ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਾਮਲਾ ਹੋਟਲ ਹਿਮਾਚਲ ਪਿੰਡ ਕਜਹੇੜੀ ਵਿਖੇ ਕਾਨੂੰਨੀ ਉਲੰਘਣਾ ਦਾ, ਮੈਨੇਜਰ ਤੇ ਮਾਲਕ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 25-06-2026
ਚੰਡੀਗੜ੍ਹ, 24 ਜੂਨ (ਕਪਿਲ ਵਧਵਾ)- ਸੈਕਟਰ-36 ਥਾਣਾ ਚੰਡੀਗੜ੍ਹ ਪੁਲਿਸ ਨੇ ਹੋਟਲ ਹਿਮਾਚਲ ਪਿੰਡ ਕਜਹੇੜੀ ਦੇ ਮੈਨੇਜਰ ਅਤੇ ਮਾਲਕ ਨੂੰ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਸੰਦੀਪ ਕੁਮਾਰ ਗੁਪਤਾ, ਵਾਸੀ ਅਦਮਪੁਰ, ਗੋਂਡਾ (ਉੱਤਰ ਪ੍ਰਦੇਸ਼), ਜੋ ਕਿ ਹੋਟਲ ਹਿਮਾਚਲ ਪਿੰਡ ਕਜਹੇੜੀ ਦਾ ਮੈਨੇਜਰ ਹੈ ਅਤੇ ਸੁਖਪਾਲ ਵਾਸੀ ਪਿੰਡ ਕਜਹੇੜੀ ਚੰਡੀਗੜ੍ਹ, ਜੋ ਕਿ ਹੋਟਲ ਦਾ ਮਾਲਕ ਹੈ ਸ਼ਾਮਲ ਹਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਹੋਟਲ ਵਿਚ ਰਹਿ ਰਹੀ ਇਕ ਅਸਾਮ ਦੀ ਮਹਿਲਾ ਬਾਰੇ ਕੋਈ ਐਂਟਰੀ ਰਜਿਸਟਰ ਵਿਚ ਦਰਜ ਨਹੀਂ ਸੀ ਤੇ ਨਾ ਹੀ ਉਸਦਾ ਕੋਈ ਆਈ.ਡੀ. ਪਰੂਫ਼ ਮੌਜੂਦ ਸੀ। ਇਸਦੇ ਨਾਲ ਹੀ ਮੈਨੇਜਰ ਤੇ ਮਾਲਕ ਵਿਚਕਾਰ ਕੋਈ ਕਿਰਾਇਆਨਾਮਾ (ਰੈਂਟ ਅਗਰੀਮੈਂਟ) ਵੀ ਨਹੀਂ ਮਿਲਿਆ। ਇਸ ਮਾਮਲੇ ਵਿਚ ਪੁਲਿਸ ਨੇ ਦੋਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਅਧੀਨ ਕੇਸ ਦਰਜ ਕਰ ਲਿਆ ਹੈ। ਦੋਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਅਗਲੇ ਪੜਾਅ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਵਰਲਪੂਲ ਨੇ ਪੇਸ਼ ਕੀਤੀ 360 ਡਿਗਰੀ ਬਲੂਮਵਾਸ਼ ਪ੍ਰੋ 11 ਕਿਲੋਗ੍ਰਾਮ 6th ਸੈਂਸ ਨਾਲ ਸੰਚਾਲਿਤ ਕਲੀਨਿੰਗ ਪਰਫਾਰਮੈਂਸ ’ਚ... ਅਗਲੀ ਖ਼ਬਰ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਨਾਲ ਏ.ਬੀ.ਵੀ.ਪੀ ਦੇ ਵਫ਼ਦ ਨੇ ਕੀਤੀ ਮੁਲਾਕਾਤ
Ad Position 24
No active advertisement