26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ 34ਵਾਂ ਯਾਦਗਾਰੀ ਕੁਸ਼ਤੀ ਦੰਗਲ ਕਰਵਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 26-11-2026
ਐੱਸ. ਏ. ਐੱਸ. ਨਗਰ, 25 ਨਵੰਬਰ (ਪ੍ਰੋ. ਅਵਤਾਰ ਸਿੰਘ) - ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ 34ਵਾਂ ਯਾਦਗਾਰੀ ਕੁਸ਼ਤੀ ਦੰਗਲ ਕਰਵਾਇਆ ਗਿਆ। ਬ੍ਰਹਮਲੀਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਕਰਵਾਏ ਗਏ ਇਸ ਕੁਸ਼ਤੀ ਦੰਗਲ ਵਿਚ ਪੰਜਾਬ, ਹਰਿਆਣਾ, ਯੂ. ਪੀ. ਅਤੇ ਦਿੱਲੀ ਦੇ ਅਖਾੜਿਆਂ ਦੇ 400 ਤੋਂ ਵੀ ਵੱਧ ਉੱਘੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਕੁਸ਼ਤੀ ਦੰਗਲ ਵਿਚ 122 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੌਢੀ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿਚ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ । ਜਿਨ੍ਹਾਂ ਵਿਚ ਇਕ ਨੰਬਰ ਤੇ ਪਹਿਲੀ ਝੰਡੀ ਦੀ ਕੁਸ਼ਤੀ ਸ਼ੇਰਾ ਬਾਬਾ ਫਲਾਈ ਅਤੇ ਭੁਪਿੰਦਰ ਅਜਨਾਲਾ ਵਿਚਕਾਰ ਹੋਈ, ਜਿਸ ਵਿਚ ਸ਼ੇਰਾ ਬਾਬਾ ਫਲਾਈ ਨੇ ਕੁੱਝ ਸਮੇਂ ਬਾਅਦ ਹੀ ਭੁਪਿੰਦਰ ਅਜਨਾਲਾ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਦੂਜੀ ਝੰਡੀ ਦੀ ਕੁਸ਼ਤੀ ਨਿਸ਼ਾਂਤ ਹਰਿਆਣਾ ਅਤੇ ਹਮੀਦੀ ਈਰਾਨ ਵਿਚਕਾਰ ਦਿਲ ਖਿੱਚਵੇਂ ਅੰਦਾਜ ਵਿਚ ਚਲਨ ਤੋਂ ਬਾਅਦ ਨਿਸ਼ਾਂਤ ਹਰਿਆਣਾ ਨੇ ਜਿੱਤ ਪ੍ਰਾਪਤ ਕੀਤੀ। ਤੀਜੀ ਝੰਡੀ ਦੀ ਕੁਸ਼ਤੀ ਵਿਚ ਰੋਹਿਤ ਲਾਡਪੁਰ ਅਤੇ ਸੁਦਾਮ ਹੁਸ਼ਿਆਰਪੁਰ ਦਰਮਿਆਨ ਜਬਰਦਸਤ ਮੁਕਾਬਲਾ ਹੋਇਆ, ਦੋਨਾਂ ਦਰਮਿਆਨ 20 ਮਿੰਟ ਮੁਕਾਬਲਾ ਚਲਿਆ ਇਸ ਉਪਰੰਤ 5 ਮਿੰਟ ਦਾ ਸਮਾਂ ਪੁਆਇਟਾਂ ਦੇ ਆਧਾਰ ’ਤੇ ਕੁਸ਼ਤੀ ਕਰਵਾਉਣ ਦਾ ਫੈਸਲਾ ਹੋਇਆ ਜਿਸ ਵਿਚ ਰੋਹਿਤ ਲਾਡਪੁਰ ਨੇ ਅੰਕ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਕੁਸ਼ਤੀ ਦੰਗਲ ਵਿਚ ਕਈ ਦਿਲਚਸਪ ਅਤੇ ਫਸਵੀਆਂ ਕੁਸ਼ਤੀਆਂ ਹੋਈਆਂ, ਜਿਨ੍ਹਾਂ ਵਿਚ ਹਿਮਾਂਸ਼ੂ ਡੂਮਛੇੜੀ ਨੇ ਮਨਪ੍ਰੀਤ ਬਿਰੜਵਾਲ ਨੂੰ, ਵਾਸਬ ਬਾਬਾ ਫਲਾਈ ਨੇ ਜੋਬਨ ਪੱਟੀ ਨੂੰ, ਫਰਿਆਦ ਨਵਾ ਪਿੰਡ ਨੇ ਮੁਕੇਸ਼ ਭੋਗਪੁਰ ਨੂੰ, ਪ੍ਰਿੰਸ ਬਾਬਾ ਫਲਾਈ ਨੇ ਮਖੱਣ ਰਾਜਾ ਅਖਾੜਾ ਨੂੰ ਕ੍ਰਮਵਾਰ ਵਿਚ ਚਿੱਤ ਕਰਕੇ ਜੇਤੂ ਰਹੇ। ਇਸ ਕੁਸ਼ਤੀ ਦੰਗਲ ਵਿਚ ਜੇਤੂ ਪਹਿਲਵਾਨਾਂ ਨੂੰ ਯੋਗਤਾ ਅਨੁਸਾਰ ਰਾਸ਼ੀ ਦਿੱਤੀ ਗਈ। ਕੁਸ਼ਤੀ ਦੰਗਲ ਤੋਂ ਬਿਨਾਂ ਪਹਿਲਵਾਨਾਂ ਨੇ ਆਪਣੇ ਸਰੀਰਕ ਤਾਕਤ ਦੇ ਕਈ ਤਰ੍ਹਾਂ ਦੇ ਕਰਤੱਬ ਵੀ ਵਿਖਾਏ, ਜਿਸ ਵਿਚ ਇਕ ਪਹਿਲਵਾਨ ਨੇ ਢਾਈ ਕੁਇੰਟਲ ਮਿੱਟੀ ਦੀ ਬੋਰੀ ਨੂੰ ਪਿੱਠ ਤੇ ਚੁੱਕ ਕੇ ਭੀੜ ਦਾ ਗੇੜਾ ਦਿੱਤਾ। ਇਸ ਦੌਰਾਨ ਪਹਿਲਵਾਨਾਂ ਨੇ ਜਿੱਥੇ ਆਪਣੀ ਕੁਸ਼ਤੀ ਦੇ ਜੌਹਰ ਵਿਖਾਏ ਉੱਥੇ ਪ੍ਰਸੰਸਕਾਂ ਨੇ ਮਾਇਆ ਦੇ ਖੁੱਲੇ ਗੱਫੇ ਦੇ ਕੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਜਿੱਥੇ ਖਿਡਾਰੀ ਕੁਸ਼ਤੀ ਦੇ ਜੌਹਰ ਵਿਖਾ ਰਹੇ ਸਨ ਉੱਥੇ ਨਾਜਰ ਡਡੋਲੀਖੇੜੀ, ਜੱਸੀ ਰਹੀਯਾਵਾੜ ਅਤੇ ਕੁਲਬੀਰ ਕਾਈਨੌਰ ਨੇ ਆਪਣੀ ਦਿਲ ਖਿੱਚਵੀਂ ਕੁਮੈਂਟਰੀ ਦੇ ਨਾਲ ਨਾਲ ਕੁਸ਼ਤੀ ਦੰਗਲ ਦੀ ਪਰੰਪਰਾ ਬਾਰੇ ਦਰਸ਼ਕਾਂ ਨੂੰ ਚਾਨਣਾ ਪਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਪਹਿਲਵਾਨਾਂ ਦੀ ਹੱਥ ਜੋੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੂਟਾ ਸਿੰਘ, ਪਰਵਿੰਦਰ ਸਿੰਘ ਸੋਹਾਣਾ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ), ਰੁਪਿੰਦਰ ਸਿੰਘ ਰੂਪਾ ਸੋਹਾਣਾ, ਹਰਜੀਤ ਸਿੰਘ ਭੋਲੂ (ਕੌਂਸਲਰ), ਗੁਰਦੀਪ ਗੱਗਾ (ਸਾਬਕਾ ਸਰਪੰਚ), ਦਵਿੰਦਰ ਸਿੰਘ ਬੌਬੀ, ਸੁਭਾਸ਼ ਸ਼ਰਮਾ, ਸੁਰਿੰਦਰ ਰੋਡਾ ਨੇ ਬੜੇ ਸੁਚੱਜੇ ਢੰਗ ਨਾਲ ਕਰਵਾਈ । ਇਸ ਮੌਕੇ ਗਗਨਦੀਪ ਸਿੰਘ ਐੱਸ. ਐੱਚ. ਓ. ਅਤੇ ਜਗਦੀਸ਼ ਸਿੰਘ ਭੋਲਾ ਅੰਤਰ ਰਾਸ਼ਟਰੀ ਪਹਿਲਵਾਨ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਰੈਫਰੀ ਦੀ ਸੇਵਾ ਲੈਂਬਰ ਪਹਿਲਵਾਨ, ਰਾਜਾ ਪਹਿਲਵਾਨ, ਤਿੱਤਰ ਸੋਹਾਣਾ, ਬਿੱਲਾ ਕਜਹੇੜੀ, ਸੰਤ ਸਿੰਘ ਮਾਮੂਪੁਰ ਨੇ ਬਾਖੂਬੀ ਨਿਭਾਈ। ਇਸ ਕੁਸ਼ਤੀ ਦੰਗਲ ਵਿਚ ਇਲਾਕੇ ਦੇ ਪਹਿਲਵਾਨਾਂ ਅਤੇ ਸਾਰੇ ਅਖਾੜਿਆਂ ਦੇ ਕੋਚਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਕੁਸ਼ਤੀ ਦੰਗਲ ਵਿਚ ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ, ਕਈ ਉੱਘੇ ਸਿਆਸੀ ਆਗੂ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਐਡਵੋਕੇਟ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਕਾਲਾ, ਬਿੰਦਾ ਧਨਾਸ, ਤਰਲੋਚਨ ਸਿੰਘ ਮਟੌਰ, ਸਤਵਿੰਦਰ ਸਿੰਘ, ਅਜੈ ਪਾਠਕ, ਹਰਸਿਮਰਨ ਸਿੰਘ ਬੱਲ ਡੀ. ਐੱਸ. ਪੀ., ਗਗਨਦੀਪ ਸਿੰਘ ਐੱਸ. ਐਚ. ਓ. ਸੋਹਾਣਾ, ਜਗਤਾਰ ਗੋਲੂ ਚੀਮਾ, ਉਮਰਾਓ ਸਿੰਘ ਮੌਲੀ ਬੈਦਵਾਣ, ਹਰਮਨਜੀਤ ਸਿੰਘ ਨੰਬਰਦਾਰ, ਅਮਰੀਕ ਸਿੰਘ, ਭੁਪਿੰਦਰ ਸਿੰਘ, ਅਮਨ ਪੂਨੀਆ, ਜੋਤੀ ਚੱਪੜਚਿੱੜੀ, ਬਿੱਲਾ ਬਲਾੜਾ ਪਹਿਲਵਾਨ ਆਦਿ ਤੋਂ ਇਲਾਵਾ ਕਈ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਦੇਸ਼ ਕੌਮ ਅਤੇ ਧਰਮ ਬਚਾਉਣ ਖਾਤਰ ਅੰਗਰੇਜ਼ਾਂ ਨਾਲ ਕੀਤੀ ਜੰਗ ਵਿਚ ਹਜ਼ਾਰਾਂ ਸਿੰਘਾਂ ਸਮੇਤ ਇਸ ਅਸਥਾਨ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿਚ ਹਰ ਸਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ’ਤੇ ਕੁਸ਼ਤੀ ਦੰਗਲ ਕਰਾਉਣ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣਾ ਹੈ ਤਾਂ ਜੋ ਉਹ ਚੰਗੇ ਉਸਾਰੂ ਕੰਮ ਕਰ ਕੇ ਦੇਸ਼ ਦੀ ਉਨਤੀ ਅਤੇ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ ।
Ad Position 22
No active advertisement
ਪਿਛਲੀ ਖ਼ਬਰ ਲਾਕਰ ਤੋੜ ਕੇ 19 ਤੋਲੇ ਸੋਨਾ ਚੋਰੀ ਅਗਲੀ ਖ਼ਬਰ ਢਕੌਲੀ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਰਾਹ ਹੋਇਆ ਪੱਧਰਾ ਜਲਦ ਲੱਗੇਗਾ ਟੈਂਡਰ- ਵਿਧਾਇਕ ਰੰਧਾਵਾ
Ad Position 24