04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੀ. ਜੀ. ਆਈ. ਚੰਡੀਗੜ੍ਹ ਨੇ ਦੇਸ ਭਰ ’ਚੋਂ ਸਰਬੋਤਮ ਖੇਤਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਲਈ ਵੱਕਾਰੀ ਰਾਸ਼ਟਰੀ ਪੁਰਸਕਾਰ ਜਿੱਤ ਕੇ ਰਚਿਆ ਇਤਿਹਾਸ

ਚੰਡੀਗੜ੍ਹ, 3 ਅਗਸਤ (ਮਾਰਕੰਡਾ)- ਮ੍ਰਿਤਕ ਅੰਗ ਦਾਨ ਵਿਚ ਦੇਸ਼ ਦੀ ਸਭ ਤੋਂ ਮੋਹਰੀ ਸੰਸਥਾ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਰੋਟੋ ਨੌਰਥ ਪੀ. ਜੀ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 04-08-2026
ਚੰਡੀਗੜ੍ਹ, 3 ਅਗਸਤ (ਮਾਰਕੰਡਾ)- ਮ੍ਰਿਤਕ ਅੰਗ ਦਾਨ ਵਿਚ ਦੇਸ਼ ਦੀ ਸਭ ਤੋਂ ਮੋਹਰੀ ਸੰਸਥਾ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਰੋਟੋ ਨੌਰਥ ਪੀ. ਜੀ. ਆਈ. ਚੰਡੀਗੜ੍ਹ ਨੇ ਲਗਾਤਾਰ ਤੀਜੇ ਸਾਲ ਸਰਵੋਤਮ ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ (ਰੋਟੋ) ਲਈ ਵੱਕਾਰੀ ਰਾਸ਼ਟਰੀ ਪੁਰਸਕਾਰ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ। ਪੀ. ਜੀ. ਆਈ. ਨੇ ਇਕ ਸ਼ਾਨਦਾਰ ਹੈਟ੍ਰਿਕ ਪੂਰੀ ਕੀਤੀ ਅਤੇ 2019 ਵਿਚ ਪੁਰਸਕਾਰ ਦੀ ਸ਼ੁਰੂਆਤ ਤੋਂ ਬਾਅਦ ਆਪਣਾ ਚੌਥਾ ਸਮੁੱਚਾ ਰਾਸ਼ਟਰੀ ਖਿਤਾਬ ਪ੍ਰਾਪਤ ਕੀਤਾ। ਇਹ ਸਨਮਾਨ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ (ਨੋਟੋ) ਦੀ ਅਗਵਾਈ ਹੇਠ ਨਵੀਂ ਦਿੱਲੀ ਦੇ ਪ੍ਰਸਿੱਧ ਡਾ. ਬੀ. ਆਰ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿਖੇ 16ਵੇਂ ਭਾਰਤੀ ਅੰਗ ਦਾਨ ਦਿਵਸ ਸਮਾਰੋਹ ਦੌਰਾਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਦੁਆਰਾ ਦਿੱਤਾ ਗਿਆ, ਜਿਨ੍ਹਾਂ ਨਾਲ ਪੁੰਨਿਆ ਸਲੀਲਾ ਸ਼੍ਰੀਵਾਸਤਵ ਸਕੱਤਰ ਐਮ. ਓ. ਐਚ. ਐਫ. ਡਬਲਿਓ ਭਾਰਤ ਸਰਕਾਰ, ਵਿਜੇ ਨਹਿਰਾ ਐਡੀਸ਼ਨਲ ਸਕੱਤਰ ਭਾਰਤ ਸਰਕਾਰ, ਡਾ. ਲਵਨੀਸ਼ ਕ੍ਰਿਸ਼ਨਾ ਭਾਰਤ ਸਰਕਾਰ ਅਤੇ ਡਾ. ਅਨਿਲ ਕੁਮਾਰ ਡਾਇਰੈਕਟਰ ਨੋਟੋ ਸ਼ਾਮਲ ਸਨ। ਇਹ ਪੁਰਸਕਾਰ ਪੀ.ਜੀ.ਆਈ ਚੰਡੀਗੜ੍ਹ ਵਲੋਂ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਪ੍ਰਾਪਤ ਕੀਤਾ, ਜਿਨ੍ਹਾਂ ਨਾਲ ਮੈਡੀਕਲ ਸੁਪਰਡੈਂਟ ਪ੍ਰੋ. (ਡਾ.) ਅਸ਼ੋਕ ਕੁਮਾਰ, ਨਿਊਰੋਲੋਜੀ ਵਿਭਾਗ ਦੇ ਪ੍ਰੋ. ਧੀਰਜ ਖੁਰਾਨਾ, ਅਨੱਸਥੀਸੀਆ ਅਤੇ ਇੰਟੈਂਸਿਵ ਕੇਅਰ ਵਿਭਾਗ ਦੇ ਪ੍ਰੋ. ਹੇਮੰਤ ਭਗਤ, ਰੋਟੋ ਨੌਰਥ ਦੇ ਨੋਡਲ ਅਫ਼ਸਰ ਡਾ. ਵਿਜੇ ਤਾਡੀਆ ਅਤੇ ਪੀ.ਜੀ.ਆਈ ਦੇ ਸਲਾਹਕਾਰ ਮੀਡੀਆ ਸਰਯੂ ਡੀ. ਮਦਰਾ ਸ਼ਾਮਲ ਸਨ। ਇਸ ਰਾਸ਼ਟਰੀ ਸਮਾਗਮ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ, ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਦੇ ਮੁਖੀਆਂ, ਟਰਾਂਸਪਲਾਂਟ ਪੇਸ਼ੇਵਰਾਂ, ਦਾਨੀ ਅਤੇ ਪ੍ਰਾਪਤਕਰਤਾ ਪਰਿਵਾਰਾਂ, ਟਰਾਂਸਪਲਾਂਟ ਕੋਆਰਡੀਨੇਟਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਨੇ ਹਿੱਸਾ ਲਿਆ ਜੋ ਪੂਰੇ ਭਾਰਤ ਵਿਚ ਅੰਗ ਦਾਨ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਕਾਂਗਰਸ ਵਲੋਂ ਬਿਹਾਰ ’ਚ ਵਿਦਿਆਰਥੀਆਂ ’ਤੇ ਲਾਠੀਚਾਰਜ ਤੇ ਗੋਲੀਆਂ ਚਲਵਾਉਣ ਖਿਲਾਫ਼ ਧਰਨਾ ਪ੍ਰਦਰਸ਼ਨ ਅਗਲੀ ਖ਼ਬਰ ਤਲਵਾਰ ਸਕਿਨ ਕਲੀਨਿਕਸ ਨੇ ਰਿਵੀਲ ਲੇਜ਼ਰਜ਼ ਦੇ ਕਰਿਜ਼ਮਾ ਪਲੇਟਫਾਰਮ ਨਾਲ ਚਮੜੀ ਨਿਖਾਰ ਇਲਾਜ ਦੀ ਨਵੀਂ ਸਹੂਲਤ ਕੀਤੀ ਸ਼ੁਰੂ
Ad Position 24
No active advertisement