ਬਠਿੰਡਾ, 31 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ੍ਰੀ ਗੁਰੂ ਰਵੀਦਾਸ ਧਰਮਸ਼ਾਲਾ ਪਰਸਰਾਮ ਨਗਰ, ਬਠਿੰਡਾ ਵਿਖੇ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਤੇ ਸ਼ਹਿਰ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਗੁਰੁ ਰਵਿਦਾਸ ਭਵਨ ਆਵਾ ਬਸਤੀ ਵਿਖੇ ਸਮਾਪਤ ਹੋਇਆ | ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਪ੍ਰਬੰਧਕਾਂ ਅਤੇ ਸ਼ਹਿਰ ਵਾਸੀਆਂ ਨੂੰ ਗੁਰੁ ਰਵੀਦਾਸ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ |ਇਸ ਮੌਕੇ ਰਵੀਦਾਸੀਆ ਸਮਾਜ ਅਤੇ ਨਗਰ ਕਮੇਟੀ ਦੇ ਪ੍ਰਧਾਨ ਮਨਫੂਲ ਸਿੰਘ, ਰਾਜੇਸ਼ ਕੁਮਾਰ ਬੰਟੀ ਪ੍ਰਧਾਨ ਗੁਰੂ ਰਵੀਦਾਸ ਸਭਾ ਆਵਾ ਬਸਤੀ, ਮਹਿੰਦਰਪਾਲ ਪ੍ਰਧਾਨ ਸ੍ਰੀ ਗੁਰੂ ਰਵੀਦਾਸ ਸਭਾ ਬਠਿੰਡਾ, ਪ੍ਰਦੀਪ ਨਾਹਰ ਭੀਮ ਆਰਮੀ, ਹਰਬੰਸ ਖਿੱਚੀ, ਸੋਹਣ ਲਾਲ ਨਾਹਰ, ਲਾਲਾ ਰਾਮ, ਸੁਰੇਸ਼ ਰਾਹੀ ਪ੍ਰਧਾਨ ਗੁਰੂ ਰਵੀਦਾਸ ਮਹਾਂ ਸਭਾ ਬਠਿੰਡਾ ਸ਼ਹਿਰੀ, ਰਾਜਿੰਦਰ ਕੁਮਾਰ ਰਾਜੂ, ਦੌਲਤ ਰਾਮ, ਪਵਨ ਕੁਮਾਰ ਰਾਹੀ, ਤੁਲਸੀ ਦੇਵੀ, ਅੰਗੂਰੀ ਦੇਵੀ, ਗੋਬਿੰਦ ਲਾਲ, ਅਮਰ ਸਿੰਘ, ਪ੍ਰਗਟ ਸਿੰਘ, ਪੁਸ਼ਪਾ ਰਾਣੀ, ਰਤਨ ਰਾਹੀ, ਵਿਪਨ ਮੀਤੂ, ਚੇਅਰਮੈਨ ਬਲਜੀਤ ਬੱਲੀ, ਚੰਦਰ ਅਜੈ ਅਮਨ, ਰਾਮ ਪ੍ਰਤਾਪ ਮਾਹਿਰਾ, ਰਾਜੇਸ਼ ਕੁਮਾਰ ਕੀਲਾਨੀਆ, ਦੀਪ ਚੰਦ, ਸੁੱਖੀ ਰਾਮ, ਰੋਸ਼ਨ ਲਾਲ, ਪਿ੍ੰਸੀਪਲ ਸੈਂਟ ਜੇਵੀਅਰ ਸਕੂਲ ਐਨ.ਐਫ.ਐਲ. ਬਠਿੰਡਾ ਸਮੇਤ ਆਵਾ ਬਸਤੀ, ਪਰਸਰਾਮ ਨਗਰ, ਪ੍ਰਤਾਪ ਨਗਰ, ਹੰਸ ਨਗਰ, ਲਾਲ ਸਿੰਘ ਬਸਤੀ, ਜਨਤਾ ਨਗਰ, ਜੋਗੀ ਨਗਰ, ਐਸ.ਐਸ ਨਗਰ, ਗੁਰੂ ਨਾਨਕਪੁਰਾ, ਗੋਪਾਲ ਨਗਰ ਦੀਆਂ ਗੁਰੂ ਰਵੀਦਾਸ ਸਭਾਵਾਂ ਅਤੇ ਰਵੀਦਾਸੀਆ ਸਮਾਜ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਪ੍ਰਬੰਧਕਾਂ ਨੇ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੋਂ ਮੰਗ ਕੀਤੀ ਕਿ ਬਠਿੰਡਾ ਤੋਂ ਬਨਾਰਸ ਤੱਕ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇ ਅਤੇ ਸ਼ਿਵ ਗੰਗਾ ਐਕਸਪੈੱ੍ਰਸ ਨੂੰ ਬਠਿੰਡਾ ਤੱਕ ਵਧਾਇਆ ਜਾਵੇ |
ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
ਅਜੀਤ ਡੈਸਕ
01-02-2026