23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

'ਭਾਰਤ ਭਾਗਿਆ ਵਿਧਾਤਾ' ਫ਼ਿਲਮ ਹਰਿਆਣਾ ਵਿਚ ਟੈਕਸ-ਮੁਕਤ ਹੋਵੇਗੀ - ਮੁੱਖ ਮੰਤਰੀ <br/>

Ad Position 21
No active advertisement
ਅਜੀਤ ਡੈਸਕ 14-06-2026
ਚੰਡੀਗੜ੍ਹ, 13 ਜੂਨ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸਦੇ ਆਮ ਦਿੱਖਣ ਵਾਲੇ ਪਰ ਅਸਾਧਾਰਨ ਨਾਗਰਿਕਾਂ ਵਿਚ ਹੈ, ਅਤੇ ਇਹ ਨਾਗਰਿਕ ਹੀ ਭਾਰਤ ਦੀ ਕਿਸਮਤ ਦੇ ਅਸਲ ਨਿਰਮਾਤਾ ਹਨ | ਇਹ ਇੱਕ ਵਿਕਸਤ ਭਾਰਤ ਦੇ ਨਿਰਮਾਣ ਵਿਚ ਸਭ ਤੋਂ ਵੱਡੀ ਸ਼ਕਤੀ ਹਨ | ਮੁੱਖ ਮੰਤਰੀ ਅੱਜ ਚੰਡੀਗੜ੍ਹ ਵਿਚ ਹਿੰਦੀ ਫ਼ਿਲਮ 'ਭਾਰਤ ਭਾਗਿਆ ਵਿਧਾਤਾ' ਦੀ ਵਿਸ਼ੇਸ਼ ਸਕ੍ਰੀਨਿੰਗ 'ਤੇ ਜਨਤਕ ਸੇਵਾ ਵਿਚ ਸ਼ਾਮਲ ਲੋਕਾਂ ਦਾ ਸਨਮਾਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਹਰਿਆਣਾ ਵਿਚ ਫ਼ਿਲਮ ਦੇ ਟੈਕਸ-ਮੁਕਤ ਦਰਜੇ ਦਾ ਐਲਾਨ ਵੀ ਕੀਤਾ | ਇਸ ਸਮਾਗਮ ਵਿਚ ਮੁੱਖ ਮੰਤਰੀ ਦੀ ਪਤਨੀ ਸ਼੍ਰੀਮਤੀ ਸੁਮਨ ਸੈਣੀ, ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ, ਮਾਲ ਮੰਤਰੀ ਵਿਪੁਲ ਗੋਇਲ, ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਸੰਸਦ ਮੈਂਬਰ ਰੇਖਾ ਸ਼ਰਮਾ, ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਵਿਧਾਇਕ ਰਣਧੀਰ ਪਨੀਹਾਰ ਅਤੇ ਸਤਪਾਲ ਜਾਂਬਾ ਸਮੇਤ ਹੋਰ ਪਤਵੰਤੇ ਸ਼ਾਮਲ ਸਨ | ਇਸ ਮੌਕੇ ਡਾ. ਰਵਿੰਦਰ ਸਿੰਘ, ਡਾ. ਹਰਪਿੰਦਰ ਕੌਰ, ਵਧੀਕ ਸੀਨੀਅਰ ਮੈਡੀਕਲ ਅਫ਼ਸਰ, ਸ੍ਰੀਮਤੀ ਮਹਿਕ, ਨਰਸਿੰਗ ਅਫ਼ਸਰ, ਸ੍ਰੀਮਤੀ ਸੰਧਿਆ ਕਪੂਰ, ਨਰਸਿੰਗ ਅਫ਼ਸਰ, ਮਹਿਲਾ ਸਹਾਇਕ ਸਬ-ਇੰਸਪੈਕਟਰ ਸ਼ਿਵਾਨੀ, ਸ੍ਰੀਮਤੀ ਸ਼ਸ਼ੀ, ਸਰਵੋਤਮ ਵਰਕਰ, ਸ੍ਰੀਮਤੀ ਗੁਰਜੀਤ, ਸਰਵੋਤਮ ਸਹਾਇਕ, ਮਿਸ ਅੰਜਲੀ ਅਤੇ ਬਲਵਾਨ ਸਿੰਘ ਨੂੰ ਉਨ੍ਹਾਂ ਦੀ ਜਨਤਕ ਸੇਵਾ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੌਜੂਦ ਅਧਿਕਾਰੀਆਂ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਗ੍ਰਹਿ ਸਕੱਤਰ ਸੁਧੀਰ ਰਾਜਪਾਲ, ਏਸੀਐਸ ਮਾਲ ਡਾ. ਸੁਮਿਤਾ ਮਿਸ਼ਰਾ ਅਤੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਡਾਇਰੈਕਟਰ ਕੈਪਟਨ ਮਨੀਸ਼ ਕੁਮਾਰ ਲੋਹਾਨ ਸ਼ਾਮਲ ਸਨ | 'ਭਾਰਤ ਭਾਗਿਆ ਵਿਧਾਤਾ' ਫ਼ਿਲਮ ਦੇਖਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਾਇਬ ਸੈਣੀ ਨੇ ਕਿਹਾ ਕਿ ਇਸ ਦੇਸ਼ ਦੀ ਅਸਲ ਤਾਕਤ ਕਿਸੇ ਸਰਕਾਰ ਜਾਂ ਫ਼ੌਜ ਵਿਚ ਨਹੀਂ, ਸਗੋਂ ਇਸਦੇ ਆਮ ਨਾਗਰਿਕਾਂ ਦੇ ਕਿਰਦਾਰ, ਹਿੰਮਤ ਅਤੇ ਸੇਵਾ ਦੀ ਭਾਵਨਾ ਵਿਚ ਹੈ | 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੀ ਪਿੱਠ-ਭੂਮੀ 'ਤੇ ਬਣੀ ਇਸ ਫ਼ਿਲਮ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਿੰਮਤ, ਸੰਵੇਦਨਸ਼ੀਲਤਾ, ਫ਼ਰਜ਼ ਅਤੇ ਮਨੁੱਖਤਾ ਦੀ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਜੋ ਹਰ ਭਾਰਤੀ ਦੇ ਦਿਲ ਨੂੰ ਛੂਹ ਲੈਂਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਚਾਰੇ ਪਾਸੇ ਦਹਿਸ਼ਤ ਅਤੇ ਡਰ ਸੀ, ਤਾਂ ਕੁੱਝ ਬਹਾਦਰ ਵਿਅਕਤੀਆਂ ਨੇ ਦੂਜਿਆਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਜੋਖ਼ਮ ਵਿਚ ਪਾ ਦਿੱਤੀਆਂ | ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਅਕਸਰ ਸਟੇਜ 'ਤੇ ਦਿਖਾਈ ਦੇਣ ਵਾਲੇ ਨਾਇਕਾਂ ਬਾਰੇ ਹੀ ਗੱਲ ਕਰਦੇ ਹਾਂ, ਪਰ ਡਾਕਟਰ, ਨਰਸਾਂ, ਪੁਲਿਸ ਅਧਿਕਾਰੀ, ਸੁਰੱਖਿਆ ਬਲ ਅਤੇ ਸਮਾਜ ਸੇਵਕ ਜੋ ਪ੍ਰਸ਼ੰਸਾ ਕੀਤੇ ਬਿਨਾਂ ਆਪਣੇ ਫ਼ਰਜ਼ ਨਿਭਾਉਂਦੇ ਹਨ, ਉਹ ਸਾਡੇ ਦੇਸ਼ ਦੀ ਅਸਲ ਤਾਕਤ ਹਨ | ਜਦੋਂ ਵੀ ਕੋਈ ਸੰਕਟ ਆਉਂਦਾ ਹੈ, ਤਾਂ ਇਹ ਲੋਕ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ ਅਤੇ ਮਨੁੱਖਤਾ ਦੀ ਰੱਖਿਆ ਕਰਦੇ ਹਨ | ਨਾਇਬ ਸਿੰਘ ਸੈਣੀ ਨੇ ਕੋਵਿਡ-19 ਮਹਾਂਮਾਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਮੁਸ਼ਕਲ ਸਮੇਂ ਦੌਰਾਨ, ਸਾਡੇ ਸਿਹਤ ਯੋਧਿਆਂ ਨੇ ਆਪਣੇ ਪਰਿਵਾਰਾਂ ਤੋਂ ਦੂਰ ਦਿਨ ਰਾਤ ਕੰਮ ਕੀਤਾ, ਇਹ ਸਾਬਤ ਕੀਤਾ ਕਿ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ | ਮੁੱਖ ਮੰਤਰੀ ਸੈਣੀ ਨੇ ਫ਼ਿਲਮ ਵਿਚ ਮਹਿਲਾ ਸ਼ਕਤੀ ਦੇ ਚਿਤਰਨ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਅÏਰਤਾਂ ਨਾ ਸਿਰਫ਼ ਪਰਿਵਾਰ ਦੀ ਰੀੜ੍ਹ ਦੀ ਹੱਡੀ ਹਨ, ਸਗੋਂ ਸਮਾਜ ਦੀ ਸਭ ਤੋਂ ਵੱਡੀ ਸ਼ਕਤੀ ਵੀ ਹਨ, ਜੋ ਸੰਕਟ ਦੇ ਸਮੇਂ ਹਮਦਰਦੀ ਨੂੰ ਫ਼ਰਜ਼ ਵਿਚ ਬਦਲਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਖਰੜ ਵਾਸੀਆਂ ਨੂੰ ਡੇਂਗੂ ਤੋਂ ਬਚਾਓ ਹਿਤ ਕੀਤਾ ਜਾਗਰੂਕ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ 'ਚ ਅਨੁਸੂਚਿਤ ਜਾਤੀ ਸਿੱਖਾਂ ਦੀਆਂ ਸੀਟਾਂ ਵਧਾਈਆਂ ਜਾਣ- ਜਸਟਿਸ ਨਿਰਮਲ ਸਿੰਘ <br/>
Ad Position 24