06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਚੰਡੀਗੜ੍ਹ ’ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਲੋਂ ਕਬੀਰ ਜੀ ਦੇ 629ਵੇਂ ਪ੍ਰਕਾਸ਼ ਪੁਰਬ ’ਤੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 27-06-2026
ਚੰਡੀਗੜ੍ਹ, 26 ਜੂਨ (ਅਜਾਇਬ ਸਿੰਘ ਔਜਲਾ)- ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸੈਕਟਰ 30 ਵਲੋਂ ਸੰਤ ਕਬੀਰ ਜੀ ਦੇ 629ਵੇਂ ਪ੍ਰਕਾਸ਼ ਪੁਰਬ ਉਤੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸੈਕਟਰ-30 ਦੇ ਗੁਰਦੁਆਰਾ ਸਾਹਿਬ ਤੋ ਸ਼ੁਰੂ ਹੋ ਕੇ ਸੈਕਟਰ 20 ਮਾਰਕੀਟ, ਸੈਕਟਰ- 20/21 ਲਾਈਟ ਪੁਆਇੰਟ, ਸੈਕਟਰ-18/19 ਲਾਈਟ ਪੁਆਇੰਟ ਤੋਂ 19 ਮਾਰਕੀਟ ਤੋਂ ਸੈਕਟਰ- 19/27 ਲਾਈਟ ਪੁਆਇੰਟ ਅਤੇ 20/30 ਦੀ ਲਾਈਟ ਪੁਆਇੰਟ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸਮਾਪਤ ਹੋਇਆ। ਇਸ ਵਿਚ ਟਰਾਈ ਸਿਟੀ ਦੀ ਸਭਾਵਾਂ ਵੀ ਸ਼ਾਮਿਲ ਹੋਈਆਂ। ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸੈਕਟਰ-30 ਦੇ ਪ੍ਰਧਾਨ ਓਮ ਪ੍ਰਕਾਸ਼ ਚੋਪੜਾ, ਜਰਨੈਲ ਸਿੰਘ ਜਨਰਲ ਸਕੱਤਰ, ਸੰਜੀਵ ਕੁਮਾਰ ਬੰਗਾ ਓਪ ਪ੍ਰਧਾਨ, ਹੁਕਮ ਚੰਦ, ਵਿਨੋਦ ਕੁਮਾਰ ਤੋਂ ਇਲਾਵਾ ਧਰਮ ਪਾਲ, ਸੀ.ਐਲ ਸੌਂਧੀ, ਭੁਪਿੰਦਰ ਕੁਮਾਰ, ਆਤਮਾ ਰਾਮ, ਕੇਵਲ ਕ੍ਰਿਸ਼ਨ, ਗੁਲਜ਼ਾਰ ਸਿੰਘ, ਜਨਕ ਰਾਜ, ਇਸਤਰੀ ਕੀਰਤਨੀ ਜਥਾ ਵਲੋਂ ਵੀ ਹਾਜ਼ਰੀਆਂ ਭਰੀਆਂ ਗਈਆਂ। ਧਾਨਕ ਸਮਾਜ ਦੇ ਪ੍ਰਧਾਨ ਸੁਰਜੀਤ ਫ਼ੌਜੀ, ਮਦਨ ਲਾਲ ,ਹਰਨੇਕ ਸਿੰਘ ਚੁੰਨੀ, ਸਤਿਆਵਾਨ, ਸੁਰਿੰਦਰ ਸਿੰਘ, ਬ੍ਰਿਜ ਪਾਲ ਆਦਿ ਵੀ ਸ਼ਾਮਿਲ ਸਨ। ਰਾਸਤੇ ਵਿਚ ਲੋਕਾਂ ਵਲੋਂ ਸੰਗਤਾਂ ਲਈ ਠੰਢੇ ਪਾਣੀ ਤੇ ਛਬੀਲ ਆਦਿ ਦੇ ਲੰਗਰ ਵੀ ਵਰਤਾਏ ਗਏ।
Ad Position 22
No active advertisement
ਪਿਛਲੀ ਖ਼ਬਰ ਕੋਰੇਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੀ ਚੋਣ-ਬਲੌਰ ਸਿੰਘ ਘੱਲ ਕਲਾਂ ਅਗਲੀ ਖ਼ਬਰ ਸਰਕਾਰੀ ਸਕੂਲਾਂ ਵਿਚ 11ਵੀਂ ਜਮਾਤ ’ਚ ਦਾਖਲੇ ਲਈ ਅੰਤਿਮ ਤਰੀਕ ਵਧਾਈ
Ad Position 24
No active advertisement