14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵੋਲਵੋ ਕਾਰ ਇੰਡੀਆ ਵੱਲੋਂ ਨਵੀਂ ਪੂਰੀ ਤਰ੍ਹਾਂ ਇਲੈਕਟ੍ਰਿਕ ਲਗਜ਼ਰੀ ਫਲੈਗਸ਼ਿਪ ਐੱਸ . ਯੂ . ਵੀ . ਈਐਕਸ 90 ਲਾਂਚ

ਚੰਡੀਗੜ੍ਹ, 13 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 14-10-2026
ਚੰਡੀਗੜ੍ਹ, 13 ਅਕਤੂਬਰ (ਅ.ਬ.)-ਵੋਲਵੋ ਕਾਰ ਇੰਡੀਆ ਨੇ ਆਪਣੀ ਨਵੀਂ ਪੂਰੀ ਤਰ੍ਹਾਂ ਇਲੈਕਟ੍ਰਿਕ ਲਗਜ਼ਰੀ ਫਲੈਗਸ਼ਿਪ ਐੱਸ.ਯੂ.ਵੀ. ਈਐਕਸ90 ਨੂੰ ਅਧਿਕਾਰਤ ਤੌਰ ’ਤੇ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 1.26 ਕਰੋੜ ਰੁਪਏ ਰੱਖੀ ਗਈ ਹੈ। ਛੇ ਸੀਟਾਂ ਵਾਲੀ ਇਸ ਲਗਜ਼ਰੀ ਫੈਮਿਲੀ ਐੱਸ.ਯੂ.ਵੀ. ਵਿੱਚ ਸਕੈਂਡੀਨੇਵੀਅਨ ਸ਼ੈਲੀ ਦਾ ਸਾਦਗੀ ਭਰਪੂਰ ਡਿਜ਼ਾਈਨ, ਸੁਰੱਖਿਆ ਦੇ ਉੱਚ ਮਿਆਰ, ਸ਼ਾਨਦਾਰ ਡਰਾਈਵਿੰਗ ਰੇਂਜ ਅਤੇ ਅਤਿ-ਆਧੁਨਿਕ ਤਕਨਾਲੋਜੀ ਦਿੱਤੀ ਗਈ ਹੈ। ਈਐਕਸ90 ਭਾਰਤੀ ਬਾਜ਼ਾਰ ਵਿੱਚ ਵੋਲਵੋ ਦਾ ਪਹਿਲਾ ਸਾਫਟਵੇਅਰ-ਡਿਫਾਈਂਡ ਵਾਹਨ (ਐੱਸ.ਡੀ.ਵੀ.) ਹੈ। ਇਸ ਨੂੰ ਕੰਪਨੀ ਦੇ ਨਵੇਂ ਐੱਸ.ਪੀ.ਏ.2 ਪਲੇਟਫਾਰਮ ’ਤੇ ਤਿਆਰ ਕੀਤਾ ਗਿਆ ਹੈ। ਦਿੱਲੀ ਵਿੱਚ ਕਰਵਾਏ ਗਏ ‘90-90 ਸ਼ੋਅ’ ਦੌਰਾਨ ਵੋਲਵੋ ਕਾਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਜੋਤੀ ਮਲਹੋਤਰਾ ਨੇ ਕਿਹਾ ਕਿ ਈਐਕਸ90 ਦੀ ਲਾਂਚਿੰਗ ਵਧੇਰੇ ਇਲੈਕਟ੍ਰਿਕ ਅਤੇ ਸਾਫਟਵੇਅਰ-ਆਧਾਰਿਤ ਵਾਹਨਾਂ ਵਾਲੇ ਭਵਿੱਖ ਵੱਲ ਵੋਲਵੋ ਕਾਰ ਇੰਡੀਆ ਦੀ ਵਚਨਬੱਧਤਾ ਦਾ ਇੱਕ ਅਹਿਮ ਪੜਾਅ ਹੈ। ਉਨ੍ਹਾਂ ਕਿਹਾ ਕਿ ਇਹ ਫਲੈਗਸ਼ਿਪ ਐੱਸ.ਯੂ.ਵੀ. ਬਿਹਤਰੀਨ ਆਰਾਮ, ਆਧੁਨਿਕ ਤਕਨਾਲੋਜੀ ਅਤੇ ਸ਼ਾਨਦਾਰ ਡਰਾਈਵਿੰਗ ਰੇਂਜ ਦੇ ਸੁਮੇਲ ਨਾਲ ਆਵਾਜਾਈ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਸੀਪੀ 67 ਮਾਲ ਵਿੱਚ ਸਜੀ ਰਾਮਾਇਣ ਦੀ ਝਲਕ , ‘ ਰਾਮਾਗਮਨ – ਦ ਗ੍ਰੈਂਡ ਹੋਮਕਮਿੰਗ ’ ਨਾਲ ਦੀਵਾਲੀ ਉਤਸਵ ਦਾ ਆਗਾਜ਼ ਅਗਲੀ ਖ਼ਬਰ ਮੀਂਹ ਅਤੇ ਗੜੇਮਾਰ ਨਾਲ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਅਸੈੱਸਮੈਂਟ ਕਰਵਾ ਕੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ - ਹਰਿੰਦਰਪ...
Ad Position 24