02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਚੰਡੀਗੜ੍ਹ ਪੁਲਿਸ ਨੇ 88.27 ਗ੍ਰਾਮ ‘ਆਈਸ’ ਸਮੇਤ ਵੱਡਾ ਨਸ਼ਾ ਤਸਕਰ ਕੀਤਾ ਕਾਬੂ

ਚੰਡੀਗੜ੍ਹ, 1 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਥਾਣਾ ਕ੍ਰਾਈਮ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਕਥਿਤ ਵੱਡੇ ਨਸ਼ਾ ਤਸਕਰ ਨੂੰ 88. 27 ਗ੍ਰਾਮ ‘ਆਈਸ’ (ਮੈਥਾਮਫੇਟਾਮਾਈਨ) ਸਮੇਤ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 02-08-2026
ਚੰਡੀਗੜ੍ਹ, 1 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਥਾਣਾ ਕ੍ਰਾਈਮ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਕਥਿਤ ਵੱਡੇ ਨਸ਼ਾ ਤਸਕਰ ਨੂੰ 88.27 ਗ੍ਰਾਮ ‘ਆਈਸ’ (ਮੈਥਾਮਫੇਟਾਮਾਈਨ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਨਸ਼ੀਲੀ ਵਸਤੂ ਵਪਾਰਕ ਮਾਤਰਾ (ਕਮਰਸ਼ੀਅਲ ਕੁਆਂਟੀਟੀ) ਵਿਚ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਚੰਡੀਗੜ੍ਹ ਅਤੇ ਟ੍ਰਾਈਸਿਟੀ ਵਿਚ ਸਰਗਰਮ ਇਕ ਸੰਗਠਿਤ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਇੰਸਪੈਕਟਰ ਨਰਿੰਦਰ ਪਟਿਆਲ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ 31 ਜੁਲਾਈ ਨੂੰ ਸੈਕਟਰ-51 ਚੰਡੀਗੜ੍ਹ ਤੋਂ ਪ੍ਰਵੀਨ ਗਰਗ ਵਾਸੀ ਸੈਕਟਰ-5 2, ਚੰਡੀਗੜ੍ਹ (25) ਨੂੰ ਕਾਬੂ ਕੀਤਾ। ਉਸ ਕੋਲੋਂ 88.27 ਗ੍ਰਾਮ ‘ਆਈਸ’ (ਮੈਥਾਮਫੇਟਾਮਾਈਨ) ਬਰਾਮਦ ਹੋਣ ਤੋਂ ਬਾਅਦ ਥਾਣਾ ਕ੍ਰਾਈਮ ਵਿਚ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਤਹਿਤ ਐੱਫ.ਆਈ.ਆਰ. ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਰਵੀਨ ਗਰਗ ਇਕ ਆਦਤੀ ਨਸ਼ਾ ਤਸਕਰ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਪਰਵਾਣੂ ਦੇ ਵੱਖ-ਵੱਖ ਥਾਣਿਆਂ ਵਿਚ ਐਨ.ਡੀ.ਪੀ.ਐੱਸ. ਐਕਟ ਤਹਿਤ ਪੰਜ ਮਾਮਲੇ ਦਰਜ ਹਨ। ਹਿਰਾਸਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਖ਼ੁਦ ਨਸ਼ੇ ਦਾ ਆਦੀ ਹੈ ਅਤੇ ਆਰਥਿਕ ਲਾਭ ਲਈ ਨਸ਼ਾ ਤਸਕਰੀ ਕਰਨ ਲੱਗ ਪਿਆ। ਉਹ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਮੈਥਾਮਫੇਟਾਮਾਈਨ ਲਿਆ ਕੇ ਚੰਡੀਗੜ੍ਹ ਅਤੇ ਟ੍ਰਾਈਸਿਟੀ ਵਿਚ ਸਪਲਾਈ ਕਰਦਾ ਸੀ। ਪੁਲਿਸ ਨੂੰ ਮੁਲਜ਼ਮ ਦਾ ਛੇ ਦਿਨਾਂ ਦਾ ਰਿਮਾਂਡ ਮਿਲਿਆ ਹੋਇਆ ਹੈ ਅਤੇ ਉਸ ਤੋਂ ਨਸ਼ਾ ਸਪਲਾਈ ਚੇਨ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਕਸਿਤ ਕੀਤੇ ਜਾਣਗੇ 150 ਸਰਕਾਰੀ ਸਕੂਲਾਂ ਦੀਆਂ ਨਵ... ਅਗਲੀ ਖ਼ਬਰ ਆਸ਼ੀਰਵਾਦ ਨੇ ਭਾਰਤ ਦਾ ਓ. ਜੀ. ਪ੍ਰੋਟੀਨ ਹੱਲ ਸੈਂਡ-ਰੋਸਟਡ ਚਨਾ ਸੱਤੂ ਕੀਤਾ ਲਾਂਚ
Ad Position 24
No active advertisement