05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਹਾਰਾਜਾ ਅਜਮੀੜ੍ਹ ਦੇਵ ਜੀ ਦੀ ਜੈਅੰਤੀ ਤੇ ਪੰਜਾਬ ਸਰਕਾਰ ਸਰਕਾਰੀ ਛੁੱਟੀ ਦਾ ਐਲਾਨ ਕਰੇ - ਸਵਰਨਕਾਰ ਸਮਾਜ

ਖਰੜ, 4 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸਵਰਨਕਾਰ ਸਮਾਜ ਪੰਜਾਬ ਦੇ ਪ੍ਰਧਾਨ ਹੇਮਰਾਜ ਵਰਮਾ, ਸੂਬਾ ਜਨਰਲ ਸਕੱਤਰ ਅਮ੍ਰਿਤ ਵਰਮਾ ਅਤੇ ਪਵਨ ਵਰਮਾ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਾਰਾਜ ਅਜਮੀੜ੍ਹ ਦੇਵ ਜੀ ਦੀ ਜੈਅੰਤੀ ਜੋ 26 ਅਕਤੂਬਰ ਨੂੰ ਮਨਾਈ ਜਾ ਰਹੀ ਹੈ, ਮੌਕੇ ਤੇ ਵਿਸ਼ੇਸ਼ ਤੌਰ ’ਤੇ ਸਰਕਾਰੀ ਛੁੱਟੀ ਐਲਾਨ ਕੀਤੀ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਰਤੀ ਸੱਭਿਅਤਾ ਦੀ ਗੌਰਵਸ਼ਾਲੀ ਪਰੰਪਰਾ ਵਿਚ ਮਹਾਰਾਜ ਸ੍ਰੀ ਅਜਮੀੜ੍ਹ ਦੇਵ ਜੀ ਸਵਰਨਕਾਰ ਸਮਾਜ ਦੇ ਪੂਜਨੀਕ ਮਹਾਂਪੁਰਖ ਹਨ, ਜਿਨ੍ਹਾਂ ਨੂੰ ਸਮਾਜ ਸ਼ਰਧਾ ਅਤੇ ਸਤਿਕਾਰ ਨਾਲ ਆਪਣੇ ਆਦਿ ਪੁਰਖ ਅਤੇ ਪਿਤਰ ਪੁਰਖ ਵਜੋਂ ਯਾਦ ਕਰਦਾ ਹੈ।

Ad Position 21
No active advertisement
ਅਮ੍ਰਿੰਤ ਵਰਮਾ ਤੇ ਹੈਪੀ ਵਰਮਾ। 05-10-2026
ਖਰੜ, 4 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸਵਰਨਕਾਰ ਸਮਾਜ ਪੰਜਾਬ ਦੇ ਪ੍ਰਧਾਨ ਹੇਮਰਾਜ ਵਰਮਾ, ਸੂਬਾ ਜਨਰਲ ਸਕੱਤਰ ਅਮ੍ਰਿਤ ਵਰਮਾ ਅਤੇ ਪਵਨ ਵਰਮਾ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਾਰਾਜ ਅਜਮੀੜ੍ਹ ਦੇਵ ਜੀ ਦੀ ਜੈਅੰਤੀ ਜੋ 26 ਅਕਤੂਬਰ ਨੂੰ ਮਨਾਈ ਜਾ ਰਹੀ ਹੈ, ਮੌਕੇ ਤੇ ਵਿਸ਼ੇਸ਼ ਤੌਰ ’ਤੇ ਸਰਕਾਰੀ ਛੁੱਟੀ ਐਲਾਨ ਕੀਤੀ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਰਤੀ ਸੱਭਿਅਤਾ ਦੀ ਗੌਰਵਸ਼ਾਲੀ ਪਰੰਪਰਾ ਵਿਚ ਮਹਾਰਾਜ ਸ੍ਰੀ ਅਜਮੀੜ੍ਹ ਦੇਵ ਜੀ ਸਵਰਨਕਾਰ ਸਮਾਜ ਦੇ ਪੂਜਨੀਕ ਮਹਾਂਪੁਰਖ ਹਨ, ਜਿਨ੍ਹਾਂ ਨੂੰ ਸਮਾਜ ਸ਼ਰਧਾ ਅਤੇ ਸਤਿਕਾਰ ਨਾਲ ਆਪਣੇ ਆਦਿ ਪੁਰਖ ਅਤੇ ਪਿਤਰ ਪੁਰਖ ਵਜੋਂ ਯਾਦ ਕਰਦਾ ਹੈ। ਸਮਾਜ ਦੀ ਪਰੰਪਰਾਗਤ ਵੰਸ਼ਾਵਲੀ ਅਨੁਸਾਰ ਮਹਾਰਾਜ ਅਜਮੀੜ੍ਹ ਦੇਵ ਜੀ ਦਾ ਸੰਬੰਧ ਚੰਦਰਵੰਸ਼ ਨਾਲ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਵੰਸ਼ ਪਰੰਪਰਾ ਨੂੰ ਪ੍ਰਾਚੀਨ ਹਸਤਿਨਾਪੁਰ ਨਾਲ ਜੋੜਿਆ ਜਾਂਦਾ ਹੈ। ਉਹ ਸ਼ੌਰਿਆ, ਧਰਮ, ਕਰਤੱਵ, ਕਲਾ-ਕੌਸ਼ਲ ਅਤੇ ਲੋਕ-ਕਲਿਆਣ ਦੀ ਭਾਵਨਾ ਨਾਲ ਭਰਪੂਰ ਮਹਾਨ ਸ਼ਖ਼ਸੀਅਤ ਵਜੋਂ ਯਾਦ ਕੀਤੇ ਜਾਂਦੇ ਹਨ।ਉਨ੍ਹਾਂ ਦੀ ਜੀਵਨ ਗਾਥਾ ਦਾ ਮਹੱਤਵਪੂਰਨ ਪੱਖ ਸੁਨਿਆਰੀ ਕਲਾ ਅਤੇ ਸ਼ਿਲਪ-ਕੌਸ਼ਲ ਨਾਲ ਜੁੜਿਆ ਹੋਇਆ ਹੈ। ਸਮਾਜ ਦੀ ਮਾਨਤਾ ਅਨੁਸਾਰ ਉਨ੍ਹਾਂ ਨੇ ਸੁਨਿਆਰੀ ਕਲਾ ਨੂੰ ਸੁਰੱਖਿਆ ਅਤੇ ਪ੍ਰੋਤਸਾਹਨ ਦਿੱਤਾ, ਜਿਸ ਕਾਰਨ ਇਹ ਕਲਾ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧੀ ਅਤੇ ਸਵਰਨਕਾਰ ਸਮਾਜ ਦੀ ਵਿਲੱਖਣ ਪਹਿਚਾਣ ਬਣੀ। ਉਨ੍ਹਾਂ ਦੀ ਜੀਵਨ-ਪਰੰਪਰਾ ਵਿਚ ਧਰਮ, ਮਿਹਨਤ, ਸਵੈ-ਮਾਣ, ਸੇਵਾ ਅਤੇ ਸਮਾਜਿਕ ਏਕਤਾ ਵਰਗੇ ਉੱਚ ਆਦਰਸ਼ਾਂ ਦਾ ਸਮਾਵੇਸ਼ ਸੀ। ਇਸੇ ਕਾਰਨ ਮਹਾਰਾਜ ਅਜਮੀੜ੍ਹ ਦੇਵ ਜੀ ਅੱਜ ਵੀ ਸਵਰਨਕਾਰ ਸਮਾਜ ਲਈ ਸਮਾਜਿਕ ਚੇਤਨਾ ਅਤੇ ਸੱਭਿਆਚਾਰਕ ਗੌਰਵ ਦੇ ਪ੍ਰੇਰਣਾ ਸਰੋਤ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਲਾਗਤ-ਪ੍ਰਭਾਵਸ਼ਾਲੀ ਸਿੰਗਲ ਕੈਮਰਾ-ਅਧਾਰਿਤ ਆਪਟੀਕਲ ਵਿਜ਼ਨ ਮਸ਼ੀਨ ਲਈ ਡਿਜ਼ਾਈਨ ਪੇਟੈਂਟ ਕੀਤਾ ਪ੍... ਅਗਲੀ ਖ਼ਬਰ ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ’ ਚ ਦੇਖਣ ਨੂੰ ਮਿਲ ਰਿਹੈ ਵੱਖਰਾ ਜੋਸ਼ - ਮੱਛਲੀ ਕਲਾਂ
Ad Position 24