ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗਲੀ ਦੇ ਨਿਰਮਾਣ ਦੌਰਾਨ ਬੇਨਿਯਮੀਆਂ ਦਾ ਮਾਮਲਾ ਪੁੱਜਾ ਐੱਸ.ਡੀ.ਐੱਮ. ਦਫ਼ਤਰ <br/>

Ad Position 21
No active advertisement
ਅਜੀਤ ਡੈਸਕ 01-02-2026
ਤਲਵੰਡੀ ਸਾਬੋ, 31 ਜਨਵਰੀ (ਰਣਜੀਤ ਸਿੰਘ ਰਾਜੂ)- ਸਥਾਨਕ ਨਗਰ ਦੇ ਰਾਮਾਂ ਰੋਡ 'ਤੇ ਇਕ ਗਲੀ ਦੇ ਨਿਰਮਾਣ ਦੌਰਾਨ ਬੇਨਿਯਮੀਆਂ ਦਾ ਮਾਮਲਾ ਐੱਸ.ਡੀ.ਐੱਮ. ਦਫ਼ਤਰ ਪਹੁੰਚ ਗਿਆ ਹੈ ਤੇ ਮਾਮਲੇ ਨੂੰ ਉਠਾਉਣ ਵਾਲੇ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਡਾਇਰੈਕਟਰ ਨੇ ਨਿਯਮਾਂ ਦਾ ਪਾਲਣ ਕਰਵਾਉਣ ਲਈ ਐੱਸ.ਡੀ.ਐੱਮ. ਨੂੰ ਅਪੀਲ ਕੀਤੀ ਹੈ | ਐੱਸ.ਡੀ.ਐੱਮ. ਤਲਵੰਡੀ ਸਾਬੋ ਨੂੰ ਇਕ ਲਿਖਤੀ ਦਰਖਾਸਤ ਰਾਹੀਂ ਗੁਰੂ ਕਾਸ਼ੀ ਕੈਂਪਸ ਦੇ ਡਾਇਰੈਕਟਰ ਪ੍ਰੋ. ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਰਿਹਾਇਸ਼ ਰਾਮਾਂ ਰੋਡ 'ਤੇ ਪ੍ਰੋ.ਕੌਰ ਸਿੰਘ ਵਾਲੀ ਗਲੀ 'ਚ ਹੈ ਅਤੇ ਉਕਤ ਗਲੀ ਦਾ ਸੀਵਰੇਜ ਬਿਲਕੁਲ ਬੰਦ ਹੋ ਚੁੱਕਾ ਹੈ ਅਤੇ ਹੁਣ ਬਿਨ੍ਹਾਂ ਸੀਵਰੇਜ ਦੀ ਸਫ਼ਾਈ ਕਰਵਾਏ ਗਲੀ 'ਚ ਦੋ-ਤਿੰਨ ਫੁੱਟ ਮਿੱਟੀ ਪਾ ਕੇ ਉਸ ਨੰੂ ਸੜਕ ਰੂਪੀ ਬਣਾਇਆ ਜਾ ਰਿਹੈ ਤੇ ਜਦੋਂ ਨਿਰਮਾਣ ਕਰਨ ਵਾਲਿਆਂ ਕੋਲ ਸੀਵਰੇਜ ਦੀ ਸਫ਼ਾਈ ਕਰਵਾਉਣ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਤਰਕ ਸੀ ਕਿ ਪਹਿਲਾਂ ਸੜਕ ਬਣਾਵਾਂਗੇ ਫਿਰ ਸੀਵਰੇਜ ਸਾਫ਼ ਹੋਵੇਗਾ | ਦਰਖਾਸਤ 'ਚ ਡਾਇਰੈਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਬਣਾਈ ਜਾਣ ਵਾਲੀ ਗਲੀ ਦਾ ਲੈਵਲ ਵੀ ਕਿਸੇ ਤਕਨੀਕੀ ਮਾਹਿਰ ਤੋਂ ਕਰਵਾਏ ਜਾਣ ਦੀ ਬਜਾਏ ਗਲੀ 'ਚ ਰਹਿੰਦੇ ਇੱਕ ਮਿਸਤਰੀ ਤੋਂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਣਾਈ ਜਾਣ ਵਾਲੀ ਸੜਕ ਘੁੰਮ ਕੇ ਪਿਛਲੇ ਪਾਸੇ ਆ ਜਾਂਦੀ ਹੈ ਜਿੱਥੇ ਪਹਿਲਾਂ ਹੀ ਕੰਕਰੀਟ ਦੀ ਪੱਕੀ ਸੜਕ ਬਣਾਈ ਹੋਈ ਹੈ ਜਿਸ ਦੀ ਮੁਰੰਮਤ ਕਰਕੇ ਉਸ ਨੰੂ ਠੀਕ ਕੀਤਾ ਜਾ ਸਕਦਾ ਹੈ ਪਰ ਸੜਕ ਦਾ ਨਿਰਮਾਣ ਕਰਨ ਵਾਲਿਆਂ ਨੇ ਉਸ ਸੜਕ 'ਤੇ ਦੋ ਇੰਚ ਗਟਕਾ ਪਾ ਕੇ ਦੋ ਇੰਚ ਦੀਆਂ ਟਾਈਲਾਂ ਲਾਉਣ ਦੀ ਤਿਆਰੀ ਕਰ ਲਈ ਹੈ ਜਿਸ ਨਾਲ ਉਕਤ ਸੜਕ ਦਾ ਪੱਧਰ ਰਾਮਾਂ-ਤਲਵੰਡੀ ਸਾਬੋ ਹਾਈਵੇ ਤੋਂ ਇਕ ਫੁੱਟ ਉੱਚਾ ਹੋ ਜਾਣਾ ਹੈ ਜੋ ਕਿ ਹਾਈਵੇਜ਼ ਲਈ ਨਿਰਧਾਰਿਤ ਨਿਯਮਾਂ ਦੇ ਖਿਲਾਫ ਹੈ ਅਤੇ ਨਿਰਮਾਣ ਹੋ ਜਾਣ ਤੇ ਘਰਾਂ ਦਾ ਪੱਧਰ ਜੋ ਹਾਈਵੇ ਮੁਤਾਬਿਕ ਹੈ ਵੀ ਨੀਵਾਂ ਹੋ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਸੜਕ ਦੇ ਨਿਰਮਾਣ ਤੋਂ ਪਹਿਲਾਂ ਸੀਵਰੇਜ ਸਾਫ਼ ਕਰਵਾਇਆ ਜਾਵੇ ਤੇ ਕੰਕਰੀਟ ਦੀ ਸੜਕ ਨੂੰ ਮੁਰੰਮਤ ਕਰਕੇ ਹੀ ਠੀਕ ਕਰ ਦਿੱਤਾ ਜਾਵੇ | ਉੱਧਰ ਸੰਪਰਕ ਕਰਨ ਤੇ ਨਗਰ ਕੌਂਸਲ ਦੇ ਜੇ.ਈ ਦਵਿੰਦਰ ਸ਼ਰਮਾ ਨੇ ਕਿਹਾ ਕਿ ਸੀਵਰੇਜ ਸਾਫ਼ ਕਰਵਾਇਆ ਜਾਵੇਗਾ ਤੇ ਗਲੀ ਦਾ ਪੱਧਰ ਤਕਨੀਕੀ ਤੌਰ ਤੇ ਰੱਖ ਕੇ ਸਾਰੇ ਨਿਯਮਾਂ ਦਾ ਪਾਲਣ ਕਰਕੇ ਗਲੀ ਬਣਾਈ ਜਾਵੇਗੀ, ਕਿਸੇ ਦੇ ਘਰ ਨੂੰ ਵੀ ਮੁਸ਼ਕਿਲ ਪੇਸ਼ ਨਹੀਂ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਏਪੁਰ ਵਿਖੇ ਗਊ ਭਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੀ ਦੋ ਰੋਜ਼ਾ ਚੈਂਪੀਅਨਜ਼ ਮੀਟ ਸਮਾਪਤ
Ad Position 24
No active advertisement