06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬ ਦੇ ਪੇਂਡੂ ਖੇਤਰਾਂ ਵਿਚ ਸਥਿਤ ਆਯੁਸ਼ਮਾਨ ਅਰੋਗਿਆ ਕੇਂਦਰਾਂ 'ਤੇ ਮਿਲ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਲੰਬੇ ਸਮੇਂ ਤੋਂ ਹੋ ਰਹੀਆ ਨੇ ਪ੍ਰਭਾਵਿਤ - ਡਾ. ਸੁਨੀਲ ਤਰਗੋਤਰਾ, ਡਾ. ਰਵਿੰਦਰ ਸਿੰਘ ਕਾਹਲੋਂ <br/>

Ad Position 21
No active advertisement
ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਅਜਾਇਬ ਸਿੰਘ ਔਜਲਾ) - ਸੂਬਾ ਪੰਜਾਬ ਦੇ ਸਮੂਹ ਕਮਿਊਨਿਟੀ ਹੈਲਥ ਅਫ਼ਸਰ, ਜਿਨ੍ਹਾਂ ਵੱਲੋਂ ਪੇਂਡੂ ਖੇਤਰਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਹਰ ਤਰ੍ਹਾਂ ਦੀ ਕੁਦਰਤੀ ਆਫ਼ਤ ਵਿਚ ਵੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਪਿਛਲੇ ਦੋ ਸਾਲਾਂ ਤੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਰੋਸ ਵਿਚ ਹਨ | ਇਹ ਪ੍ਰਗਟਾਵਾ ਸੂਬਾ ਪ੍ਰਧਾਨ ਡਾ. ਸੁਨੀਲ ਤਰਗੋਤਰਾ ਤੇ ਸੂਬਾ ਮੀਤ ਪ੍ਰਧਾਨ ਡਾ. ਰਵਿੰਦਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਸਥਿਤ ਆਯੂਸ਼ਮਾਨ ਅਰੋੋਗਿਆ ਕੇਂਦਰ 'ਤੇ ਮਿਲ ਰਹੀਆਂ ਮੁਫ਼ਤ ਸੇਵਾਵਾਂ ਲੰਬੇ ਸਮੇਂ ਤੋਂ ਪ੍ਰਭਾਵਿਤ ਹੋ ਰਹੀਆਂ ਹਨ | ਆਗੂਆਂ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਇਕੱਲੇ ਸੀ.ਐਚ.ਓ. 'ਤੇ ਕੰਮ ਦੇ ਵੱਧ ਰਹੇ ਬੋਝ ਤੇ ਉਨ੍ਹਾਂ ਦੀਆਂ ਕੱੁਝ ਲੰਬੇ ਸਮੇਂ ਤੋਂ ਲਟਕ ਰਹੀਆਂ ਕੁੱਝ ਜਾਇਜ਼ ਮੰਗਾਂ ਨੂੰ ਲੈ ਕੇ ਵਿਭਾਗ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿਹਤ ਵਿਭਾਗ ਸਭ ਕੁੱਝ ਅਣਗੌਲਿਆ ਕਰਦਿਆਂ ਹੋਇਆਂ ਇਕੱਲੇ ਸੀ.ਐਚ.ਓ. 'ਤੇ ਹੋਰ ਕੰਮ ਦਾ ਬੋਝ ਵਧਾ ਰਿਹਾ ਹੈ | ਇਸ ਦੇ ਚੱਲਦਿਆਂ ਡਾ. ਸੁਨੀਲ ਤਰਗੋਤਰਾ ਤੇ ਡਾ. ਰਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜੇਕਰ 15 ਜੂਨ 2026 ਤੱਕ ਉਨ੍ਹਾਂ ਨੂੰ ਵਿਭਾਗ ਵੱਲੋਂ ਮੀਟਿੰਗ ਦੇ ਕੇ ਉਨ੍ਹਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਵਾਜਬ ਹੱਲ ਨਹੀਂ ਕੀਤੇ ਜਾਂਦੇ ਤੇ ਨਵੇਂ ਕੱਢੇ ਇੰਨਸੈਂਟਿਵ ਪਰਫੋਰਮਾ ਨੂੰ ਪੁਰਾਣੇ ਪਰਫੋਰਮੇ ਅਨੁਸਾਰ ਤਬਦੀਲ ਨਹੀਂ ਕੀਤਾ ਜਾਂਦਾ ਤਾਂ ਸੂਬਾ ਪੰਜਾਬ ਦੇ ਸਾਰੇ ਕਮਿਊਨਿਟੀ ਹੈਲਥ ਅਫ਼ਸਰ ਪਿੰਡਾਂ 'ਚ ਖੁੱਲੇ੍ਹ ਸਿਹਤ ਕੇਂਦਰਾਂ ਦੀਆਂ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ (ਆਨਲਾਈਨ ਤੇ ਆਫਲਾਈਨ) ਤੇ ਹੋਰ ਸਾਰੇ ਕੰਮ ਠੱਪ ਕਰ ਕੇ ਆਪਣੇ ਆਪਣੇ ਬਲਾਕਾਂ 'ਤੇ ਇਸ ਦਾ ਰੋਸ ਪ੍ਰਦਰਸ਼ਨ ਕਰਨਗੇ | ਉਨ੍ਹਾਂ ਨੇ ਦੱਸਿਆ ਕਿ 22 ਜੂਨ ਨੂੰ ਸੂਬੇ ਦੇ ਹਰ ਜ਼ਿਲੇ੍ਹ ਵਿਚ ਸਿਵਲ ਸਰਜਨ ਦਫ਼ਤਰਾਂ ਅੱਗੇ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਧਰਨਾ ਦਿੱਤਾ ਜਾਵੇਗਾ | ਜੇਕਰ ਫਿਰ ਵੀ ਵਿਭਾਗ ਇਸ ਗੱਲ ਨੂੰ ਅਣਸੁਣਿਆ ਕਰਦਾ ਹੈ ਤੇ ਕੋਈ ਵਾਜਬ ਹੱਲ ਨਹੀਂ ਕੱਢਦਾ ਤਾਂ ਇਹ ਸਿਲਸਿਲਾ ਬਲਾਕਾਂ 'ਤੇ 1 ਜੁਲਾਈ ਤੱਕ ਇਵੇਂ ਹੀ ਚਲਦਾ ਰਹੇਗਾ | ਇਸ ਦੌਰਾਨ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੇ ਬਾਕੀ ਸੇਵਾਵਾਂ ਵਿਚ ਆਉਣ ਵਾਲੇ ਵਿਘਨ ਲਈ ਵਿਭਾਗ ਜ਼ਿੰਮੇਵਾਰ ਹੋਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਫਿਰ ਸਟੇਟ ਪੱਧਰ 'ਤੇ 2 ਜੁਲਾਈ ਨੂੰ ਜ਼ਿਲ੍ਹਾ ਸੰਗਰੂਰ ਮੁੱਖ ਮੰਤਰੀ ਦੇ ਰਿਹਾਇਸ਼ੀ ਜਗ੍ਹਾ ਦਾ ਘਿਰਾਓ ਵੀ ਕੀਤਾ ਜਾਵੇਗਾ | ਇਸ ਮੌਕੇ ਡਾ ਜਤਿੰਦਰ ਸਿੰਘ, ਸਿਮਰਨਜੀਤ ਕੌਰ (ਸ੍ਰੀ ਫ਼ਤਿਹਗੜ੍ਹ ਸਾਹਿਬ) ਅੰਮਿ੍ਤਸਰ ਤੋਂ ਡਾ. ਗੁਰਬਖਸ਼ਿਸ਼ ਸਿੰਘ ਬਠਿੰਡਾ ਤੋਂ ਰਮਨਬੀਰ ਕੌਰ/ਹਰਮਿੰਦਰ ਕੌਰ ਫ਼ਰੀਦਕੋਟ ਤੋਂ ਸੰਦੀਪ ਸਿੰਘ, ਫ਼ਿਰੋਜ਼ਪੁਰ ਤੋਂ ਡਾ. ਪ੍ਰੀਤ ਮਖੀਜਾ/ਨਰਿੰਦਰ ਸਿੰਘ, ਫ਼ਾਜ਼ਿਲਕਾ ਤੋਂ ਕੁਲਦੀਪ ਸਿੰਘ, ਪਟਿਆਲਾ ਤੋਂ ਜਰਨੈਲ ਸਿੰਘ, ਰੋਪੜ ਤੋਂ ਹਰਨੀਤ ਕੌਰ, ਮੋਹਾਲੀ ਤੋਂ ਦੀਪਸ਼ਿਖਾ, ਗੁਰਦਾਸਪੁਰ ਤੋਂ ਸੂਰਜ ਪ੍ਰਕਾਸ਼, ਮੋਗਾ ਤੋਂ ਗੁਰਵਿੰਦਰ ਸਿੰਘ, ਬਰਨਾਲਾ ਤੋਂ ਸੰਦੀਪ ਕੌਰ, ਤਰਨ ਤਾਰਨ ਤੋਂ ਜੈਸਮੀਨ ਕੌਰ, ਜਲੰਧਰ ਤੋਂ ਡਾ. ਵਿਪਨ ਡਾਪੰਖੁੜੀ, ਲੁਧਿਆਣਾ ਤੋਂ ਡਾ ਬਲਵੀਰ/ਡਾ. ਸ਼ਿਵਰਾਜ ਤੇ ਹਰਪਿੰਦਰ ਕੌਰ, ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੇਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ, ਬਲਕਰਨ ਸਿੰਘ, ਸੰਜੀਵ ਗਡਾਈ, ਮਾਨਸਾ ਤੋਂ ਨਿਸ਼ਾ ਅਗਰਵਾਲ, ਮਲੇਰਕੋਟਲਾ ਤੋਂ ਡਾ. ਜਤਿੰਦਰ ਸਿੰਘ, ਪਠਾਨਕੋਟ ਤੋਂ ਡਾ. ਵਿਮੁਕਤ, ਨਵਾਂਸ਼ਹਿਰ ਤੋਂ ਡਾ. ਦਲਜੀਤ, ਡਾ. ਰਾਜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਖਰੜ ਤੋਂ ਲੱਕੀ ਵਜੀਦਪੁਰ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਹਾਈ ਕਮਾਂਡ ਦਾ ਕੀਤਾ ਧੰਨਵਾਦ <br/> ਅਗਲੀ ਖ਼ਬਰ ਤਰੱਕੀ ਦੇ ਮਾਮਲਿਆਂ 'ਚ ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਦੀ ਸਿਖਲਾਈ ਤੁਰੰਤ ਯਕੀਨੀ ਬਣਾ...
Ad Position 24
No active advertisement