ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਡੇਰਾਬੱਸੀ ਫਲਾਈਓਵਰ ਹੇਠਾਂ ਮਹੀਨਿਆਂ ਤੋਂ ਖੜ੍ਹੀ ਬੱਸ ਕਾਰਨ ਵਾਪਰ ਰਹੇ ਹਾਦਸੇ

Ad Position 21
No active advertisement
ਅਜੀਤ ਡੈਸਕ 29-06-2026
ਡੇਰਾਬੱਸੀ, 28 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬੱਸ ਸਟੈਂਡ ਅਤੇ ਪੁਲਿਸ ਥਾਣੇ ਦੇ ਬਿਲਕੁੱਲ ਸਾਹਮਣੇ ਫਲਾਈ ਓਵਰ ਦੇ ਹੇਠਾਂ ਪਿਛਲੇ ਕਈ ਮਹੀਨਿਆਂ ਤੋਂ ਲਾਵਾਰਸ ਹਾਲਤ ’ਚ ਖੜ੍ਹੀ ਇਕ ਬੱਸ ਆਮ ਲੋਕਾਂ ਅਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਦਾ ਸਬੱਬ ਬਣੀ ਹੋਈ ਹੈ। ਇਸ ਮੁੱਖ ਪੁਆਇੰਟ ’ਤੇ ਬੱਸ ਖੜ੍ਹੀ ਹੋਣ ਕਾਰਨ ਇਥੇ ਰੋਜ਼ਾਨਾ ਭਾਰੀ ਟ੍ਰੈਫ਼ਿਕ ਜਾਮ ਲੱਗ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਲੋਕਾਂ ਦਾ ਸਮਾਂ ਬਰਬਾਦ ਹੋ ਰਿਹਾ ਹੈ, ਸਗੋਂ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਇਸ ਲਾਵਾਰਸ ਬੱਸ ਕਾਰਨ ਇਥੇ ਰੋਜ਼ਾਨਾ ਛੋਟੇ-ਮੋਟੇ ਹਾਦਸੇ ਵਾਪਰ ਰਹੇ ਹਨ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੱਸ ਪੁਲਿਸ ਥਾਣੇ ਦੇ ਬਿਲਕੁੱਲ ਸਾਹਮਣੇ ਖੜ੍ਹੀ ਹੈ, ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਇਸ ਬੱਸ ਨੂੰ ਪੁਲਿਸ ਨੇ ਕਿਸੇ ਮਾਮਲੇ ’ਚ ਜ਼ਬਤ ਕੀਤਾ ਹੈ ਜਾਂ ਫਿਰ ਇਸ ਦਾ ਕੋਈ ਚਲਾਨ ਹੋਇਆ ਹੈ। ਪ੍ਰਸ਼ਾਸਨ ਵਲੋਂ ਇਸ ਨੂੰ ਹਟਾਉਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੇ ਦੱਸਿਆ ਕਿ ਇਸ ਬੱਸ ਕਾਰਨ ਸ਼ਕਤੀ ਨਗਰ ਵਲੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੇਰਾਬੱਸੀ ਪੁਲਿਸ ਸਟੇਸ਼ਨ ਤੋਂ ਨਿਕਲਣ ਵਾਲੇ ਵਾਹਨਾਂ ਤੇ ਰਾਹਗੀਰਾਂ ਨੂੰ ਅੱਗੇ ਵਧਣ ਲਈ ਰਸਤਾ ਨਹੀਂ ਮਿਲਦਾ। ਡੇਰਾਬੱਸੀ ਬੱਸ ਸਟੈਂਡ ਵੱਲ ਤੋਂ ਹਾਈਵੇਅ ’ਤੇ ਚੜ੍ਹਨ ਵਾਲੇ ਵਾਹਨ ਇਸ ਬੱਸ ਕਾਰਨ ਅਕਸਰ ਜਾਮ ’ਚ ਫਸ ਜਾਂਦੇ ਹਨ। ਖ਼ਾਸ ਕਰਕੇ ਸਵੇਰੇ ਤੇ ਸ਼ਾਮ ਦੇ ਸਮੇਂ (ਪੀਕ ਆਵਰਸ) ਦੌਰਾਨ ਇਥੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਨੌਕਰੀਪੇਸ਼ਾ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੇ ਡੇਰਾਬੱਸੀ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਸਿਵਲ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਬੱਸ ਨੂੰ ਇਥੋਂ ਤੁਰੰਤ ਕ੍ਰੇਨ ਰਾਹੀਂ ਹਟਵਾਇਆ ਜਾਵੇ ਤਾਂ ਜੋ ਟ੍ਰੈਫਿਕ ਵਿਵਸਥਾ ਸੁਚਾਰੂ ਹੋ ਸਕੇ ਅਤੇ ਰੋਜ਼ਾਨਾ ਹੋਣ ਵਾਲੇ ਹਾਦਸਿਆਂ ਨੂੰ ਟਾਲਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਰਾਊਂਡ ਆਫ਼ 16 ’ਚ ਬਣਾਈ ਜਗ੍ਹਾ ਅਗਲੀ ਖ਼ਬਰ ਰੋਟਰੈਕਟ ਕਲੱਬ ਵਲੋਂ ‘ਰਾਹਤ 3.0 ਮੁਹਿੰਮ’ ਤਹਿਤ ਨੌਜਵਾਨਾਂ ਨੇ 4 ਹਜ਼ਾਰ ਤੋਂ ਵੱਧ ਲੱਸੀ ਦੇ ਪੈਕਟ ਵੰਡੇ
Ad Position 24
No active advertisement