ਪੀਰਮੁਛੱਲਾ ਕਤਲ ਕਾਂਡ ਮਾਮਲੇ ਵਿਚ ਵਿਸ਼ਾਲ ਦੀ ਗਰਦਨ ਵੱਢਣ ਵਾਲਾ ਮੁੱਖ ਮੁਲਜ਼ਮ ਸਾਥੀ ਸਮੇਤ ਗ੍ਰਿਫ਼ਤਾਰ ਅਦਾਲਤ ਨੇ ਭੇਜੇ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ, ਵਾਰਦਾਤ ਵਿਚ ਵਰਤਿਆ ਗਿਆ ਦਾਤਰ ਤੇ ਦੋ ਮੋਟਰਸਾਈਕਲ ਵੀ ਬਰਾਮਦ
ਜ਼ੀਰਕਪੁਰ, 13 ਅਕਤੂਬਰ (ਮਨਿੰਦਰ ਸਿੰਘ)-ਪੀਰਮੁਛੱਲਾ ਦੇ ਨੇਚਰ ਪਾਰਕ ਵਿਚ 22 ਸਾਲਾ ਵਿਸ਼ਾਲ ਦੀ ਗਰਦਨ ਵੱਢ ਕੇ ਕੀਤੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਮੁਲਜ਼ਮ ਮਨੋਜ ਸ਼ਰਮਾ ਅਤੇ ਉਸ ਦੇ ਸਾਥੀ ਅਮਨ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਦਾਤਰ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੀਆਂ ਹਨ।
ਪ
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ। ਤਸਵੀਰਾਂ : ਮਨਿੰਦਰ ਸਿੰਘ
14-10-2026
ਜ਼ੀਰਕਪੁਰ, 13 ਅਕਤੂਬਰ (ਮਨਿੰਦਰ ਸਿੰਘ)-ਪੀਰਮੁਛੱਲਾ ਦੇ ਨੇਚਰ ਪਾਰਕ ਵਿਚ 22 ਸਾਲਾ ਵਿਸ਼ਾਲ ਦੀ ਗਰਦਨ ਵੱਢ ਕੇ ਕੀਤੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਮੁਲਜ਼ਮ ਮਨੋਜ ਸ਼ਰਮਾ ਅਤੇ ਉਸ ਦੇ ਸਾਥੀ ਅਮਨ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਦਾਤਰ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੀਆਂ ਹਨ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਨ ਮਗਰੋਂ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਪੁਲਿਸ ਅਨੁਸਾਰ ਮਨੋਜ ਸ਼ਰਮਾ (27) ਵਾਸੀ ਉੱਤਰ ਪ੍ਰਦੇਸ਼ ਨੂੰ ਡੀ. ਪੀ. ਐੱਸ. ਚੌਕ ਤੋਂ, ਜਦਕਿ ਅਮਨ ਵਰਮਾ ਨੂੰ ਢਕੌਲੀ ਦੇ ਜੇ. ਕੇ. ਟਾਇਰ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮਨੋਜ ਉਸੇ ਇਮਾਰਤ ਵਿਚ ਰਹਿੰਦਾ ਸੀ, ਜਿਥੇ ਵਿਸ਼ਾਲ ਰਹਿੰਦਾ ਸੀ। ਅਮਨ ਚੰਡੀਗੜ੍ਹ ਦੇ ਮੌਲੀ ਜਾਗਰਾਂ ਵਿਚ ਰਹਿ ਕੇ ਜੋਮੈਟੋ ਵਿਚ ਕੰਮ ਕਰਦਾ ਸੀ ਤੇ ਉਸ ਦਾ ਵੀ ਵਿਸ਼ਾਲ ਦੇ ਘਰ ਆਉਣਾ-ਜਾਣਾ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਪਹਿਲਾਂ ਹੀ ਹਰਪਾਲ ਅਤੇ ਉਸ ਦੇ ਪੁੱਤਰ ਰਾਹੁਲ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ਅਨੁਸਾਰ, ਹਰਪਾਲ ਦੇ ਪੁੱਤਰ ਬਬਲੂ ਦੀ ਕਰੀਬ ਇਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਨੂੰ ਸ਼ੱਕ ਸੀ ਕਿ ਇਸ ਪਿੱਛੇ ਵਿਸ਼ਾਲ ਤੇ ਉਸ ਦੇ ਪਰਿਵਾਰ ਦਾ ਹੱਥ ਸੀ। ਇਸੇ ਰੰਜਿਸ਼ ਕਾਰਨ ਕਤਲ ਦੀ ਸਾਜ਼ਿਸ਼ ਰਚੇ ਜਾਣ ਦਾ ਸ਼ੱਕ ਹੈ। ਪੁਲਿਸ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਸ਼ਾਲ ਦੀ ਪਤਨੀ ਅਤੇ 10 ਮਹੀਨਿਆਂ ਦੇ ਪੁੱਤਰ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਅਨੁਸਾਰ, ਉਸ ਦੀ ਪਤਨੀ ਬੱਚੇ ਨੂੰ ਨਾਲ ਲੈ ਕੇ ਘਰੋਂ ਗਈ ਸੀ ਅਤੇ ਦੋਵੇਂ ਲਾਪਤਾ ਹੋ ਗਏ ਸਨ। ਵਿਸ਼ਾਲ ਉਨ੍ਹਾਂ ਦੀ ਭਾਲ ਵਿਚ ਨਿਕਲਿਆ ਸੀ, ਪਰ ਬਾਅਦ ਵਿਚ ਉਸ ਦੀ ਲਾਸ਼ ਨੇਚਰ ਪਾਰਕ ਵਿਚੋਂ ਮਿਲੀ। ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਏ. ਐਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਸਾਥੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।