, ਇਲਾਕਾ ਕੌਂਸਲਰ ਗੁਰਬਖ਼ਸ਼ ਰਾਵਤ, ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਡੋਗਰਾ, ਮੰਡਲ ਪ੍ਰਧਾਨ ਅਮਿਤ ਨਾਗਰ, ਮੰਡਲ ਜਨਰਲ ਸਕੱਤਰ ਰਵੀ ਗੁਪਤਾ, ਪਵਨ ਦੇਵ ਕਸ਼ਯਪ, ਮੰਡਲ ਦੇ ਹੋਰ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ |