ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 26-01-2026
ਰਾਮਾਂ ਮੰਡੀ, 25 ਜਨਵਰੀ (ਤਰਸੇਮ ਸਿੰਗਲਾ)- ਸਥਾਨਕ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਸ਼ਨੀਵਾਰ ਨੂੰ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਦੌਰਾਨ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ, ਪ੍ਰਧਾਨ ਤੇਲੂ ਰਾਮ ਲਹਿਰੀ ਅਤੇ ਵਿੱਤ ਸਕੱਤਰ ਭੂਸ਼ਨ ਕੁਮਾਰ ਲਹਿਰੀ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ¢ ਉਪਰੰਤ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਰਾਸ਼ਟਰੀ ਗੀਤ ਗਾਇਆ ਗਿਆ¢ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸੰਬੰਧਿਤ ਕਵਿਤਾਵਾਂ, ਫੈਂਸੀ ਡਰੈੱਸ ਨਾਲ ਸੰਬੰਧਿਤ ਗਤੀਵਿਧੀਆਂ, ਗਣਤੰਤਰ ਦਿਵਸ ਨਾਲ ਸੰਬੰਧਿਤ ਡਰਾਇੰਗ ਮੁਕਾਬਲੇ ਤੋ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ¢ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਤੇ ਆਜ਼ਾਦੀ ਦਾ ਅਨੰਦ ਮਾਣਦੇ ਹੋਏ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ¢ ਉਨ੍ਹਾਂ ਬੱਚਿਆਂ ਨੂੰ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਦੱਸਦੇ ਹੋਏ ਕਿਹਾ ਕਿ ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਅਤੇ ਇਸ ਦਾ ਸੰਵਿਧਾਨ 26 ਜਨਵਰੀ 1950 ਨੂੰ ਅਪਨਾਇਆ ਗਿਆ, ਜਿਸ ਵਿਚ ਭਾਰਤ ਨੂੰ ਇਕ ਲੋਕਤੰਤਰੀ, ਪ੍ਰਭੂਸੱਤਾ, ਸੰਪੰਨ ਅਤੇ ਗਣਤੰਤਰ ਰਾਸ਼ਟਰ ਘੋਸ਼ਿਤ ਕੀਤਾ ਗਿਆ¢ 26 ਜਨਵਰੀ 1950 ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜੇਂਦਰ ਪ੍ਰਸ਼ਾਦ ਨੇ 21 ਤੋਪਾਂ ਦੀ ਸਲਾਮੀ ਦੇ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਭਾਰਤ ਨੂੰ ਇਕ ਪੂਰਨ ਗਣਰਾਜ ਐਲਾਨਿਆ¢ ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ, ਪ੍ਰਧਾਨ ਤੇਲੂ ਰਾਮ ਲਹਿਰੀ, ਫਾਇਨਾਂਸ ਸੈਕਟਰੀ ਭੂਸ਼ਨ ਕੁਮਾਰ ਲਹਿਰੀ, ਉਪ ਚੇਅਰਮੈਨ ਰਜਤ ਗਰਗ, ਮੀਤ ਪ੍ਰਧਾਨ ਰਘੂ ਨੰਦਨ ਗਰਗ, ਉਪ ਫਾਇਨਾਂਸ ਸੈਕਟਰੀ ਸ਼ੁਭਮ ਗਰਗ, ਪਿ੍ੰਸੀਪਲ ਮੈਡਮ ਸ੍ਰੀਮਤੀ ਮੋਨਿਕਾ ਧੀਮਾਨ, ਅਧਿਆਪਕ ਅਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰੀ-ਡਾ. ਹਰਦੀਪ ਸਿੰਘ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਦਾ 5ਵਾਂ ਕਾਨਵੋਕੇਸ਼ਨ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24
No active advertisement