06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

‘ਨੇਮ ਤੇ ਫ਼ੇਮ’ ਦਾ ਕਰੇਜ਼ ਹੀ ਜ਼ਿੰਦਗੀ ’ਚ ਕੁਝ ਚੰਗਾ ਕਰਨ ਲਈ ਸਹਾਈ ਹੁੰਦੈ-ਪੂਜਾ ਬਖਸ਼ੀ

Ad Position 21
No active advertisement
ਅਜੀਤ ਡੈਸਕ 06-07-2026

ਚੰਡੀਗੜ੍ਹ, 5 ਜੁਲਾਈ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ’ਚ ‘ਮਿਸ ਚੰਡੀਗੜ੍ਹ’ ਮੁਕਾਬਲੇ ’ਚ ਸੈਕਿੰਡ ਰਨਰਜ਼ ਅਪ ਦਾ ਖਿਤਾਬ ਹਾਸਿਲ ਕਰਨ ਵਾਲੀ ਮਾਡਲ ਸੁੰਦਰੀ ਪੂਜਾ ਬਖ਼ਸ਼ੀ ਦਾ ਕਹਿਣਾ ਹੈ ਕਿ ‘ਨੇਮ ਤੇ ਫ਼ੇਮ’ ਦਾ ਕਰੇਜ਼ ਇਨਸਾਨ ਨੂੰ ਜ਼ਿੰਦਗੀ ਵਿਚ ਕੁਝ ਚੰਗਾ ਕਰਨ ਲਈ ਜ਼ਰੂਰ ਸਹਾਈ ਬਣਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਡਲਿੰਗ ਖੇਤਰ ਅਜਿਹਾ ਖੇਤਰ ਹੈ ਜਿਸ ਵਿਚ ਸ਼ੋਹਰਤ ਤੇ ਪੈਸਾ ਦੋਵੇਂ ਹਨ ਤੇ ਦੂਜੇ ਪਾਸੇ ਫਿਲਮੀ ਖੇਤਰ ਵਿਚ ਪ੍ਰਵੇਸ਼ ਕਰਨ ਦਾ ਇਸ ਨੂੰ ਇਕ ਸ਼ਾਟਕੱਟ ਰਾਹ ਵੀ ਸਮਝਿਆ ਜਾਣ ਲੱਗਿਆ ਹੈ। ਅੰਬਾਲਾ ਸ਼ਹਿਰ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਪਿਤਾ ਸਵ. ਹਰੀਸ਼ ਚੰਦਰ ਬਖਸ਼ੀ ਅਤੇ ਮਾਤਾ ਅਰੁਣਾ ਕੁਮਾਰੀ ਦੇ ਘਰ ਜਨਮੀ ਤੇ ਅੱਜ ਕੱਲ੍ਹ ਚੰਡੀਗੜ੍ਹ ਸ਼ਹਿਰ ਵਿਚ ਵਿਚਰ ਰਹੀ ਪੂਜਾ ਬਖਸ਼ੀ ਨੇ ਇਹ ਦੱਸਦੇ ਹੋਏ ਖੁਸ਼ੀ ਸਾਂਝੀ ਕੀਤੀ ਕਿ ਉਸ ਵਲੋਂ ਰੈਂਪ ਵਾਕ, ਫੈਸ਼ਨ ਸੋਆਂ ਦੌਰਾਨ ਮੁੰਬਈ, ਗੋਆ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਆਦਿ ਵਿਚ ਵੀ ਉਨ੍ਹਾਂ ਨੂੰ ਆਪਣੀਆਂ ਪੇਸ਼ਕਾਰੀਆਂ ਦੇਣ ਦਾ ਮੌਕਾ ਮਿਲਿਆ ਹੈ। ਪੂਜਾ ਬਖ਼ਸ਼ੀ ਨੇ ਕਿਹਾ ਕਿ ਚੰਡੀਗੜ੍ਹ ’ਚ ਐਸ. ਡੀ. ਪਬਲਿਕ ਸਕੂਲ ਦੀ ਵਿਦਿਆਰਥਣ ਦੇ ਨਾਲ ਨਾਲ ਖਾਲਸਾ ਕਾਲਜ ਫਾਰ ਵੁਮੈਨ ਵਿਚ ਪੜ੍ਹਾਈ ਦੌਰਾਨ ਉਸ ਨੇ ਖੇਡਾਂ ਵਿਚ ਵੀ ਚੰਗਾ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਸਕੂਲ ਖੇਡਾਂ ਵਿਚ ਵਾਲੀਵਾਲ ਖੇਡ ਦੌਰਾਨ ਉਨ੍ਹਾਂ ਦੀ ਟੀਮ ਨੂੰ ਸੋਨ ਤਗ਼ਮਾ ਹਾਸਿਲ ਕਰਨ ਦਾ ਮਾਣ ਮਿਲਿਆ ਉਥੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਹੈਂਡਬਾਲ ਵਿਚ ਵੀ ਦਰਸ਼ਕਾਂ ਨੇ ਉਸ ਦੀ ਖੇਡ ਨੂੰ ਸਲਾਹਿਆ ਹੈ । ਇਕ ਸਵਾਲ ਦੇ ਜਵਾਬ ਵਿਚ ਪੂਜਾ ਬਖ਼ਸ਼ੀ ਨੇ ਕਿਹਾ ਕਿ ‘ਮਿਸ ਟੇਲੈਂਟਡ ਚੰਡੀਗੜ੍ਹ’ ਆਦਿ ਦੇ ਖ਼ਿਤਾਬ ਵੀ ਉਸ ਲਈ ਚੰਗਾ ਰਾਹ ਦਸੇਰਾ ਬਣੇ ਹਨ। ਉਨ੍ਹਾਂ ਕਿਹਾ ਬਹੁਤ ਸਾਰੇ ਹਿੰਦੀ, ਪੰਜਾਬੀ ਤੇ ਹਰਿਆਣਵੀ ਗੀਤਾਂ ਵਿਚ ਬਤੌਰ ਮਾਡਲ ਆਪਣੀ ਕਲਾ ਦੇ ਜਰੀਏ ਜਿਥੇ ਉਸ ਦੀ ਚੰਗੀ ਪਹਿਚਾਣ ਬਣੀ। ਪੂਜਾ ਬਖ਼ਸ਼ੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਚ ਰਹਿੰਦੇ ਹੋਏ ਉਨ੍ਹਾਂ ਦੀ ਬਤੌਰ ਐਸ. ਐਸ. ਪੀ ਚੰਡੀਗੜ੍ਹ ਕਾਰਗੁਜ਼ਾਰੀ ਤੋਂ ਬਹੁਤ ਕੁਝ ਸਿੱਖਿਆ ਹੈ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਤਰ੍ਹਾਂ ਆਪ ਸਰਕਾਰ ਨੇ ਵੀ ਪੰਜਾਬ ਦੇ ਲੋਕਾਂ ਨੂੰ ਸਬਜ਼ਬਾਗ ਦਿਖਾਏ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਡਿਜੀ­ਟਲ ਲਰਨਿੰਗ ਮੁਹਿੰਮ ’ਚ ਪੰਜਾਬ ਸਭ ਤੋਂ ਅੱਗੇ, ਭਾਜਪਾ ਐਸ. ਸੀ. ਮੋਰਚੇ ਨੇ ਦਰਜ ਕਰਵਾਈ ਰਾਸ਼ਟਰੀ ਪੱਧਰ ਦੀ ਪ੍ਰਾਪਤੀ
Ad Position 24
No active advertisement