06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਚੰਡੀਗੜ੍ਹ ਵਲੋਂ ਤੀਜੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਲਈ ਝੰਡਾ ਪ੍ਰਾਪਤ ਕਰ ਕੇ ਖ਼ੁਸ਼ੀ ਹੋਈ ਤੇ ਵੱਕਾਰੀ ਮਹਾਂਦੀਪੀ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ’ਤੇ ਮਾਣ ਵੀ ਹੈ-ਗੁਲਾਬ ਚੰਦ ਕਟਾਰੀਆ

Ad Position 21
No active advertisement
ਅਜੀਤ ਡੈਸਕ 27-06-2026
ਚੰਡੀਗੜ੍ਹ, 26 ਜੂਨ (ਅਜਾਇਬ ਸਿੰਘ ਔਜਲਾ) - ਤੀਜੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਦਾ ਝੰਡਾ ਅੱਜ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਯੂ.ਟੀ ਸਕੱਤਰੇਤ ਵਿਖੇ ਭੇਟ ਕੀਤਾ ਗਿਆ। ਚੀਨ ਦੇ ਸ਼ਾਓਕਸਿੰਗ ਵਿਖੇ ਦੂਜੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2026 ਦੇ ਸਮਾਪਤੀ ਸਮਾਰੋਹ ਦੌਰਾਨ ਇਹ ਝੰਡਾ ਰਸਮੀ ਤੌਰ ’ਤੇ ਚੰਡੀਗੜ੍ਹ ਨੂੰ ਸੌਂਪਿਆ ਗਿਆ। ਇਸ ਨੂੰ ਯੂ.ਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸਪੋਰਟਸ ਸੌਰਭ ਕੁਮਾਰ ਅਰੋੜਾ ਦੁਆਰਾ ਚੰਡੀਗੜ੍ਹ ਲਿਆਂਦਾ ਗਿਆ, ਜਿਨ੍ਹਾਂ ਨੇ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੀ ਨੁਮਾਇੰਦਗੀ ਕੀਤੀ।ਇਸ ਮੌਕੇ ’ਤੇ ਯੂ.ਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਖੇਡ ਸਕੱਤਰ ਪ੍ਰੇਰਨਾ ਪੁਰੀ, ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੇ ਮੈਂਬਰ, ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਨੁਮਾਇੰਦੇ ਦੇ ਨਾਲ ਰਵਿੰਦਰ ਚੌਧਰੀ ਡਾਇਰੈਕਟਰ ਕੰਪੀਟੀਸ਼ਨ ਐਥਲੈਟਿਕਸ ਆਫ਼ ਇੰਡੀਆ, ਜਸਪਿੰਦਰ ਸਿੰਘ ਸਕੱਤਰ ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ’ਤੇ ਬੋਲਦਿਆਂ, ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਨੇ ਤੀਜੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਲਈ ਝੰਡਾ ਪ੍ਰਾਪਤ ਕਰਕੇ ਖ਼ੁਸ਼ੀ ਹੋਈ ਤੇ ਵੱਕਾਰੀ ਮਹਾਂਦੀਪੀ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ’ਤੇ ਮਾਣ ਵੀ ਹੈ। ਇਸਨੂੰ ਚੰਡੀਗੜ੍ਹ ਲਈ ਇਕ ਮਾਣਮੱਤਾ ਮੀਲ ਪੱਥਰ ਦੱਸਿਆ ਅਤੇ ਕਿਹਾ ਕਿ ਸ਼ਹਿਰ ਨੂੰ ਇਸ ਵੱਕਾਰੀ ਮਹਾਂਦੀਪੀ ਚੈਂਪੀਅਨਸ਼ਿਪ ਦੇ ਅਗਲੇ ਐਡੀਸ਼ਨ ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ 1989 ਦੀਆਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪਾਂ ਤੋਂ ਬਾਅਦ ਚੰਡੀਗੜ੍ਹ ਵਿਚ ਹੋਣ ਵਾਲਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਖੇਡ ਸਮਾਗਮ ਹੋਵੇਗਾ ਅਤੇ ਸ਼ਹਿਰ ਨੂੰ ਅੰਤਰਰਾਸ਼ਟਰੀ ਖੇਡਾਂ ਲਈ ਇਕ ਉੱਭਰ ਰਹੇ ਕੇਂਦਰ ਵਜੋਂ ਹੋਰ ਸਥਾਪਿਤ ਕਰੇਗਾ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਨਾਲ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਲਈ ਵੀ ਮਾਣਮੱਤੇ ਪਲ ਹੋਣਗੇ।ਪ੍ਰਸ਼ਾਸਕ ਨੇ ਦੱਸਿਆ ਕਿ ਚੈਂਪੀਅਨਸ਼ਿਪਾਂ ਸੈਕਟਰ 7 ਸਪੋਰਟਸ ਕੰਪਲੈਕਸ ਵਿਖੇ ਕਰਵਾਈਆਂ ਜਾਣਗੀਆਂ, ਜਿਸ ਨੂੰ ਅੰਤਰਰਾਸ਼ਟਰੀ ਮਿਆਰਾਂ ’ਤੇ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਾਰੇ ਹਿੱਸੇਦਾਰਾਂ ਨਾਲ ਨੇੜਿਉਂ ਤਾਲਮੇਲ ਵਿਚ ਕੰਮ ਕਰ ਰਿਹਾ ਹੈ ਅਤੇ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ, ਸੁਰੱਖਿਆ ਪ੍ਰਬੰਧਾਂ ਅਤੇ ਨਿਰਵਿਘਨ ਪ੍ਰੋਗਰਾਮ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਉਪਾਅ ਕਰ ਰਿਹਾ ਹੈ।ਰਾਜਪਾਲ ਨੇ ਦੱਸਿਆ ਕਿ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਵੱਕਾਰੀ ਮਹਾਂਦੀਪੀ ਮੁਕਾਬਲਾ ਹੈ, ਜੋ ਕਿ ਏਸ਼ੀਆ ਭਰ ਤੋਂ ਪੁਰਸ਼ਾਂ, ਔਰਤਾਂ ਅਤੇ ਮਿਸ਼ਰਤ ਰਿਲੇਅ ਮੁਕਾਬਲਿਆਂ ਵਿਚ ਮੋਹਰੀ ਰਿਲੇਅ ਟੀਮਾਂ ਨੂੰ ਇਕੱਠਾ ਕਰਦਾ ਹੈ, ਜਿਸ ਵਿਚ 4ਗੁ100 ਮੀਟਰ ਅਤੇ 4ਗੁ400 ਮੀਟਰ ਦੌੜ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਮਨੀਸ਼ ਸੈਣੀ ਦੀ ਅਗਵਾਈ ਹੇਠ ਐੱਸ.ਡੀ.ਐੱਮ. ਨੂੰ ਮਿਲਿਆ ਵਫ਼ਦ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਨਸ਼ਾ ਅਤੇ ਗੈਂਗਸਟਰ ਮੁਕਤ ਪੰਜਾਬ ਲਈ ਮਾਨ ਸਰਕਾਰ ਦੀ ਇਤਿਹਾਸਕ ਜੰਗ ਲਗਾਤਾਰ ਜਾਰੀ, ਹੁਣ ਤੱਕ 5091...
Ad Position 24
No active advertisement