23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ਼੍ਰੋਮਣੀ ਕਮੇਟੀ 'ਚ ਅਨੁਸੂਚਿਤ ਜਾਤੀ ਸਿੱਖਾਂ ਦੀਆਂ ਸੀਟਾਂ ਵਧਾਈਆਂ ਜਾਣ- ਜਸਟਿਸ ਨਿਰਮਲ ਸਿੰਘ <br/>

Ad Position 21
No active advertisement
ਅਜੀਤ ਡੈਸਕ 14-06-2026
ਚੰਡੀਗੜ੍ਹ 13 ਜੂਨ (ਅਜੀਤ ਬਿਊਰੋ)- ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਲਿਤ ਵਰਗ ਦੇ ਨੁਮਾਇੰਦਿਆਂ ਜਿਨਾਂ ਵਿਚ ਪੰਜਾਬ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਤੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਹਾਸ਼ੀਆ ਲੋਕ ਦਲ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ, ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਤੇ ਇਤਿਹਾਸਕਾਰ ਨਿਰੰਜਨ ਸਿੰਘ ਆਰਫੀ ਸ਼ਾਮਿਲ ਸਨ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਵਿੱਚ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸਿੱਖਾਂ ਦੀਆਂ ਸੀਟਾਂ ਵਧਾਈਆਂ ਜਾਣ | ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਐਸ.ਜੀ.ਪੀ.ਸੀ ਦੇ ਕੁੱਲ 191 ਮੈਂਬਰਾਂ ਵਿੱਚੋਂ 170 ਚੋਣ ਰਾਹੀਂ ਚੁਣੇ ਜਾਂਦੇ ਪਰ ਇਹਨਾਂ ਵਿੱਚੋਂ ਸਿਰਫ 20 ਸੀਟਾਂ ਹੀ ਐਸ.ਸੀ ਸਿੱਖਾਂ ਲਈ ਰਾਖਵੀਆਂ ਹਨ | ਪੰਜਾਬ ਵਿੱਚ ਐਸ.ਸੀ ਆਬਾਦੀ ਲਗਭਗ 34 ਪ੍ਰਤੀਸ਼ਤ ਹੈ, ਜਿਸ ਵਿੱਚੋਂ 60 ਪ੍ਰਤੀਸ਼ਤ ਤੋਂ ਵੱਧ ਸਿੱਖ ਧਰਮ ਨਾਲ ਸੰਬੰਧਿਤ ਹਨ | ਲਗਭਗ 52 ਲੱਖ ਤੋਂ ਵੱਧ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਗੁਰਦੁਆਰਾ ਪ੍ਰਬੰਧ ਵਿੱਚ ਉਹਨਾਂ ਦੇ ਮੈਂਬਰਾਂ ਦੀ ਨੁਮਾਇੰਦਗੀ ਬਹੁਤ ਘੱਟ ਹੈ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਚਿੰਤਾ ਜਤਾਈ ਕਿ ਐੱਸ.ਸੀ. ਮੈਂਬਰਾਂ ਦੀ ਚੋਣ ਵੱਖਰੇ ਹਲਕਿਆਂ ਤੋਂ ਨਹੀਂ ਹੁੰਦੀ, ਸਗੋਂ ਸਾਂਝੇ (ਜਨਰਲ + ਰਿਜ਼ਰਵ )ਹਲਕਿਆਂ ਤੋਂ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੇ ਸਮਾਜ ਦੀ ਅਵਾਜ਼ ਪੂਰੀ ਤਰ੍ਹਾਂ ਸੁਣੀ ਨਹੀਂ ਜਾਂਦੀ | ਐਕਟ ਵਿੱਚ ਅÏਰਤਾਂ ਲਈ 30 ਸੀਟਾਂ ਰਾਖਵੀਆਂ ਹਨ, ਪਰ ਐੱਸ.ਸੀ. ਵਰਗ ਦੀਆਂ ਅÏਰਤਾਂ ਲਈ ਵੱਖਰੇ ਤੌਰ 'ਤੇ ਕੋਈ ਰਾਖਵਾਂਕਰਨ ਨਹੀਂ ਹੈ | ਇਸ ਤੋਂ ਇਲਾਵਾ, ਪ੍ਰਬੰਧਕੀ ਅਤੇ ਫੈਸਲੇ ਲੈਣ ਵਾਲੇ ਵੱਡੇ ਅਹੁਦਿਆਂ 'ਤੇ ਜ਼ਿਆਦਾਤਰ ਜਨਰਲ ਵਰਗ ਦੇ ਲੋਕ ਹੀ ਹੁੰਦੇ ਹਨ ਅਤੇ ਐੱਸ.ਸੀ. ਵਰਗ ਨੂੰ ਸਿਰਫ਼ ਜੂਨੀਅਰ ਮੀਤ ਪ੍ਰਧਾਨ ਜਾਂ 1-2 ਐਗਜ਼ੀਕਿਊਟਿਵ ਮੈਂਬਰਾਂ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ | ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਸਟਿਸ ਨਿਰਮਲ ਸਿੰਘ, ਡਾ ਕਸ਼ਮੀਰ ਸਿੰਘ ਖੁੰਡਾ ਅਤੇ ਸਾਥੀਆਂ ਨੇ ਦੇਸ਼ ਦੇ ਗਿ੍ਹ ਮੰਤਰੀ ਨੂੰ ਪੱਤਰ ਲਿਖ ਕੇ ਮੁੱਖ ਮੰਗਾਂ ਵਲ ਧਿਆਨ ਦਿਵਾਉਂਦਿਆਂ ਕਿਹਾ ਕਿ ਐੱਸ.ਜੀ.ਪੀ.ਸੀ. ਵਿੱਚ ਐੱਸ.ਸੀ. ਸਿੱਖਾਂ ਦੀਆਂ ਰਾਖਵੀਆਂ ਸੀਟਾਂ ਉਨ੍ਹਾਂ ਦੀ ਮੌਜੂਦਾ ਆਬਾਦੀ ਦੇ ਹਿਸਾਬ ਨਾਲ ਵਧਾਈਆਂ ਜਾਣ | ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਦਲਿਤ ਜਾਤੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਹਨਾਂ ਵਿੱਚ ਸਰਵ ਸ ਨਰੰਜਣ ਸਿੰਘ ਆਰਫ਼ੀ ( ਪ੍ਰਸਿੱਧ ਸਿੱਖ ਹਿਸਟੋਰੀਨ ), ਰਾਜਵਿੰਦਰ ਸਿੰਘ ਰਾਹੀ (ਨਾਮਵਰ ਸਿੱਖ ਵਿਦਵਾਨ ), ਜਗਜੀਵਨ ਸਿੰਘ, ਰਣਜੀਤ ਸਿੰਘ ਰਾਣਾ, ਓਾਕਾਰ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਸਿੰਘ, ਹੀਰਾ ਸਿੰਘ, ਮੇਵਾ ਸਿੰਘ, ਸੰਤੋਖ ਸਿੰਘ, ਗਰੀਬ ਸਿੰਘ, ਜਸਪਾਲ ਸਿੰਘ ਤਾਨ, ਹਰਬੰਸ ਸਿੰਘ, ਜਤਿੰਦਰ ਸਿੰਘ, ਗੌਰਵ, ਗੁਰਮੀਤ ਸਿੰਘ ਤੋਂ ਇਲਾਵਾ ਮਹਿੰਦਰ ਸਿੰਘ, ਨਰਿੰਦਰ ਸਿੰਘ, ਸਵਰਨ ਸਿੰਘ ਮੁਸਤਫ਼ਾਬਾਦ, ਮੁਖਤਾਰ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ ਰੰਗਰੇਟਾ ਪਾਰਲੀਮੈਂਟ ਤੋਂ ਪ੍ਰਗਟ ਸਿੰਘ ਰਾਜੀਆਣਾ, ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਫੇਜ਼ ਤਿੰਨ ਮੁਹਾਲੀ ਤੋਂ ਕੈਸ਼ੀਅਰ ਭਗਤ ਸਿੰਘ ਤੇ ਸਾਥੀ, ਇੰਜ. ਗਰੀਬ ਸਿੰਘ ਬਟਾਲਾ, ਮੋਹਣ ਸਿੰਘ ਫਤਹਿਗੜ੍ਹ ਸਾਹਿਬ, ਐਡਵੋਕੇਟ ਗੁਰਬਚਨ ਸਿੰਘ ਚੰਡੀਗੜ੍ਹ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਭਾਰਤ ਭਾਗਿਆ ਵਿਧਾਤਾ' ਫ਼ਿਲਮ ਹਰਿਆਣਾ ਵਿਚ ਟੈਕਸ-ਮੁਕਤ ਹੋਵੇਗੀ - ਮੁੱਖ ਮੰਤਰੀ <br/> ਅਗਲੀ ਖ਼ਬਰ ਸਮਾਜ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਸੂਬੇ ਭਰ 'ਚੋਂ 67000 ਤੋਂ ਵੱਧ ਨਸ਼ਾ ਤਸਕਰਾਂ ਨੂੰ ਕੀਤਾ ਗਿ੍ਫ਼ਤਾਰ-ਕੁਲਤਾਰ ਸਿੰ...
Ad Position 24