ਲਹਿਰਾ ਮੁਹੱਬਤ, 29 ਜੂਨ (ਸੁਖਪਾਲ ਸਿੰਘ ਸੁੱਖੀ)- ਪਾਵਰਕਾਮ ਵਿੱਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਬੈਠੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਨੂੰ ਮੈਨੇਜਮੈਂਟ ਵਲੋਂ ਬਦਲਵੇਂ ਪ੍ਰਬੰਧਾਂ ਦੇ ਨਾਂ ਹੇਠ ਠੇਕੇਦਾਰਾਂ ਰਾਹੀਂ ਜਾਰੀ ਕਰਵਾਏ ਜਾ ਰਹੇ ਧਮਕੀ ਭਰੇ ਪੱਤਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸਾਂਝੀ ਥਰਮਲ ਕੰਟਰੈਕਟਰ ਵਰਕਰਜ਼ ਸੰਘਰਸ਼ ਕਮੇਟੀ ਏਟਕ ਪੰਜਾਬ ਦੇ ਕੋ ਕਨਵੀਨਰ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੇ ਅੜੀਅਲ ਵਤੀਰੇ ਕਾਰਨ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮ ਧਰਨੇ ਦੇ 14ਵੇਂ ਦਿਨ ਵੀ ਡਟੇ ਹੋਏ ਹਨ। ਸਰਕਾਰ ਹੱਕ ਦੇਣ ਦੀ ਥਾਂ ਲਾਰੇ ਲਾ ਰਹੀ ਹੈ। ਜਿਸ ਕਾਰਨ ਠੇਕਾ ਮੁਲਾਜ਼ਮਾਂ ਵਿੱਚ ਸਰਕਾਰ ਤੇ ਮੈਨੇਜਮੈਂਟ ਖਿਲਾਫ ਭਾਰੀ ਰੋਸ ਹੈ। ਇਸ ਸਥਿਤੀ ਵਿੱਚ ਅਗਲੇ ਤਿੱਖੇ ਸੰਘਰਸ਼ ਲਈ ਮੈਨੇਜਮੈਂਟ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਸਮੇਂ ਬਿਜਲੀ ਉਤਪਾਦਨ ਦਾ ਕੰਮ ਠੱਪ ਵਾਂਗ ਹੀ ਡੰਗ ਟਪਾਊ ਨੀਤੀ ਤਹਿਤ ਚੱਲਦੀ ਬਿਜਲੀ ਪੈਦਾਵਾਰ ਕਿਸੇ ਸਮੇਂ ਵੀ ਬੰਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ 24 ਮਈ 26 ਦੀਆਂ ਸਹਿਮਤੀਆਂ ਲਾਗੂ ਨਹੀਂ ਕੀਤੀਆਂ ਜਾਂਦੀਆਂ, ਤਦ ਤੱਕ ਧਰਨਾ ਜਾਰੀ ਰਹੇਗਾ। ਅੱਜ ਰਜਿੰਦਰ ਸਿੰਘ ਨਿੰਮਾ ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਨੇ ਧਰਨੇ ਵਿੱਚ ਹਮਾਇਤ ਵਿੱਚ ਹਾਜ਼ਰੀ ਲਵਾਈ ਤੇ ਜਥੇਬੰਦੀ ਵਲੋਂ ਧੰਨਵਾਦ ਕੀਤਾ ਗਿਆ।
ਲਹਿਰਾ ਥਰਮਲ ਦੀ ਮੈਨੇਜਮੈਂਟ ਭਵਿੱਖ ’ਚ ਤਿੱਖੇ ਸੰਘਰਸ਼ਾਂ ਲਈ ਹੋਵੇਗੀ ਜ਼ਿੰਮੇਵਾਰ
ਅਜੀਤ ਡੈਸਕ
30-06-2026