04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਤਲਵਾਰ ਸਕਿਨ ਕਲੀਨਿਕਸ ਨੇ ਰਿਵੀਲ ਲੇਜ਼ਰਜ਼ ਦੇ ਕਰਿਜ਼ਮਾ ਪਲੇਟਫਾਰਮ ਨਾਲ ਚਮੜੀ ਨਿਖਾਰ ਇਲਾਜ ਦੀ ਨਵੀਂ ਸਹੂਲਤ ਕੀਤੀ ਸ਼ੁਰੂ

ਚੰਡੀਗੜ੍ਹ, 3 ਅਗਸਤ (ਅ. ਬ.)

Ad Position 21
No active advertisement
ਅਜੀਤ ਡੈਸਕ 04-08-2026
ਚੰਡੀਗੜ੍ਹ, 3 ਅਗਸਤ (ਅ. ਬ.)- ਤਲਵਾਰ ਸਕਿਨ ਕਲੀਨਿਕਸ ਨੇ ਰਿਵੀਲ ਲੇਜ਼ਰਜ਼ ਦੇ ‘ਕਰਿਜ਼ਮਾ’ ਪਲੇਟਫਾਰਮ ਨੂੰ ਆਪਣੇ ਕਲੀਨਿਕ ਵਿਚ ਸ਼ਾਮਲ ਕੀਤਾ ਹੈ। ਇਸ ਨਾਲ ਬਿਨਾਂ ਸਰਜਰੀ ਚਮੜੀ ਨੂੰ ਜਵਾਨ ਬਣਾਉਣ (ਸਕਿਨ ਰੀਜੂਵੇਨੇਸ਼ਨ) ਤੇ ਮੁਹਾਸਿਆਂ ਦੇ ਦਾਗਾਂ (ਐਕਨੇ ਸਕਾਰਜ਼) ਦੇ ਇਲਾਜ ਦੀਆਂ ਸਹੂਲਤਾਂ ਦਾ ਦਾਇਰਾ ਹੋਰ ਵਧ ਗਿਆ ਹੈ। ਇਹ ਬਹੁ-ਉਦੇਸ਼ੀ ਲੇਜ਼ਰ ਪਲੇਟਫਾਰਮ ਮੁਹਾਸਿਆਂ ਦੇ ਦਾਗ, ਵਧਦੀ ਉਮਰ ਦੇ ਅਸਰ ਅਤੇ ਚਮੜੀ ਨਾਲ ਜੁੜੀਆਂ ਕਈ ਸੁੰਦਰਤਾ ਸੰਬੰਧੀ ਸਮੱਸਿਆਵਾਂ ਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਇਲਾਜ ਕਰਨ ਵਿੱਚ ਮਦਦਗਾਰ ਹੈ। ਰਿਵੀਲ ਲੇਜ਼ਰਜ਼ ਦਾ ਕਰਿਜ਼ਮਾ ਇੱਕ ਅਮਰੀਕੀ ਐੱਫ.ਡੀ.ਏ. ਤੋਂ ਮਨਜ਼ੂਰਸ਼ੁਦਾ ਬਹੁ-ਉਦੇਸ਼ੀ ਲੇਜ਼ਰ ਪਲੇਟਫਾਰਮ ਹੈ, ਜਿਸ ਵਿਚ ਵੱਖ-ਵੱਖ ਲੇਜ਼ਰ ਤਕਨੀਕਾਂ ਦਾ ਸੁਮੇਲ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਮੁਹਾਸਿਆਂ ਦੇ ਦਾਗਾਂ ਦਾ ਇਲਾਜ, ਚਮੜੀ ਨੂੰ ਜਵਾਨ ਬਣਾਉਣਾ, ਸਕਿਨ ਰੀਸਰਫੇਸਿੰਗ, ਪਿਗਮੈਂਟੇਸ਼ਨ, ਸਕਿਨ ਟਾਈਟਨਿੰਗ ਅਤੇ ਕੋਲੇਜਨ ਸਟੀਮੂਲੇਸ਼ਨ ਵਰਗੇ ਇਲਾਜ ਕੀਤੇ ਜਾ ਸਕਦੇ ਹਨ। ਇਸ ਮੌਕੇ ਡਾ. ਆਰ. ਕੇ . ਤਲਵਾਰ ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਚਮੜੀ ਰੋਗਾਂ ਦੇ ਇਲਾਜ ਦੇ ਖੇਤਰ ਵਿਚ ਕਾਫ਼ੀ ਬਦਲਾਅ ਆਇਆ ਹੈ। ਸਾਡਾ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਸਹੀ ਤਕਨੀਕ ਨੂੰ ਅਪਣਾਉਣਾ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣ ਦਾ ਅਹਿਮ ਹਿੱਸਾ ਹੈ। ਡਾ. ਸੰਚਿਤ ਤਲਵਾਰ ਨੇ ਕਿਹਾ ਕਿ ਅਸੀਂ ਹਮੇਸ਼ਾ ਅਜਿਹੀਆਂ ਤਕਨੀਕਾਂ ਵਿੱਚ ਨਿਵੇਸ਼ ਕਰਦੇ ਹਾਂ ਜੋ ਅਸਲ ਵਿਚ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣ ਵਿਚ ਸਾਡੀ ਮੱਦਦ ਕਰਨ। ‘ਕਰਿਜ਼ਮਾ’ ਪਲੇਟਫਾਰਮ ਮੈਨੂੰ ਹਰ ਮਰੀਜ਼ ਦੀ ਲੋੜ ਮੁਤਾਬਕ ਇਲਾਜ ਦੀ ਹੋਰ ਬਿਹਤਰ ਯੋਜਨਾ ਬਣਾਉਣ ਦੀ ਸਹੂਲਤ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਨੇ ਦੇਸ ਭਰ ’ਚੋਂ ਸਰਬੋਤਮ ਖੇਤਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਲਈ ਵੱਕਾਰੀ ਰਾਸ਼ਟਰੀ ਪੁਰਸ... ਅਗਲੀ ਖ਼ਬਰ ਪੰਜਾਬ ਇੰਜੀਨੀਅਰਿੰਗ ਕਾਲਜ ’ਚ ਸਹੁੰ ਚੁੱਕ ਸਮਾਗਮ ਕਰਵਾਇਆ
Ad Position 24
No active advertisement