ਚੰਡੀਗੜ੍ਹ, 21 ਜੂਨ (ਕਪਿਲ ਵਧਵਾ): ਚੰਡੀਗੜ੍ਹ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵਲੋਂ ਵਾਟਰ ਵਰਕਸ ਕਾਲੋਨੀ ਗੇਟ ਤੋਂ ਡੱਡੂ ਮਾਜਰਾ ਵੱਲ ਜਾਂਦੇ ਰਸਤੇ ਨੇੜੇ ਕੀਤੀ ਗਈ ਕਾਰਵਾਈ ਦੌਰਾਨ ਹਰਜੀਤ ਸਿੰਘ ਸੰਧੂ ਅਤੇ ਕ੍ਰਿਸ਼ਨ ਵਾਸੀਆਨ ਪਿੰਡ ਨੰਗਲ ਕਲਾਂ, ਜ਼ਿਲ੍ਹਾ ਮਾਨਸਾ (ਪੰਜਾਬ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਹਰਜੀਤ ਸਿੰਘ ਦੇ ਕਬਜ਼ੇ ਵਿਚੋਂ 6.55 ਗ੍ਰਾਮ ਹੈਰੋਇਨ ਅਤੇ ਕ੍ਰਿਸ਼ਨ ਦੇ ਕਬਜ਼ੇ ਵਿਚੋਂ 7.53 ਗ੍ਰਾਮ ਹੈਰੋਇਨ ਪਲਾਸਟਿਕ ਦੇ ਲਿਫ਼ਾਫ਼ੇ ਸਮੇਤ ਬਰਾਮਦ ਕੀਤੀ ਗਈ। ਦੋਵਾਂ ਕੋਲੋਂ ਕੁੱਲ 14.08 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਮਲੋਆ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਨਸ਼ੀਲਾ ਪਦਾਰਥ ਕਿੱਥੋਂ ਲਿਆਏ ਸਨ ਅਤੇ ਇਸ ਦੀ ਸਪਲਾਈ ਕਿਸ ਨੂੰ ਕੀਤੀ ਜਾਣੀ ਸੀ।
ਮਲੋਆ ਪੁਲਿਸ ਵਲੋਂ ਦੋ ਨਸ਼ਾ ਤਸਕਰ ਕਾਬੂ, 14.08 ਗ੍ਰਾਮ ਹੈਰੋਇਨ ਬਰਾਮਦ
ਅਜੀਤ ਡੈਸਕ
22-06-2026