ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਅਪਰਾਧ ਨੂੰ ਨੱਥ ਪਾਉਣ ਲਈ ਪਿੰਡ ਭਬਾਤ ’ਚ ਜਲਦ ਖੋਲ੍ਹਿਆ ਜਾਵੇਗਾ ਬੀਟ ਬਾਕਸ- ਏ. ਐਸ. ਪੀ.

Ad Position 21
No active advertisement
ਅਜੀਤ ਡੈਸਕ 03-07-2026
ਜ਼ੀਰਕਪੁਰ, 2 ਜੁਲਾਈ (ਮਨਿੰਦਰ ਸਿੰਘ)- ਪਿੰਡ ਭਬਾਤ ਤੇ ਆਸ-ਪਾਸ ਦੇ ਇਲਾਕਿਆਂ ’ਚ ਵਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਏ. ਐੱਸ. ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਵਲੋਂ ਪਿੰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਸਮੇਤ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ। ਇਸ ਉਪਰੰਤ ਉਨ੍ਹਾਂ ਪਿੰਡ ਵਾਸੀਆਂ ਦੀ ਮੰਗ ‘ਤੇ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ‘ਚ ਵਧ ਰਹੇ ਅਪਰਾਧ ਤੇ ਟ੍ਰੈਫ਼ਿਕ ਨੂੰ ਦੇਖਦਿਆਂ ਪਿੰਡ ‘ਚ ਜਲਦ ਇਕ ਪੁਲਿਸ ਬੀਟ ਬਾਕਸ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਐੱਸ. ਪੀ. ਨੇ ਕਿਹਾ ਕਿ ਪਿੰਡ ‘ਚ ਰੋਜ਼ਾਨਾ ਵਾਪਰ ਰਹੀਆਂ ਅਪਰਾਧਕ ਵਾਰਦਾਤਾਂ ਤੇ ਚੋਰੀ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਇਥੇ ਇਕ ਬੀਟ ਬਾਕਸ ਖੋਲ੍ਹਿਆ ਜਾਵੇਗਾ। ਪਿੰਡ ਵਾਸੀਆਂ ਨੇ ਏ. ਐਸ. ਪੀ. ਨੂੰ ਦੱਸਿਆ ਕਿ ਪਿੰਡ ਦੇ ਸਟੇਡੀਅਮ ‘ਚ ਸ਼ਾਮ ਵੇਲੇ ਕਾਫ਼ੀ ਭੀੜ ਹੋ ਜਾਂਦੀ ਹੈ ਅਤੇ ਅਪਰਾਧਕ ਕਿਸਮ ਦੇ ਮੁੰਡੇ-ਕੁੜੀਆਂ ਘੁੰਮਦੇ ਰਹਿੰਦੇ ਹਨ। ਇਸ ਤੋਂ ਇਲਾਵਾ ਰਸਤੇ ‘ਚ ਜਾਮ ਦੀ ਸਥਿਤੀ ਵੀ ਬਣੀ ਰਹਿੰਦੀ ਹੈ। ਪਿਛਲੇ ਕੁਝ ਸਮੇਂ ਦੌਰਾਨ ਸਟੇਡੀਅਮ ਦੇ ਬਾਹਰ ਤੋਂ ਦੋ ਪਹੀਆ ਵਾਹਨ ਚੋਰੀ ਹੋਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਮੌਕੇ ਏ. ਐਸ. ਪੀ. ਗਜ਼ਲਪ੍ਰੀਤ ਕੌਰ ਕਿਹਾ ਕਿ ਇਹ ਬੀਟ ਬਾਕਸ ਪੀ. ਐਨ. ਬੀ. ਬੈਂਕ ਦੇ ਨੇੜੇ ਸਰਕਾਰੀ ਥਾਂ ‘ਤੇ ਖੋਲ੍ਹਿਆ ਜਾਵੇਗਾ, ਜਿਸ ਦੇ ਲਈ ਪਿੰਡ ਵਾਸੀਆਂ ਵਲੋਂ ਲਿਖਤੀ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਟ ਬਾਕਸ ‘ਚ ਇਕ ਥਾਣੇਦਾਰ ਅਤੇ ਸਿਪਾਹੀ ਬੈਠਣਗੇ, ਜੋ ਕਿ ਇਲਾਕੇ ‘ਚ ਵਾਪਰ ਰਹੀਆਂ ਘਟਨਾਵਾਂ ਦੇ ਪ੍ਰਤੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਬੀਟ ਬਾਕਸ ਖੁੱਲ੍ਹਣ ਦੇ ਨਾਲ ਪਿੰਡ ਦੇ ਆਸ-ਪਾਸ ਸਥਿਤ ਦਰਜ਼ਨਾਂ ਦੂਜੀਆਂ ਕਾਲੋਨੀਆਂ ਨੂੰ ਵੀ ਲਾਭ ਮਿਲੇਗਾ। ਇਸ ਮੌਕੇ ਕੌਂਸਲਰ ਮਨੀ, ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਪ੍ਰਤਾਪ ਵਿਰਕ, ਵਾਰਡ ਇੰਚਾਰਜ 29 ਅਮਰੀਕ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਵਿੱਕੀ ਭਬਾਤ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦਾ ਵਫ਼ਦ ਸੇਵਾ-ਮੁਕਤ ਸੈਨਿਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਡੀ. ਸੀ. ਨੂੰ... ਅਗਲੀ ਖ਼ਬਰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਨਵੇਂ ਵਿਦਿਆਰਥੀਆਂ ਲਈ ਏ.ਆਈ.ਸੀ.ਟੀ.ਈ. -ਮੈਂਡੇਟਿਡ ਯੂਨੀਵਰਸਲ ਹਿਊਮਨ ਵੈਲਯੂਜ਼ ਓਰੀਐਂਟੇ...
Ad Position 24
No active advertisement