12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡੇਰਾਬੱਸੀ ਬੱਸ ਸਟੈਂਡ ’ ਤੇ 199 ਦੇ ਰੀਚਾਰਜ ਪਿੱਛੇ ਸਿੰਮ ਵਿਕਰੇਤਾ ’ ਤੇ ਜਾਨਲੇਵਾ ਹਮਲਾ

ਡੇਰਾਬੱਸੀ, 11 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਸਥਾਨਕ ਬੱਸ ਅੱਡੇ ਨੇੜੇ ਮਹਿਜ਼ 199 ਰੁ. ਦੇ ਮੋਬਾਈਲ ਰੀਚਾਰਜ ਦੀ ਰਕਮ ਮੰਗਣ ਤੋਂ ਸ਼ੁਰੂ ਹੋਇਆ ਮਾਮੂਲੀ ਵਿਵਾਦ ਉਸ ਸਮੇਂ ਖ਼ੂਨੀ ਝੜਪ ‘ਚ ਬਦਲ ਗਿਆ, ਜਦੋਂ ਐਕਟਿਵਾ ਅਤੇ ਸਕਾਰਪੀਓ ਗੱਡੀ ‘ਚ ਸਵਾਰ ਹੋ ਕੇ ਆਏ ਕਰੀਬ ਦਰਜਨ ਨੌਜਵਾਨਾਂ ਨੇ ਇਕ ਸਿੰਮ ਵਿਕਰੇਤਾ ਨੂੰ ਸ਼ਰ੍ਹੇਆਮ ਸੜਕ ‘ਤੇ ਸੁੱਟ ਕੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 12-10-2026
ਡੇਰਾਬੱਸੀ, 11 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਸਥਾਨਕ ਬੱਸ ਅੱਡੇ ਨੇੜੇ ਮਹਿਜ਼ 199 ਰੁ. ਦੇ ਮੋਬਾਈਲ ਰੀਚਾਰਜ ਦੀ ਰਕਮ ਮੰਗਣ ਤੋਂ ਸ਼ੁਰੂ ਹੋਇਆ ਮਾਮੂਲੀ ਵਿਵਾਦ ਉਸ ਸਮੇਂ ਖ਼ੂਨੀ ਝੜਪ ‘ਚ ਬਦਲ ਗਿਆ, ਜਦੋਂ ਐਕਟਿਵਾ ਅਤੇ ਸਕਾਰਪੀਓ ਗੱਡੀ ‘ਚ ਸਵਾਰ ਹੋ ਕੇ ਆਏ ਕਰੀਬ ਦਰਜਨ ਨੌਜਵਾਨਾਂ ਨੇ ਇਕ ਸਿੰਮ ਵਿਕਰੇਤਾ ਨੂੰ ਸ਼ਰ੍ਹੇਆਮ ਸੜਕ ‘ਤੇ ਸੁੱਟ ਕੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਕਥਿਤ ਤੌਰ ‘ਤੇ ਨੌਜਵਾਨ ਦਾ ਸਿਰ ਪੱਕੀ ਸੜਕ ‘ਤੇ ਪਟਕਿਆ ਅਤੇ ਲੱਤਾਂ-ਮੁੱਕਿਆਂ ਨਾਲ ਹਮਲਾ ਕਰਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ। ਦਿਨ-ਦਿਹਾੜੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਵਾਪਰੀ ਇਸ ਘਟਨਾ ਨੇ ਜਿਥੇ ਆਮ ਲੋਕਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕੀਤੇ ਹਨ, ਉਥੇ ਹੀ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ 9-10 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਡੇਰਾਬੱਸੀ ਵਿਖੇ ਜ਼ੇਰੇ ਇਲਾਜ ਹੇਮਰਾਜ (28) ਪੁੱਤਰ ਰਾਜ ਕੁਮਾਰ ਵਾਸੀ ਪ੍ਰੀਤ ਨਗਰ ਗੁਲਾਬਗੜ੍ਹ ਰੋਡ (ਡੇਰਾਬੱਸੀ) ਨੇ ਦੱਸਿਆ ਕਿ ਉਹ ਪਿਛਲੇ ਕਰੀਬ 8 ਸਾਲਾਂ ਤੋਂ ਬੱਸ ਅੱਡੇ ਦੇ ਸਾਹਮਣੇ ਰਾਮ ਤਲਾਈ ਨੇੜੇ ਫਲਾਈਓਵਰ ਹੇਠਾਂ ਛੱਤਰੀ ਲਗਾ ਕੇ ਏਅਰਟੈੱਲ ਕੰਪਨੀ ਦੇ ਸਿੰਮ ਕਾਰਡ ਵੇਚਣ ਦਾ ਕੰਮ ਕਰਦਾ ਹੈ। ਬੀਤੀ 9 ਅਕਤੂਬਰ ਨੂੰ ਦੁਪਹਿਰ ਕਰੀਬ 1 ਵਜੇ ਐਕਟਿਵਾ ਸਵਾਰ ਦੋ ਨੌਜਵਾਨ ਉਸ ਕੋਲ ਪਹੁੰਚੇ ਅਤੇ ਉਨ੍ਹਾਂ ਬੰਦ ਹੋ ਚੁੱਕੇ ਨੰਬਰ ਦੇ ਡੁਪਲੀਕੇਟ ਸਿੰਮ ਦੀ ਮੰਗ ਕੀਤੀ। ਪੀੜਤ ਅਨੁਸਾਰ ਨੌਜਵਾਨਾਂ ਨੇ ਸਿੰਮ ਕੁਲਦੀਪ ਸਿੰਘ ਦੇ ਨਾਂਅ ‘ਤੇ ਹੋਣ ਦੀ ਗੱਲ ਆਖੀ ਅਤੇ ਉਨ੍ਹਾਂ ਦੇ ਕਹਿਣ ‘ਤੇ ਉਸ ਨੇ ਆਪਣੇ ਖ਼ਾਤੇ ‘ਚੋਂ 199 ਰੁ. ਦਾ ਰੀਚਾਰਜ ਕਰ ਦਿੱਤਾ, ਪ੍ਰੰਤੂ ਕੰਪਨੀ ਦੇ ਰਿਕਾਰਡ ਦੀ ਜਾਂਚ ਦੌਰਾਨ ਸਿੰਮ ਕਿਸੇ ਹੋਰ ਵਿਅਕਤੀ ਦੇ ਨਾਂਅ ‘ਤੇ ਹੋਣ ਕਾਰਨ ਡੁਪਲੀਕੇਟ ਸਿੰਮ ਜਾਰੀ ਨਹੀਂ ਹੋ ਸਕਿਆ। ਇਸ ਮਗਰੋਂ ਜਦੋਂ ਨੌਜਵਾਨ ਬਿਨਾਂ ਪੈਸੇ ਦਿੱਤੇ ਜਾਣ ਲੱਗੇ ਤਾਂ ਹੇਮਰਾਜ ਨੇ ਰੀਚਾਰਜ ਦੇ 199 ਰੁ. ਮੰਗੇ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਫ਼ੋਨ ਕਰਕੇ ਬੁਲਾਏ ਸਾਥੀਆਂ ਨਾਲ ਮਿਲ ਕੇ ਨੌਜਵਾਨ ਦੀ ਸੜਕ ਵਿਚਕਾਰ ਸੁੱਟ ਕੇ ਕੀਤੀ ਕੁੱਟਮਾਰ ਹੇਮਰਾਜ ਨੇ ਦੋਸ਼ ਲਗਾਇਆ ਕਿ ਪੈਸੇ ਮੰਗਣ ਤੋਂ ਭੜਕੇ ਨੌਜਵਾਨਾਂ ਨੇ ਪਹਿਲਾਂ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਫਿਰ ਫ਼ੋਨ ਕਰਕੇ ਆਪਣੇ ਹੋਰਨਾਂ ਸਾਥੀਆਂ ਨੂੰ ਮੌਕੇ ‘ਤੇ ਬੁਲਾ ਲਿਆ। ਕੁਝ ਸਮੇਂ ਬਾਅਦ ਦੋ ਹੋਰ ਐਕਟਿਵਾ ਸਕੂਟਰਾਂ ‘ਤੇ ਚਾਰ ਨੌਜਵਾਨ ਪਹੁੰਚ ਗਏ, ਜਿਨ੍ਹਾਂ ਨੇ ਆਉਂਦਿਆਂ ਹੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਕਾਲੇ ਰੰਗ ਦੀ ਸਕਾਰਪੀਓ ‘ਚ ਸਵਾਰ ਤਿੰਨ-ਚਾਰ ਹੋਰ ਨੌਜਵਾਨ ਵੀ ਉਥੇ ਆ ਧਮਕੇ। ਪੀੜਤ ਮੁਤਾਬਿਕ ਹਮਲਾਵਰਾਂ ਨੇ ਉਸ ਨੂੰ ਲੱਤਾਂ ਤੋਂ ਚੁੱਕ ਕੇ ਸੜਕ ਵਿਚਕਾਰ ਸੁੱਟ ਦਿੱਤਾ ਅਤੇ ਉਸ ਦਾ ਸਿਰ ਪੱਕੀ ਸੜਕ ‘ਤੇ ਪਟਕ ਦਿੱਤਾ। ਇਸ ਕਾਰਨ ਉਸ ਦੇ ਸਿਰ ‘ਤੇ ਡੂੰਘਾ ਜ਼ਖ਼ਮ ਹੋ ਗਿਆ ਅਤੇ ਮੋਢੇ ਸਮੇਤ ਸਰੀਰ ਦੇ ਹੋਰਨਾਂ ਹਿੱਸਿਆਂ ‘ਤੇ ਵੀ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਹਮਲਾਵਰਾਂ ‘ਚੋਂ ਇਕ ਨੌਜਵਾਨ ਆਪਣਾ ਨਾਂਅ ਗੁੱਪੀ ਦੱਸ ਰਿਹਾ ਸੀ, ਜਿਸ ਦਾ ਸੰਬੰਧ ਨੇੜਲੇ ਪਿੰਡ ਮਹਿਮਦਪੁਰ ਜਾਂ ਭਗਵਾਨਪੁਰ ਨਾਲ ਦੱਸਿਆ ਜਾ ਰਿਹਾ ਹੈ। ਹਾਲਾਂਕਿ ਉਸ ਦੀ ਪਛਾਣ ਬਾਰੇ ਪੁਲਿਸ ਵਲੋਂ ਹਾਲੇ ਤਸਦੀਕ ਕੀਤੀ ਜਾਣੀ ਬਾਕੀ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ - ਬਰਵਾਲਾ ਰੋਡ ’ ਤੇ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ , ਚਾਲਕ ਗੰਭੀਰ ਜ਼ਖ਼ਮੀ ਹਾਦਸੇ ਮਗਰੋਂ ਕਾ... ਅਗਲੀ ਖ਼ਬਰ ਪਿੰਡ ਪਰਾਗਪੁਰ ਵਿਖੇ ਜਗਰਾਤੇ ’ ਚ ਗਿਆ ਪਰਿਵਾਰ , ਪਿੱਛੋਂ ਭਤੀਜੇ ਨੇ ਸਾਥੀ ਨਾਲ ਮਿਲ ਕੇ ਚਾਚੇ ਦੇ ਘਰੋਂ ਲੱਖਾਂ ਦੇ ਗਹਿਣ...
Ad Position 24