06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਚੰਡੀਗੜ੍ਹ ਪੁਲਿਸ ਦੇ ਜਾਂਚ ਅਧਿਕਾਰੀਆਂ ਲਈ ਐੱਨ. ਆਈ. ਏ. ਵਲੋਂ ਤਿੰਨ ਰੋਜ਼ਾ ਸਮਰੱਥਾ ਵਿਕਾਸ ਸਿਖਲਾਈ ਪ੍ਰੋਗਰਾਮ ਸੰਪੰਨ

Ad Position 21
No active advertisement
ਅਜੀਤ ਡੈਸਕ 06-07-2026
ਚੰਡੀਗੜ੍ਹ, 5 ਜੁਲਾਈ (ਕਪਿਲ ਵਧਵਾ)– ਚੰਡੀਗੜ੍ਹ ਪੁਲਿਸ ਵਲੋਂ ਜਾਂਚ ਅਧਿਕਾਰੀਆਂ ਦੀ ਪੇਸ਼ੇਵਾਰ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ) ਸੈਕਟਰ 26 ਪੁਲਿਸ ਲਾਈਨ ਸਥਿਤ ਭਰਤੀ ਸਿਖਲਾਈ ਕੇਂਦਰ ਵਿਖੇ 1 ਤੋਂ 3 ਜੁਲਾਈ ਤੱਕ ਤਿੰਨ ਰੋਜ਼ਾ ’ਕੈਪੇਸਿਟੀ ਬਿਲਡਿੰਗ ਟਰੇਨਿੰਗ ਪ੍ਰੋਗਰਾਮ’ ਕਰਵਾਇਆ ਗਿਆ। ਇਸ ਸਿਖਲਾਈ ਵਿਚ ਸ਼ਹਿਰ ਦੇ ਵੱਖ-ਵੱਖ ਥਾਣਿਆਂ ਅਤੇ ਜਾਂਚ ਇਕਾਈਆਂ ਦੇ 42 ਜਾਂਚ ਅਧਿਕਾਰੀਆਂ ਨੇ ਹਿੱਸਾ ਲਿਆ। ਸਿਖਲਾਈ ਦੌਰਾਨ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਤਹਿਤ ਜਾਂਚ, ਅਨੁਸੂਚਿਤ ਅਪਰਾਧਾਂ, ਧਮਾਕਿਆਂ ਤੋਂ ਬਾਅਦ ਦੀ ਜਾਂਚ, ਸੰਗਠਿਤ ਅਪਰਾਧਾਂ ਦੀ ਤਫ਼ਤੀਸ਼, ਨਾਰਕੋ-ਟੈਰਰਿਜ਼ਮ, ਵਿਅਕਤੀਗਤ ਪਛਾਣ ਤਕਨੀਕਾਂ, ਕਾਨੂੰਨੀ ਪੱਖਾਂ, ਕੇਸ ਫਾਈਲ ਤਿਆਰ ਕਰਨ ਅਤੇ ਸਬੂਤਾਂ ਨੂੰ ਦੋਸ਼ੀਆਂ ਨਾਲ ਜੋੜਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਐਨ. ਆਈ. ਏ. ਵਿਖੇ ਤਾਇਨਾਤ ਐੱਸ.ਪੀ. ਮਾਨਵ ਵਰਮਾ (ਆਈ.ਪੀ.ਐੱਸ.), ਪਬਲਿਕ ਪ੍ਰੋਸੀਕਿਊਟਰ ਅਮਿਤੋਜ ਸਿੰਘ ਅਤੇ ਆਦਿਤਿਆ, ਡੀ.ਐੱਸ.ਪੀ. ਨਵੀਨ ਚੰਦਰ ਅਤੇ ਨਿਤਿਨ ਸਿੰਘ, ਡੀ.ਐੱਸ.ਪੀ. ਪ੍ਰੀਤਿੰਦਰ ਕੌਰ ਵਿਰਕ, ਬਾਇਓ ਮਾਹਿਰ ਡਾ. ਮੀਨਾਕਸ਼ੀ ਸ਼ਰਮਾ, ਵਿਸਫੋਟਕ ਮਾਹਿਰ ਡਾ. ਸਚਿੰਦਾਨੰਦਨ ਅਤੇ ਡੀ.ਐੱਸ.ਪੀ. ਅਵਿਨਾਸ਼ ਪ੍ਰਸਾਦ ਤਿਵਾਰੀ ਨੇ ਮਾਹਿਰ ਵਜੋਂ ਸੈਸ਼ਨ ਲਏ। ਚੰਡੀਗੜ੍ਹ ਪੁਲਿਸ ਅਨੁਸਾਰ ਇਸ ਸਿਖਲਾਈ ਦਾ ਉਦੇਸ਼ ਜਾਂਚ ਅਧਿਕਾਰੀਆਂ ਦੀ ਪੜਤਾਲ ਸਮਰੱਥਾ ਵਿਚ ਵਾਧਾ ਕਰਨਾ, ਜਾਂਚ ਦੌਰਾਨ ਨਿਰਧਾਰਿਤ ਪ੍ਰਕਿਰਿਆਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ ਪੇਸ਼ੇਵਾਰ ਤੇ ਵਿਗਿਆਨਕ ਢੰਗ ਨਾਲ ਕੇਸਾਂ ਦੀ ਜਾਂਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਰਿਹਾ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਜਲੰਧਰ ਵਿਖੇ 10 ਨੂੰ ਰੋਸ ਧਰਨਾ ਦੇ... ਅਗਲੀ ਖ਼ਬਰ ਚੰਡੀਗੜ੍ਹ ’ਚ ਹਾਊਸਫੈੱਡ ਪੰਜਾਬ ਦੇ ਸੇਵਾਮੁਕਤ ਤੇ ਮੌਜੂਦਾ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਅਧਿਕਾਰੀਆਂ ਨੂੰ ਮਿਲੇ
Ad Position 24
No active advertisement