ਮਾਨਸਾ, 31 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਰੰਘਰੇਟਾ ਦਲ ਪੰਜਾਬ ਵਲੋਂ ਸਥਾਨਕ ਪੈਨਸ਼ਨ ਭਵਨ ਵਿਖੇ ਸਿੱਖ ਸਮਾਜ ਦਾ ਸੰਮੇਲਨ ਕਰਵਾਇਆ ਗਿਆ | ਬੁਲਾਰਿਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕਰਦਿਆਂ ਡਾ. ਅੰਬੇਡਕਰ ਦੇ ਸੰਵਿਧਾਨ ਮੁਤਾਬਿਕ ਹੱਕ ਹਾਸਲ ਕਰਨ ਲਈ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ | ਉਨ੍ਹਾਂ ਆਰਥਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਦਲਿਤਾਂ ਦੀ ਦਿਸ਼ਾ ਤੇ ਦਸ਼ਾ ਬਾਰੇ ਵਿਚਾਰ ਵੀ ਰੱਖੇ | ਦਲ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ ਨੇ ਦਲਿਤ ਸਮਾਜ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਰੰਘਰੇਟਾ ਦਲ ਦੀ ਸਥਾਪਨਾ ਸਾਬਕਾ ਕੇਂਦਰੀ ਮੰਤਰੀ ਸਵ: ਬੂਟਾ ਸਿੰਘ ਨੇ 1980 ਵਿਚ ਕੀਤੀ ਸੀ | ਇਸ ਮੌਕੇ ਸਰਬਸੰਮਤੀ ਨਾਲ ਦਰਸ਼ਨ ਸਿੰਘ ਸੰਗਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਇਕਾਈ ਗਠਨ ਦੇ ਅਧਿਕਾਰ ਵੀ ਦਿੱਤੇ ਗਏ | ਇਸ ਮੌਕੇ ਕੁਲਵਿੰਦਰ ਕੌਰ ਮੋਂਗਾ, ਗੁਰਮੀਤ ਕੌਰ ਭੀਖੀ, ਆਤਮਾ ਸਿੰਘ ਪਮਾਰ, ਗੁਰਮੇਲ ਸਿੰਘ ਗਿੱਲ, ਸ਼ਿੰਗਾਰਾ ਸਿੰਘ, ਰਾਮਜੀਤ ਸਿੰਘ, ਪ੍ਰਕਾਸ਼ ਸਿੰਘ ਰਾਮਦਿੱਤੇਵਾਲਾ, ਰੰਗੀ ਰਾਮ ਕੋਟਲੀ ਆਦਿ ਹਾਜ਼ਰ ਸਨ |