06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕੌਂਸਲਰ ਮਨੀਸ਼ ਸੈਣੀ ਦੀ ਅਗਵਾਈ ਹੇਠ ਐੱਸ.ਡੀ.ਐੱਮ. ਨੂੰ ਮਿਲਿਆ ਵਫ਼ਦ

Ad Position 21
No active advertisement
ਅਜੀਤ ਡੈਸਕ 27-06-2026
ਡੇਰਾਬੱਸੀ, 26 ਜੂਨ (ਰਣਬੀਰ ਸਿੰਘ ਪੜ੍ਹੀ)-ਬਰਵਾਲਾ ਰੋਡ ‘ਤੇ ਸਥਿਤ ਗੁਰਬਖਸ਼ ਕਾਲੋਨੀ ਅਤੇ ਸ਼ਿਵ ਕਾਲੋਨੀ (ਵਾ. ਨੰ. 6) ‘ਚ ਪਾਈਪ ਲਾਈਨ ਵਿਛਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚ ਗਿਆ ਹੈ। ਵੀਰਵਾਰ ਨੂੰ ਇਕੱਤਰ ਹੋਏ ਕਾਲੋਨੀ ਵਾਸੀਆਂ ਵਲੋਂ ਨਗਰ ਕੌਂਸਲ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ‘ਤੇ ਸਵਾਲ ਖੜ੍ਹੇ ਕੀਤੇ ਗਏ ਸਨ। ਉਨ੍ਹਾਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਕੰਮ ਰੁਕਵਾਉਣ ਤੋਂ ਬਾਅਦ ਵਾਰਡ ਦੇ ਕੌਂਸਲਰ ਮਨੀਸ਼ ਸੈਣੀ ਆਪਣੇ ਸਾਥੀਆਂ ਅਤੇ ਕਾਲੋਨੀ ਵਾਸੀਆਂ ‘ਤੇ ਆਧਾਰਿਤ ਵਫ਼ਦ ਸਮੇਤ ਐਸ. ਡੀ. ਐਮ. ਅਮਿਤ ਗੁਪਤਾ ਨੂੰ ਮਿਲੇ। ਇਸ ਮੌਕੇ ਕੌਂਸਲਰ ਸੈਣੀ ਨੇ ਐਸ. ਡੀ. ਐਮ. ਦੇ ਨੋਟਿਸ ‘ਚ ਲਿਆਂਦਾ ਕਿ ਪਿੱਛੋਂ ਆ ਰਹੀ ਸੁਸਾਇਟੀਆਂ ਦੇ ਬਰਸਾਤੀ ਪਾਣੀ ਦੀ ਵੱਡੀ ਪਾਈਪ ਲਾਈਨ ਨੂੰ ਇਸ ਇਲਾਕੇ ਦੇ ਛੋਟੇ ਚੈਂਬਰ ‘ਚ ਜੋੜਿਆ ਜਾ ਰਿਹਾ ਹੈ, ਜਦਕਿ ਇਸ ਪਾਣੀ ਨੂੰ ਅੱਗੇ ਮੁੱਖ ਚੋਅ (ਬਰਸਾਤੀ ਨਾਲੇ) ਤੱਕ ਪਹੁੰਚਾਉਣ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਜੇਕਰ ਪਾਣੀ ਨੂੰ ਇਸੇ ਮੋੜ ‘ਤੇ ਅਧੂਰਾ ਛੱਡਿਆ ਗਿਆ ਤਾਂ ਬਰਸਾਤ ਦਾ ਸਾਰਾ ਪਾਣੀ ਲੋਕਾਂ ਦੇ ਘਰਾਂ ਅਤੇ ਨੇੜਲੇ ਸਕੂਲ ‘ਚ ਦਾਖ਼ਲ ਹੋ ਜਾਵੇਗਾ, ਜਿਸ ਨਾਲ ਹਾਲਾਤ ਬਦ ਤੋਂ ਬੱਦਤਰ ਹੋ ਜਾਣਗੇ। ਇਸ ਮੌਕੇ ਐਸ. ਡੀ. ਐਮ. ਅਮਿਤ ਗੁਪਤਾ ਨੇ ਵਫ਼ਦ ਦੀਆਂ ਸਾਰੀਆਂ ਦਲੀਲਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਹੀ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਮਸਲੇ ਨੂੰ ਲੈ ਕੇ ਪਹਿਲਾਂ ਉੱਚ ਅਧਿਕਾਰੀਆਂ ਕੋਲ ਪਹੁੰਚ ਕੀਤੀ ਗਈ ਸੀ, ਜਿਥੇ ਕਿ ਇਹ ਸਹਿਮਤੀ ਬਣੀ ਸੀ ਕਿ ਪਾਈਪਾਂ ਦੀ ਸਪਲਾਈ ਜੋੜਨ ਤੋਂ ਪਹਿਲਾਂ ਪੁਟਾਈ ਦਾ ਕੰਮ ਚੋਅ ਵਾਲੇ ਪਾਸੇ ਤੋਂ ਸ਼ੁਰੂ ਕਰਕੇ ਪਿੱਛੇ ਵੱਲ ਲਿਆਂਦਾ ਜਾਵੇਗਾ, ਪਰ ਠੇਕੇਦਾਰ ਵਲੋਂ ਇਸ ਦੇ ਉਲਟ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਏ. ਟੀ. ਐਸ. ਪ੍ਰਬੰਧਕਾਂ ਵਲੋਂ ਆਪਣੀ ਨਿੱਜੀ ਜਗ੍ਹਾ ‘ਚੋਂ ਪਾਈਪ ਲਾਈਨ ਲੰਘਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਇਹ ਪੇਚ ਹੋਰ ਫਸ ਗਿਆ ਹੈ। ਕੌਂਸਲਰ ਸੈਣੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਕੰਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਏ. ਟੀ. ਐਸ. ਪ੍ਰਬੰਧਕਾਂ ਨਾਲ ਇਕ ਸਾਂਝੀ ਮੀਟਿੰਗ ਤੈਅ ਕੀਤੀ ਜਾਵੇ ਤਾਂ ਜੋ ਤਕਨੀਕੀ ਪੱਖਾਂ ਨੂੰ ਧਿਆਨ ‘ਚ ਰੱਖ ਕੇ ਪਾਈਪ ਲਾਈਨ ਨੂੰ ਸਿੱਧਾ ਮੁੱਖ ਨਾਲੇ ਤੱਕ ਪਹੁੰਚਾਇਆ ਜਾ ਸਕੇ ਅਤੇ ਭਵਿੱਖ ‘ਚ ਕਿਸੇ ਵੱਡੇ ਹਾਦਸੇ ਜਾਂ ਨੁਕਸਾਨ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨਾਲ ਚੱਲਣ ਦਾ ਕੀਤਾ ਫ਼ੈਸਲਾ ਅਗਲੀ ਖ਼ਬਰ ਚੰਡੀਗੜ੍ਹ ਵਲੋਂ ਤੀਜੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਲਈ ਝੰਡਾ ਪ੍ਰਾਪਤ ਕਰ ਕੇ ਖ਼ੁਸ਼ੀ ਹੋਈ ਤੇ ਵੱਕਾਰੀ ਮਹਾਂਦੀਪੀ ਪ੍ਰੋ...
Ad Position 24
No active advertisement