06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਡਿਜੀ­ਟਲ ਲਰਨਿੰਗ ਮੁਹਿੰਮ ’ਚ ਪੰਜਾਬ ਸਭ ਤੋਂ ਅੱਗੇ, ਭਾਜਪਾ ਐਸ. ਸੀ. ਮੋਰਚੇ ਨੇ ਦਰਜ ਕਰਵਾਈ ਰਾਸ਼ਟਰੀ ਪੱਧਰ ਦੀ ਪ੍ਰਾਪਤੀ

Ad Position 21
No active advertisement
ਅਜੀਤ ਡੈਸਕ 06-07-2026

ਚੰਡੀਗੜ੍ਹ, 5 ਜੁਲਾਈ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਦੇ ਪੰਡਿਤ ਦੀਨਦਿਆਲ ਉਪਾਧਿਆਏ ਸਿਖਲਾਈ ਮਹਾਅਭਿਆਨ ਤਹਿਤ ਚੱਲ ਰਹੀ ਡਿਜੀਟਲ ਲਰਨਿੰਗ ਮੁਹਿੰਮ ਵਿਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਡਿਜ਼ੀਟਲ ਸਰਟੀਫ਼ਿਕੇਟ ਡਾਊਨਲੋਡ ਕਰਨ ਵਿਚ ਪੰਜਾਬ ਦੀ ਇਸ ਉਪਲਬਧੀ ਨੂੰ ਭਾਜਪਾ ਅਨੁਸੂਚਿਤ ਜਾਤੀ ਮੋਰਚੇ ਨੇ ਕਾਰਕੁਨਾਂ ਦੀ ਮਿਹਨਤ, ਅਨੁਸ਼ਾਸਨ ਤੇ ਸੰਗਠਨ ਪ੍ਰਤੀ ਸਮਰਪਣ ਦਾ ਨਤੀਜਾ ਕਰਾਰ ਦਿੱਤਾ ਹੈ। ਇਸ ਉਪਲਬਧੀ ’ਤੇ ਭਾਰਤੀ ਜਨਤਾ ਪਾਰਟੀ (ਅਨੁਸੂਚਿਤ ਜਾਤੀ ਮੋਰਚਾ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੇਵਾਮੁਕਤ ਆਈ. ਏ. ਐਸ. ਅਧਿਕਾਰੀ ਸੁੱਚਾ ਰਾਮ ਲੱਧੜ ਨੇ ਸਮੁੱਚੀ ਪੰਜਾਬ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਸੰਗਠਨ ਦੇ ਕਾਰਕੁੰਨਾਂ ਦੀ ਲਗਾਤਾਰ ਮਿਹਨਤ ਤੇ ਟੀਮ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਹਾਲ ਹੀ ’ਚ ਅਨੁਸੂਚਿਤ ਜਾਤੀ ਮੋਰਚੇ ਦੀ ਦੂਜੀ ਵੱਡੀ ਪ੍ਰਾਪਤੀ ਹੈ, ਜਿਸ ਨਾਲ ਪੰਜਾਬ ਇਕਾਈ ਦਾ ਮਨੋਬਲ ਹੋਰ ਮਜ਼ਬੂਤ ਹੋਇਆ ਹੈ। ਲੱਧੜ ਨੇ ਵਿਸ਼ੇਸ਼ ਤੌਰ ’ਤੇ ਸੀਨੀਅਰ ਅਨੁਸੂਚਿਤ ਜਾਤੀ ਆਗੂ ਭਾਰਤੀ ਜੰਜੂਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਐਸ. ਸੀ. ਮੋਰਚੇ ਦੀ ਟੀਮ ਨੇ ਡਿਜੀਟਲ ਲਰਨਿੰਗ ਮੁਹਿੰਮ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ। ਉਨ੍ਹਾਂ ਕਿਹਾ ਕਿ ਟੀਮ ਦੇ ਸੁਚੱਜੇ ਤਾਲਮੇਲ ਅਤੇ ਲਗਨ ਸਦਕਾ ਹੀ ਪੰਜਾਬ ਡਿਜੀਟਲ ਸਰਟੀਫਿਕੇਟ ਡਾਊਨਲੋਡ ਕਰਨ (ਬਾਕੀ ਸਫ਼ਾ 6 ’ਤੇ)

Ad Position 22
No active advertisement
ਪਿਛਲੀ ਖ਼ਬਰ ‘ਨੇਮ ਤੇ ਫ਼ੇਮ’ ਦਾ ਕਰੇਜ਼ ਹੀ ਜ਼ਿੰਦਗੀ ’ਚ ਕੁਝ ਚੰਗਾ ਕਰਨ ਲਈ ਸਹਾਈ ਹੁੰਦੈ-ਪੂਜਾ ਬਖਸ਼ੀ ਅਗਲੀ ਖ਼ਬਰ ਗੈਂਗਸਟਰਾਂ ’ਤੇ ਵਾਰ ਦਾ 166ਵਾਂ ਦਿਨ ਪੰਜਾਬ ਪੁਲਿਸ ਵਲੋਂ 704 ਥਾਈਂ ਛਾਪੇਮਾਰੀ; 405 ਵਿਅਕਤੀ ਕਾਬੂ
Ad Position 24
No active advertisement