14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੀਪੀ 67 ਮਾਲ ਵਿੱਚ ਸਜੀ ਰਾਮਾਇਣ ਦੀ ਝਲਕ , ‘ ਰਾਮਾਗਮਨ – ਦ ਗ੍ਰੈਂਡ ਹੋਮਕਮਿੰਗ ’ ਨਾਲ ਦੀਵਾਲੀ ਉਤਸਵ ਦਾ ਆਗਾਜ਼

ਮੋਹਾਲੀ, 13 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 14-10-2026
ਮੋਹਾਲੀ, 13 ਅਕਤੂਬਰ (ਅ.ਬ.) : ਦੀਵਾਲੀ ਦੇ ਤਿਉਹਾਰ ਮੌਕੇ ਮੋਹਾਲੀ ਦੇ ਸੀਪੀ67 ਮਾਲ ਵਿੱਚ ਭਾਰਤੀ ਸੱਭਿਆਚਾਰ ਅਤੇ ਰਾਮਾਇਣ ਦੀ ਅਮਰ ਗਾਥਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਰਾਮਾਗਮਨ–ਦ ਗ੍ਰੈਂਡ ਹੋਮਕਮਿੰਗ’ ਦੀ ਸ਼ੁਰੂਆਤ ਕੀਤੀ ਗਈ। ਇਸ ਪਹਿਲ ਦਾ ਮਕਸਦ ਸੱਚਾਈ, ਧਰਮ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਹੈ। ਮਾਲ ਦੇ ਪ੍ਰਵੇਸ਼ ਦੁਆਰ ’ਤੇ ਤਿਆਰ ਕੀਤੀ ਗਈ ਅਸ਼ੋਕ ਵਾਟਿਕਾ ਅਤੇ ਰਾਮਾਇਣ ਤੋਂ ਪ੍ਰੇਰਿਤ ਪੁਸ਼ਪਕ ਵਿਮਾਨ ਦੀ ਸ਼ਾਨਦਾਰ ਕਲਾਕ੍ਰਿਤੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਰਵਾਇਤੀ ਸਜਾਵਟ ਅਤੇ ਰੌਸ਼ਨੀਆਂ ਨਾਲ ਮਾਲ ਵਿੱਚ ਤਿਉਹਾਰੀ ਮਾਹੌਲ ਸਿਰਜਿਆ ਗਿਆ ਹੈ। ਇਸ ਮੌਕੇ ਬੱਚਿਆਂ ਵੱਲੋਂ ‘ਬਾਲ ਰਾਮਾਇਣ’ ਦਾ ਮੰਚਨ ਕੀਤਾ ਜਾ ਰਿਹਾ ਹੈ, ਜਦਕਿ ਦ ਹੋਮਲੈਂਡ ਓਪੇਰਾ ਵਿਖੇ ਸ਼ਾਮ 7 ਵਜੇ ਵਿਸ਼ੇਸ਼ ਰਾਮਲੀਲਾ ਵੀ ਕਰਵਾਈ ਗਈ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਨਵੀਂ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਹੋਮਲੈਂਡ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮ੍ਰਿਣਾਲ ਮਿੱਤਲ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਪਰਿਵਾਰਾਂ ਨੂੰ ਭਾਰਤੀ ਵਿਰਾਸਤ ਦੇ ਨੇੜੇ ਲਿਆਉਣਾ ਅਤੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਹੋਰ ਯਾਦਗਾਰ ਬਣਾਉਣਾ ਹੈ। ਸੀਪੀ67 ਮਾਲ ਵੱਲੋਂ ਸੱਭਿਆਚਾਰਕ ਸਮਾਗਮਾਂ ਰਾਹੀਂ ਮਨੋਰੰਜਨ ਅਤੇ ਭਾਈਚਾਰਕ ਸਾਂਝ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਡੀ . ਸੀ . ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਸੈਨਿਕ ਬੋਰਡ ਦੀ ਤਿਮਾਹੀ ਮੀਟਿੰਗ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾ... ਅਗਲੀ ਖ਼ਬਰ ਵੋਲਵੋ ਕਾਰ ਇੰਡੀਆ ਵੱਲੋਂ ਨਵੀਂ ਪੂਰੀ ਤਰ੍ਹਾਂ ਇਲੈਕਟ੍ਰਿਕ ਲਗਜ਼ਰੀ ਫਲੈਗਸ਼ਿਪ ਐੱਸ . ਯੂ . ਵੀ . ਈਐਕਸ 90 ਲਾਂਚ
Ad Position 24