02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਏ. ਬੀ. ਵੀ. ਪੀ. ਨੇ ਪੰਜਾਬ ਯੂਨੀਵਰਸਿਟੀ ’ਚ 78ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 09-07-2026
ਚੰਡੀਗੜ੍ਹ, 8 ਜੁਲਾਈ (ਮਾਰਕੰਡਾ)-ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਦੀ ਪੰਜਾਬ ਯੂਨੀਵਰਸਿਟੀ ਇਕਾਈ ਨੇ ਸਟੂਡੈਂਟ ਸੈਂਟਰ ਵਿਖੇ ਸੰਗਠਨ ਦਾ 78ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਏ.ਬੀ.ਵੀ.ਪੀ. ਕਾਰਕੁਨਾਂ ਅਤੇ ਸ਼ੁਭਚਿੰਤਕਾਂ ਨੇ ਸ਼ਿਰਕਤ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਵਿਦਿਆਰਥੀ ਸੰਗਠਨ ਦਾ ਗਾਰਵਮਈ ਯਾਤਰਾ ਅਤੇ ਰਾਸ਼ਟਰ ਨਿਰਮਾਣ ਵਿਚ ਇਸ ਦੇ ਯੋਗਦਾਨ ਨੂੰ ਯਾਦ ਕੀਤਾ। ਕਾਰਜਕ੍ਰਮ ਦੀ ਸ਼ੁਰੂਆਤ ਦੀਵੇ ਜਗ੍ਹਾ ਕੇ ਕੀਤੀ ਗਈ। ਇਸ ਤੋਂ ਬਾਅਦ ਏ.ਬੀ.ਵੀ.ਪੀ ਦੇ 78 ਸਾਲਾਂ ਦੇ ਰਾਸ਼ਟਰ ਨਿਰਮਾਣ, ਵਿਦਿਆਰਥੀ ਭਲਾਈ ਅਤੇ ਚਰਿੱਤਰ ਨਿਰਮਾਣ ਨੂੰ ਸਮਰਪਿਤ ਸਫ਼ਰ ਦਾ ਸੰਖੇਪ ਜਾਣ-ਪਛਾਣ ਕਰਵਾਇਆ ਗਿਆ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਏ.ਬੀ.ਵੀ.ਪੀ. ਦੇ ਕੈਂਪਸ ਪ੍ਰਧਾਨ ਆਸ਼ੀਸ਼ ਸ਼ਰਮਾ ਨੇ ਵਿਦਿਆਰਥੀ ਸਸ਼ਕਤੀਕਰਨ ਅਤੇ ਰਾਸ਼ਟਰ ਨਿਰਮਾਣ ਵਿਚ ਏ.ਬੀ.ਵੀ.ਪੀ ਦੀ ਮਹੱਤਵਪੂਰਨ ਭੂਮਿਕਾ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਏ.ਬੀ.ਵੀ.ਪੀ ਨੇ ਹਮੇਸ਼ਾ ਵਿਦਿਆਰਥੀਆਂ ਦੇ ਅਧਿਕਾਰਾਂ ਅਤੇ ਸਮਾਜਿਕ ਜ਼ਿੰਮੇਵਾਰੀ ਲਈ ਕੰਮ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪਸ ਦੀਆਂ ਰਚਨਾਤਮਕ ਗਤੀਵਿਧੀਆਂ ਵਿਚ ਸਰਗਰਮ ਭਾਗ ਲੈਣ ਅਤੇ ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਰਾਸ਼ਟਰ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ। ਕਾਰਜਕ੍ਰਮ ਦਾ ਸਮਾਪਨ ਧੰਨਵਾਦ ਪ੍ਰਗਟਾਵੇ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਨੂੰ ਕਰਨਗੇ ਜੀਂਦ ਦਾ ਦੌਰਾ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਪਹਿਲਾ ਦਰਜਾ ਪ੍ਰਾਪਤ ਕਰਨ ’ਤੇ ਸਿੱਖਿਆ ਵਿਭਾਗ ਚੰਡੀਗੜ੍ਹ ਨੂੰ ਰਾਜਪਾਲ ਤੇ ਮੁੱਖ ਸਕੱਤਰ ਨੇ ਦਿੱਤੀਆਂ ਵਧਾਈਆਂ
Ad Position 24
No active advertisement