12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਿੰਡ ਪਰਾਗਪੁਰ ਵਿਖੇ ਜਗਰਾਤੇ ’ ਚ ਗਿਆ ਪਰਿਵਾਰ , ਪਿੱਛੋਂ ਭਤੀਜੇ ਨੇ ਸਾਥੀ ਨਾਲ ਮਿਲ ਕੇ ਚਾਚੇ ਦੇ ਘਰੋਂ ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

ਡੇਰਾਬੱਸੀ, 11 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਨੇੜਲੇ ਪਿੰਡ ਪਰਾਗਪੁਰ ਵਿਖੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਤੀਜੇ ਅਤੇ ਉਸ ਦੇ ਸਾਥੀ ਉੱਤੇ ਘਰ ‘ਚੋਂ ਲੱਖਾਂ ਰੁ.

Ad Position 21
No active advertisement
ਪਿੰਡ ਪਰਾਗਪੁਰ ਵਿਖੇ ਮੌਕੇ ਦੇ ਹਾਲਾਤ ਦਿਖਾ ਕੇ ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ ਪੀੜਤ ਪਰਿਵਾਰ ਦੀ ਮਹਿਲਾ। ਤਸਵੀਰ : ਰਣਬੀਰ ਸਿੰਘ ਪੜ੍ਹੀ 12-10-2026
ਡੇਰਾਬੱਸੀ, 11 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਨੇੜਲੇ ਪਿੰਡ ਪਰਾਗਪੁਰ ਵਿਖੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਤੀਜੇ ਅਤੇ ਉਸ ਦੇ ਸਾਥੀ ਉੱਤੇ ਘਰ ‘ਚੋਂ ਲੱਖਾਂ ਰੁ. ਦੇ ਸੋਨੇ ਦੇ ਗਹਿਣੇ ਅਤੇ 33 ਹਜ਼ਾਰ ਰੁ. ਦੀ ਨਕਦੀ ਚੋਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਵਾਰਦਾਤ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਪਿੰਡ ‘ਚ ਕਰਵਾਏ ਗਏ ਸਾਂਝੇ ਜਗਰਾਤੇ ‘ਚ ਸ਼ਾਮਿਲ ਹੋਣ ਲਈ ਗਿਆ ਹੋਇਆ ਸੀ। ਪੀੜਤ ਪਰਿਵਾਰ ਨੇ ਇਸ ਸੰਬੰਧੀ ਥਾਣਾ ਡੇਰਾਬੱਸੀ ਵਿਖੇ ਸ਼ਿਕਾਇਤ ਦੇ ਕੇ ਪੁਲਿਸ ਤੋਂ ਮਾਮਲੇ ਦੀ ਜਾਂਚ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਰਾਗਪੁਰ ਦੇ ਵਸਨੀਕ ਨਰਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਦਾ ਪਰਿਵਾਰ ਰਾਤ ਸਮੇਂ ਪਿੰਡ ‘ਚ ਕਰਵਾਏ ਜਾ ਰਹੇ ਜਗਰਾਤੇ ‘ਚ ਮੱਥਾ ਟੇਕਣ ਲਈ ਗਿਆ ਹੋਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸੇ ਦੌਰਾਨ ਨਰਿੰਦਰ ਸਿੰਘ ਦੇ ਸਕੇ ਭਤੀਜੇ ਈਸ਼ੂ ਨੇ ਆਪਣੇ ਇਕ ਸਾਥੀ, ਜਿਸ ਨੂੰ ਭੂੰਡੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨਾਲ ਮਿਲ ਕੇ ਘਰ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਰਿਵਾਰ ਮੁਤਾਬਿਕ ਈਸ਼ੂ ਪਹਿਲਾਂ ਆਪਣੀ ਦਾਦੀ ਨੂੰ ਜਗਰਾਤੇ ‘ਚ ਛੱਡਣ ਗਿਆ ਅਤੇ ਬਾਅਦ ‘ਚ ਕਥਿਤ ਤੌਰ ‘ਤੇ ਆਪਣੇ ਸਾਥੀ ਸਮੇਤ ਘਰ ਪਹੁੰਚ ਗਿਆ। ਦੋਸ਼ ਹੈ ਕਿ ਘਰ ‘ਚ ਕਿਸੇ ਦੇ ਨਾ ਹੋਣ ਦਾ ਫ਼ਾਇਦਾ ਉਠਾਉਂਦਿਆਂ ਅਲਮਾਰੀ ਦੇ ਤਾਲੇ ਕਟਰ ਨਾਲ ਕੱਟ ਕੇ ਉਸ ‘ਚ ਰੱਖੇ ਕੀਮਤੀ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਗਈ। ਰਾਤ 2 ਵਜੇ ਘਰ ਪਰਤਣ ’ ਤੇ ਪਰਿਵਾਰ ਦੇ ਉੱਡੇ ਹੋਸ਼ ਪੀੜਤ ਪਰਿਵਾਰ ਦੀ ਮੈਂਬਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਰਾਤ ਦੇ ਕਰੀਬ 2 ਵਜੇ ਜਗਰਾਤੇ ਤੋਂ ਵਾਪਸ ਘਰ ਪਹੁੰਚੇ ਤਾਂ ਕਮਰੇ ਅੰਦਰ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਅਲਮਾਰੀ ਦੀ ਜਾਂਚ ਕਰਨ ‘ਤੇ ਉਸ ‘ਚ ਰੱਖਿਆ ਡੇਢ ਤੋਲੇ ਦਾ ਸੋਨੇ ਦਾ ਹਾਰ, ਪੰਜ ਸੋਨੇ ਦੀਆਂ ਅੰਗੂਠੀਆਂ, ਝਾਂਜਰਾਂ, ਕੰਗਣ ਅਤੇ 33 ਹਜ਼ਾਰ ਰੁ. ਦੀ ਨਕਦੀ ਗਾਇਬ ਮਿਲੀ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਦੀ ਕੀਮਤ ਲੱਖਾਂ ਰੁ. ਬਣਦੀ ਹੈ। ਇਸ ਘਟਨਾ ਕਾਰਨ ਪਰਿਵਾਰ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਪੀੜਤ ਪਰਿਵਾਰ ਨੇ ਦੱਸਿਆ ਕਿ ਘਟਨਾ ਸੰਬੰਧੀ ਥਾਣਾ ਡੇਰਾਬੱਸੀ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਈਸ਼ੂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੁਲਿਸ ਵਲੋਂ ਆਪਣੇ ਪੱਧਰ ‘ਤੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ। ਪਰਿਵਾਰ ਨੇ ਪੁਲਿਸ ਤੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਬੱਸ ਸਟੈਂਡ ’ ਤੇ 199 ਦੇ ਰੀਚਾਰਜ ਪਿੱਛੇ ਸਿੰਮ ਵਿਕਰੇਤਾ ’ ਤੇ ਜਾਨਲੇਵਾ ਹਮਲਾ ਅਗਲੀ ਖ਼ਬਰ ਲੋਕਤੰਤਰ ’ ਚ ਸ਼ਾਂਤਮਈ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਅਧਿਕਾਰ - ਅਜੇਪਾਲ ਸਿੰਘ
Ad Position 24