ਚੰਡੀਗੜ੍ਹ, 24 ਜੂਨ (ਅ.ਬ.): ਘਰੇਲੂ ਉਪਕਰਣਾਂ ਦੇ ਖੇਤਰ ਵਿੱਚ ਅਗੇਤੀ ਕੰਪਨੀ ਵ੍ਹਰਲਪੂਲ ਆਫ ਇੰਡੀਆ ਲਿਮਿਟੇਡ ਨੇ ਅੱਜ ਆਪਣੀ ਬਹੁਤ ਉਡੀਕੀ ਜਾ ਰਹੀ 360 ਡਿਗਰੀ ਬਲੂਮਵਾਸ਼ ਪ੍ਰੋ 11 ਕਿਲੋਗ੍ਰਾਮ ਟਾਪ ਲੋਡ ਵਾਸ਼ਿੰਗ ਮਸ਼ੀਨ ਲਾਂਚ ਕਰਨ ਦਾ ਐਲਾਨ ਕੀਤਾ। ਸ਼ਾਨਦਾਰ ਸਫਾਈ ਪ੍ਰਦਰਸ਼ਨ ਲਈ ਤਿਆਰ ਕੀਤੀ ਗਈ ਅਤੇ ਆਧੁਨਿਕ ਤੇ ਬੁੱਧੀਮਾਨ ਤਕਨਾਲੋਜੀ ਨਾਲ ਲੈਸ ਇਹ ਪ੍ਰੀਮੀਅਮ ਮਸ਼ੀਨ ਖਾਸ ਤੌਰ ‘ਤੇ ਅੱਜ ਦੇ ਰੁਝੇ ਹੋਏ ਪਰਿਵਾਰਾਂ, ਖਾਸ ਕਰਕੇ ‘ਵੀਕਐਂਡ ਵਾਰੀਅਰਜ਼’, ਦੀਆਂ ਵਧ ਰਹੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਇਨ ਕੀਤੀ ਗਈ ਹੈ, ਜੋ ਘੱਟ ਪਰ ਵਧੇਰੇ ਪ੍ਰਭਾਵਸ਼ਾਲੀ ਸਾਈਕਲਾਂ ਵਿੱਚ ਵੱਡੀ ਮਾਤਰਾ ਵਿੱਚ ਕੱਪੜੇ ਧੋਣਾ ਪਸੰਦ ਕਰਦੇ ਹਨ। ਸਮੇਂ ਦੀ ਕਮੀ ਨਾਲ ਜੂਝ ਰਹੇ ਆਧੁਨਿਕ ਪਰਿਵਾਰ ਅਕਸਰ ਕੱਪੜੇ ਧੋਣ ਦਾ ਕੰਮ ਵੀਕਐਂਡ ਲਈ ਟਾਲ ਦਿੰਦੇ ਹਨ ਜਿਸ ਕਾਰਨ ਹਫ਼ਤੇ ਦੇ ਅੰਤ ਵਿੱਚ ਕਈ ਵਾਸ਼ ਸਾਈਕਲ ਚਲਾਉਣੇ ਪੈਂਦੇ ਹਨ ਅਤੇ ਹੋਰ ਗਤੀਵਿਧੀਆਂ ਲਈ ਬਹੁਤ ਘੱਟ ਜਾਂ ਬਿਲਕੁਲ ਵੀ ਸਮਾਂ ਨਹੀਂ ਬਚਦਾ। ਨਵੀਂ 360 ਡਿਗਰੀ ਬਲੂਮਵਾਸ਼ ਪ੍ਰੋ 11 ਕਿਲੋਗ੍ਰਾਮ ਆਪਣੀ ਵੱਡੀ ਸਮਰੱਥਾ ਦੇ ਨਾਲ ਇਸ ਸਮੱਸਿਆ ਦਾ ਹੱਲ ਪੇਸ਼ ਕਰਦੀ ਹੈ। ਵ੍ਹਰਲਪੂਲ ਆਫ ਇੰਡੀਆ ਲਿਮਿਟੇਡ ਦੇ ਵਾਈਸ ਪ੍ਰੈਜ਼ੀਡੈਂਟ (ਮਾਰਕੀਟਿੰਗ) ਨਕੁਲ ਤਿਵਾਰੀ ਨੇ ਦੱਸਿਆ ਕਿ, “ਅੱਜ ਦਾ ਸ਼ਹਿਰੀ ਉਪਭੋਗਤਾ ਕੰਮ, ਪਰਿਵਾਰਕ ਜ਼ਿੰਮੇਵਾਰੀਆਂ ਤੇ ਰੋਜ਼ਾਨਾ ਦੇ ਸਫ਼ਰ ਵਿਚਕਾਰ ਸੰਤੁਲਨ ਬਣਾਉਣ ਵਿੱਚ ਬਹੁਤ ਵਿਅਸਤ ਹੈ। ਇਸ ਦੇ ਨਤੀਜੇ ਵਜੋਂ ਕੱਪੜੇ ਧੋਣ ਵਰਗੇ ਕੰਮ ਵੀਕਐਂਡ ਲਈ ਟਲ ਜਾਂਦੇ ਹਨ ਜਿਸ ਕਾਰਨ ਇੱਕੋ ਸਮੇਂ ਕਈ ਲੋਡ ਚਲਾਉਣੇ ਪੈਂਦੇ ਹਨ। ਅੱਜ ਦੇ ਉਪਭੋਗਤਾ ਅਜਿਹੇ ਹੱਲਾਂ ਦੀ ਭਾਲ ਕਰ ਰਹੇ ਹਨ ਜੋ ਉਨ੍ਹਾਂ ਦੀ ਰੁਝੀ ਹੋਈ ਜ਼ਿੰਦਗੀ ਨੂੰ ਹੋਰ ਸੁਵਿਧਾਜਨਕ ਬਣਾਉਣ।