ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਰੋਟਰੈਕਟ ਕਲੱਬ ਵਲੋਂ ‘ਰਾਹਤ 3.0 ਮੁਹਿੰਮ’ ਤਹਿਤ ਨੌਜਵਾਨਾਂ ਨੇ 4 ਹਜ਼ਾਰ ਤੋਂ ਵੱਧ ਲੱਸੀ ਦੇ ਪੈਕਟ ਵੰਡੇ

Ad Position 21
No active advertisement
ਅਜੀਤ ਡੈਸਕ 29-06-2026

ਚੰਡੀਗੜ੍ਹ, 28 ਜੂਨ (ਅਜਾਇਬ ਸਿੰਘ ਔਜਲਾ)-ਭਿਆਨਕ ਗਰਮੀ ਅਤੇ 40 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦੇ ਦਰਮਿਆਨ ਸ਼ਹਿਰ ਦੇ ਨੌਜਵਾਨਾਂ ਨੇ ਸੇਵਾ ਅਤੇ ਮਨੁੱਖਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ’ਰਾਹਤ 3.0’ ਮੁਹਿੰਮ ਤਹਿਤ ਰੋਟਰੀ ਕਲੱਬ ਚੰਡੀਗੜ੍ਹ ਮਿਡਟਾਊਨ, ਰੋਟਰੈਕਟ ਕਲੱਬ ਚੰਡੀਗੜ੍ਹ ਮਿਡਟਾਊਨ ਅਤੇ ਰੋਟਰੈਕਟ ਕਲੱਬ ਐਨ.ਐਮ.ਆਈ.ਐਮ.ਐਸ ਦੇ ਮੈਂਬਰਾਂ ਨੇ ਲਗਾਤਾਰ ਕਈ ਦਿਨਾਂ ਤੱਕ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਲੋੜਵੰਦ ਲੋਕਾਂ ਨੂੰ ਠੰਢੀ ਲੱਸੀ ਅਤੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ। ਮੁਹਿੰਮ ਦੌਰਾਨ ਟਰੈਫਿਕ ਪੁਲਿਸ ਮੁਲਾਜ਼ਮਾਂ, ਡਿਲਿਵਰੀ ਬੁਆਏ, ਨਿਰਮਾਣ ਮਜ਼ਦੂਰਾਂ, ਸਫਾਈ ਕਰਮਚਾਰੀਆਂ, ਆਟੋ ਚਾਲਕਾਂ ਤੇ ਦਿਹਾੜੀਦਾਰ ਮਜ਼ਦੂਰਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ 4 ਹਜ਼ਾਰ ਤੋਂ ਵੱਧ ਠੰਢੀ ਲੱਸੀ ਦੇ ਪੈਕਟ ਵੰਡੇ ਗਏ। ਮੁਹਿੰਮ ਦੇ ਕਨਵੀਨਰ ਜੀਤਨ ਭੰਬਰੀ ਨੇ ਦੱਸਿਆ ਕਿ ਦੋ ਥਾਵਾਂ ’ਤੇ ਲਗਾਈਆਂ ਗਈਆਂ ਛਬੀਲਾਂ ਰਾਹੀਂ 5,500 ਤੋਂ ਵੱਧ ਲੋਕਾਂ ਨੂੰ ਮਿੱਠਾ ਠੰਢਾ ਪਾਣੀ ਪਿਲਾ ਕੇ ਤਪਦੀ ਗਰਮੀ ਤੋਂ ਰਾਹਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਲੋੜਵੰਦ ਲੋਕਾਂ ਤੱਕ ਰਾਹਤ ਪਹੁੰਚਾਉਣ ਦੇ ਉਦੇਸ਼ ਨਾਲ ਇਹ ਪਹਿਲ ਸ਼ੁਰੂ ਕੀਤੀ ਗਈ ਸੀ। ਸਹਿ-ਕਨਵੀਨਰ ਅਮਨ ਗਰਗ ਨੇ ਕਿਹਾ ਕਿ ਸਮਾਜ ਦੀ ਸੇਵਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਤੇ ਨੌਜਵਾਨਾਂ ਨੇ ਪੂਰੇ ਜਜ਼ਬੇ ਨਾਲ ਇਸ ਮੁਹਿੰਮ ਨੂੰ ਸਫਲ ਬਣਾਇਆ। ਸਮਾਜ ਸੇਵੀਆਂ ਤੇ ਅਮੂਲ ਦੇ ਸਹਿਯੋਗ ਨਾਲ ਇਹ ਮੁਹਿੰਮ ਮਨੁੱਖੀ ਸੇਵਾ ਅਤੇ ਸਮਾਜਿਕ ਸਰੋਕਾਰਾਂ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਵਜੋਂ ਉੱਭਰੀ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਫਲਾਈਓਵਰ ਹੇਠਾਂ ਮਹੀਨਿਆਂ ਤੋਂ ਖੜ੍ਹੀ ਬੱਸ ਕਾਰਨ ਵਾਪਰ ਰਹੇ ਹਾਦਸੇ ਅਗਲੀ ਖ਼ਬਰ ਬਾਲ ਸਮਾਗਮ ’ਚ ਬੱਚਿਆਂ ਨੇ ਸੰਸਕਾਰਾਂ, ਸਿੱਖਿਆ ਤੇ ਪ੍ਰਭੂ ਭਗਤੀ ਦੇ ਪ੍ਰੇਰਣਾਦਾਇਕ ਸੰਦੇਸ਼ ਦਿੱਤੇ
Ad Position 24
No active advertisement