02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੁਬਾਰਕਾਂ ਨਾਰਥ ਇੰਡੀਅਨ ਸਟਾਰ 2026 ਦੇ ਜੇਤੂ ਬਣੇ ਚੰਡੀਗੜ੍ਹ ਦੇ ਜਸਵੰਤ ਸਿੰਘ

Ad Position 21
No active advertisement
ਅਜੀਤ ਡੈਸਕ 26-07-2026
ਚੰਡੀਗੜ੍ਹ, 25 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)-ਮੁਬਾਰਕਾਂ ਨਾਰਥ ਇੰਡੀਅਨ ਸਟਾਰ 2026 ਦਾ ਗ੍ਰੈਂਡ ਫਿਨਾਲੇ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕਰਵਾਇਆ, ਜਿਸ ਵਿਚ ਜਸਵੰਤ ਸਿੰਘ ਸੁਪਰਿੰਟੈਂਡੈਂਟ ਗ੍ਰੇਡ-9 (ਸੇਵਾਮੁਕਤ) ਹੋਮ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਨੇ ਮਿਸਟਰ ਸੀਨੀਅਰ ਨਾਰਥ ਇੰਡੀਅਨ ਸਟਾਰ 2026 ਦਾ ਖਿਤਾਬ ਜਿੱਤਿਆ। ਫੈਸ਼ਨ ਪੇਜੈਂਟ ਦੌਰਾਨ ਜਸਵੰਤ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਨਾ ਸਿਰਫ਼ ਉਨ੍ਹਾਂ ਨੂੰ ਇਹ ਸਨਮਾਨ ਦਿਵਾਇਆ, ਸਗੋਂ ਚੰਡੀਗੜ੍ਹ ਸ਼ਹਿਰ ਦਾ ਵੀ ਨਾਂਅ ਰੌਸ਼ਨ ਕੀਤਾ। ਇਹ ਫੈਸ਼ਨ ਪੇਜੈਟ ਸਮਾਗਮ ਅਮਰ ਵਰਮਾ ਵਲੋਂ ਕਰਵਾਇਆ ਗਿਆ, ਜਿਸ ਨੇ ਉੱਤਰੀ ਭਾਰਤ ਦੇ ਲਗਪਗ 70 ਮੁਕਾਬਲੇ ਬਾਜਾਂ ਨੂੰ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਤੇ ਸ਼ਖ਼ਸੀਅਤ ਦਾ ਪ੍ਰਦਰਸ਼ਨ ਕਰਨ ਲਈ ਇਕ ਸ਼ਾਨਦਾਰ ਮੰਚ ਪ੍ਰਦਾਨ ਕੀਤਾ ਜਦਕਿ ਮੁਕਾਬਲੇਬਾਜਾਂ ਨੂੰ ਪ੍ਰਸਿੱਧ ਮਾਡਲ ਤੇ ਅਦਾਕਾਰਾ ਸੋਨਾਲੀ ਸ਼ਰਮਾ ਵਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ। ਮਿਸਟਰ ਸੀਨੀਅਰ ਨਾਰਥ ਇੰਡੀਅਨ ਸਟਾਰ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਜਸਵੰਤ ਸਿੰਘ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਚੰਡੀਗੜ੍ਹ ਤੇ ਇਸ ਦੇ ਆਸ-ਪਾਸ ਸਮਾਜਿਕ, ਸੱਭਿਆਚਾਰਕ ਤੇ ਸਾਹਸੀ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈਂਦੇ ਹਨ। ਫੈਸ਼ਨ ਪੇਜੈਂਟ ਉਨ੍ਹਾਂ ਦੀਆਂ ਮਨਪਸੰਦ ਗਤੀਵਿਧੀਆਂ ’ਚੋਂ ਇਕ ਹਨ, ਕਿਉਂਕਿ ਇਹ ਆਤਮ-ਵਿਸ਼ਵਾਸ, ਰਚਨਾਤਮਕਤਾ ਤੇ ਵਿਅਕਤੀਗਤ ਅੰਦਾਜ਼ ਨੂੰ ਪ੍ਰਗਟ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦੇ ਹਨ। ਪ੍ਰਸਿੱਧ ਬਾਲੀਵੁੱਡ ਅਦਾਕਾਰ ਦਿਸ਼ਾਂਤ ਗੁਲੀਆ ਨੇ ਸਮਾਗਮ ਵਿਚ ਸੈਲੀਬ੍ਰਿਟੀ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੀ ਮੌਜੂਦਗੀ ਨਾਲ ਦਰਸ਼ਕਾਂ ਦਾ ਖਾਸ ਧਿਆਨ ਖਿੱਚਿਆ। ਜੱਜਾਂ ਦੇ ਪੈਨਲ ਵਿਚ ਫੈਸ਼ਨ ਤੇ ਬਿਊਟੀ ਜਗਤ ਦੀਆਂ ਕਈ ਹਸਤੀਆਂ ਸ਼ਾਮਿਲ ਸਨ, ਜਿਨ੍ਹਾਂ ਨੇ ਮੁਕਾਬਲੇਬਾਜਾਂ ਦਾ ਮੁਲਾਂਕਣ ਉਨ੍ਹਾਂ ਦੀ ਸ਼ਖ਼ਸੀਅਤ, ਆਤਮ-ਵਿਸ਼ਵਾਸ, ਪ੍ਰਦਰਸ਼ਨ ਤੇ ਸਟੇਜ ਪ੍ਰਜ਼ੈਂਸ ਦੇ ਆਧਾਰ ’ਤੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਵਿਦਿਆਰਥੀਆਂ ਦੇ ਸੰਘਰਸ਼ ਦੀ ਇਤਿਹਾਸਕ ਜਿੱਤ-ਚੰਦੂਮਾਜਰਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਚੰਡੀਗੜ੍ਹ ਵਲੋਂ ਵਿਦਿਆਰਥੀਆਂ ਦੇ ਹੱਕ ਵਿਚ ਮੋਮਬੱਤੀ ਮਾਰਚ
Ad Position 24
No active advertisement