ਵੱਖ ਖੇਤਰਾਂ ’ ਚ ਨਾਮਣਾ ਖੱਟਣ ਵਾਲੀਆਂ 36 ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਚੰਡੀਗੜ੍ਹ, 13 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ।
ਗ
ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਕਰਵਾਏ ਸਮਾਗਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਵੈੱਲਫੇਅਰ ਦੇ ਅਹੁਦੇਦਾਰ। ਅਜੀਤ ਤਸਵੀਰ
14-10-2026
ਚੰਡੀਗੜ੍ਹ, 13 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸਿੱਖਿਆ, ਖੇਡਾਂ, ਪ੍ਰਸ਼ਾਸਨ, ਸਮਾਜ ਸੇਵਾ ਅਤੇ ਰਾਜਨੀਤਿਕ ਖੇਤਰ ਵਿਚ ਮੋਹਰੀ ਰੋਲ ਅਦਾ ਕਰਕੇ ਕੰਬੋਜ ਭਾਈਚਾਰੇ ਦਾ ਨਾਂਅ ਪੂਰੇ ਦੇਸ਼-ਵਿਦੇਸ਼ ਵਿਚ ਰੌਸ਼ਨ ਕਰਨ ਵਾਲੀਆਂ 36 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੀਆਂ ਜਿਹੜੀਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚ, ਖੇਡ ਖੇਤਰ ਵਿਚ ਨਵਨੀਤ ਕੌਰ (ਸ਼ਹਾਬਾਦ), ਰਸ਼ਮੀਨ ਕੌਰ (ਹਾਕੀ - ਫ਼ਿਰੋਜ਼ਪੁਰ), ਵਰਿੰਦਰ ਸਿੰਘ ਝੰਡ (ਮੈਰਾਥਨ - ਦੁਬਈ), ਯੰਗਬੀਰ ਸਿੰਘ ਨੰਡਾ (ਘੋੜ ਸਵਾਰੀ-ਜਲੰਧਰ), ਸਿਮਰਨ ਕੰਬੋਜ (ਮੁਕਤਸਰ), ਜੈਵੀਰ ਸਿੰਘ (ਸਾਫਟਬਾਲ-ਚੰਡੀਗੜ੍ਹ), ਰਵਿੰਦਰ ਪਾਲ ਕੰਬੋਜ (ਪੈਰਾ ਸਪੋਰਟਸ-ਫ਼ਤਿਹਾਬਾਦ), ਚੰਨ ਦੀਪ ਕੌਰ (ਜੂਡੋ-ਕਰਾਟੇ-ਲੁਧਿਆਣਾ), ਤਰਨੁਮ ਕੌਰ ਥਿੰਦ (ਰਾਈਫਲ ਸ਼ੂਟਿੰਗ - ਭੋਪਾਲ) ਅਤੇ ਨਵਨੀਤ ਕੌਰ (ਕਰਨਾਲ)। ਪ੍ਰਸ਼ਾਸਨ ਅਤੇ ਪੁਲਿਸ ਖੇਤਰ ਵਿਚ ਰਸ਼ਨੀਤ ਕੌਰ (ਆਈ.ਏ.ਐਸ - ਰਾਜਪੁਰਾ), ਸਤਬੀਰ ਸਿੰਘ ਚੰਦੀ, ਅਤੇ ਵਿਸ਼ਾਲਜੀਤ ਸਿੰਘ ਕੰਬੋਜ (ਪੁਲਿਸ ਕਮਿਸ਼ਨਰੇਟ - ਅੰਮ੍ਰਿਤਸਰ)। ਸਿੱਖਿਆ ਅਤੇ ਸਾਹਿਤ: ਡਾ. ਸੀ.ਪੀ. ਕੰਬੋਜ (ਪਟਿਆਲਾ), ਡਾ. ਬਲਵਿੰਦਰ ਸਿੰਘ ਥਿੰਦ (ਜਲੰਧਰ), ਡਾ. ਸੰਦੀਪ ਸਿੰਘ ਸੰਧਾ (ਫ਼ਿਰੋਜ਼ਪੁਰ), ਮੀਨਾ ਮਹਿਰੋਕ (ਜਲਾਲਾਬਾਦ), ਕੁਲਵਿੰਦਰ ਕੌਰ (ਕਪੂਰਥਲਾ) ਅਤੇ ਡਾ. ਸੁਰੇਸ਼ ਕੰਬੋਜ (ਜੀ.ਐਨ.ਈ. ਫਗਵਾੜਾ)। ਉੱਦਮੀ ਅਤੇ ਸਮਾਜ ਸੇਵਾ ਖੇਤਰ ਵਿਚ ਰਾਜੇਸ਼ ਹਾਂਡਾ ਤੇ ਨਰੇਸ਼ ਹਾਂਡਾ (ਦਿੱਲੀ), ਡਾ. ਸੰਜੀਵ ਕੰਬੋਜ (ਚੰਡੀਗੜ੍ਹ), ਸਤਨਾਮ ਸਿੰਘ (ਅੰਮ੍ਰਿਤਸਰ), ਫ਼ਤਿਹਪੁਰ ਰਾਜਪੂਤਾਂ ਕਮੇਟੀ (ਨਨਕਾਣਾ ਸਾਹਿਬ, ਅੰਮ੍ਰਿਤਸਰ), ਬਲਦੇਵ ਸਿੰਘ ਖਿੰਡਾ (ਰਾਜਸਥਾਨ), ਗੁਰਮੀਤ ਸਿੰਘ ਮੁੱਤੀ (ਹਰਿਆਣਾ), ਮਨੂ ਕੰਬੋਜ (ਰਾਜਸਥਾਨ), ਸੁਰੇਸ਼ ਕੁਮਾਰ (ਉਤਰਾਖੰਡ) ਅਤੇ ਇਕਬਾਲ ਕੰਬੋਜ ਪਾਲਾ ਬੱਟੀ (ਫ਼ਿਰੋਜ਼ਪੁਰ)। ਲਾਈਫਟਾਈਮ ਅਚੀਵਮੈਂਟ ਐਵਾਰਡ: ਦੌਲਤ ਰਾਮ ਕੰਬੋਜ (ਮੋਹਾਲੀ), ਦੀਦਾਰ ਸਿੰਘ ਨਲਵੀ (ਹਰਿਆਣਾ) ਅਤੇ ਸਵ. ਹਕਮ ਚੰਦ ਕੰਬੋਜ (ਉਤਰਾਖੰਡ)। ਹੋਰ ਸਨਮਾਨਿਤ ਸ਼ਖ਼ਸੀਅਤਾਂ: ਕੁਲਦੀਪ ਸਿੰਘ ਬਾਵਾ (ਸੁਨਾਮ), ਡਾ. ਸਿਕੰਦਰ ਸਿੰਘ ਅਤੇ ਅਮਿਤ ਕੰਬੋਜ (ਉਤਰਾਖੰਡ) ਦੇ ਨਾਮ ਸ਼ਾਮਿਲ ਹਨ। ਇਸ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਆਏ ਭਾਈਚਾਰੇ ਦੇ ਪਤਵੰਤੇ ਸੱਜਣਾਂ, ਆਗੂਆਂ ਅਤੇ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਖਜ਼ਾਨਚੀ ਪਲਵਿੰਦਰ ਸਿੰਘ ਜੰਮੂ ਅਤੇ ਮੀਡੀਆ ਐਡਵਾਈਜ਼ਰ ਤੇਜਿੰਦਰ ਕੌਰ ਥਿੰਦ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ ਅਤੇ ਅੰਤ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ ਅਤੇ ਜਨਰਲ ਸੈਕਟਰੀ ਮਨਿੰਦਰਪਾਲ ਸਿੰਘ ਪਲਾਸੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਖਿੰਡਾ, ਡਾਕਟਰ ਸੀ.ਪੀ ਕੰਬੋਜ, ਕੰਬੋਜ ਵੈੱਲਫੇਅਰ ਬੋਰਡ ਤੇ ਚੇਅਰਮੈਨ ਸੁਖਵਿੰਦਰ ਸਿੰਘ, ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ, ਸਾਬਕਾ ਜੱਜ ਪਰਮਿੰਦਰਪਾਲ ਸਿੰਘ, ਕਾਮਰੇਡ ਰਾਮੇਸ਼ , ਮਨਦੀਪ ਸਿੰਘ ਜੋਸਨ, ਨਿਰਮਲ ਸਿੰਘ, ਉੱਘੇ ਪੱਤਰਕਾਰ ਬਲਵਿੰਦਰ ਜੰਮੂ, ਡਾ.ਇਕਬਾਲ ਸਿੰਘ ਹਰਬੀਰ ਸਿੰਘ ਥਿੰਦ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।