ਤਲਵੰਡੀ ਸਾਬੋ, 29 ਜੂਨ (ਪੱਤਰ ਪ੍ਰੇਰਕ)-ਹਲਕਾ ਤਲਵੰਡੀ ਸਾਬੋ ’ਚ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਵਲੋਂ ਸਰਗਰਮ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਵਲੋਂ ਬੀਤੇ ਦਿਨ ਤਲਵੰਡੀ ਸਾਬੋ ’ਚ ਖੋਲੇ੍ ਕਾਂਗਰਸ ਦੇ ਹਲਕਾ ਪੱਧਰੀ ਦਫ਼ਤਰ ’ਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਵਿਧਾਇਕ ਨੇ ਪਹੁੰਚ ਕੇ ਜਿੱਥੇ ਦਫ਼ਤਰ ਖੋਲ੍ਹਣ ਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ ਉੱਥੇ ਪ੍ਰਮੁੱਖ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ। ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਟੀਮ ਵਲੋਂ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਹਲਕਾ ਪੱਧਰੀ ਦਫ਼ਤਰ ਖੋਲੇ ਜਾਣ ਤੇ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਭਵਿੱਖੀ ਯੋਜਨਾਵਾਂ ਤੇ ਵੀਚਾਰ ਚਰਚਾ ਕੀਤੀ। ਟੀਮ ਮੁਤਾਬਿਕ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਉਕਤ ਇਲਾਕੇ ਚ ਦਫਤਰ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਤੇ ਹੁਣ ਕ੍ਰਿਸ਼ਨ ਸਿੰਘ ਭਾਗੀਵਾਂਦਰ ਵਲੋਂ ਦਫ਼ਤਰ ਖੋਲ੍ਹਣ ਨਾਲ ਕਾਂਗਰਸੀ ਵਰਕਰਾਂ ਨੂੰ ਜਿੱਥੇ ਵੱਡਾ ਫ਼ਾਇਦਾ ਹੋਵੇਗਾ ਕਿ ਉਹ ਕਿਸੇ ਸਮੇਂ ਵੀ ਦਫ਼ਤਰ ਪਹੁੰਚਕੇ ਆਪਣੀ ਮੁਸ਼ਕਿਲ ਬਾਰੇ ਜਾਣੂੰ ਕਰਵਾ ਸਕਣਗੇ ਉੱਥੇ ਆਮ ਲੋਕ ਵੀ ਉੱਥੇ ਪਹੁੰਚ ਕਰ ਸਕਣਗੇ ਤੇ ਦਫ਼ਤਰੀ ਟੀਮ ਇਹ ਯਕੀਨੀ ਬਣਾਵੇਗੀ ਕਿ ਲੋਕ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾ ਸਕੇ। ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਵੀ ਇਸ ਮੌਕੇ ਜਿਲ੍ਹਾ ਪ੍ਰਧਾਨ ਨੂੰ ਯਕੀਨ ਦਵਾਇਆ ਕਿ ਉਹ ਟਕਸਾਲੀ ਕਾਂਗਰਸੀ ਪਰਿਵਾਰਾਂ ਨੂੰ ਅੱਗੇ ਲਗਾ ਕੇ ਤੇ ਸਾਰਿਆਂ ਦੇ ਸਹਿਯੋਗ ਨਾਲ ਹਲਕੇ ਅੰਦਰ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਕੁਝ ਕਾਂਗਰਸੀ ਆਗੂਆਂ ਨਾਲ ਵੀ ਗੱਲਬਾਤ ਕੀਤੀ ਤੇ ਕਾਂਗਰਸ ਵਲੋਂ ਆਗਾਮੀ ਦਿਨਾਂ ’ਚ ਉਲੀਕੇ ਜਾਣ ਵਾਲੇ ਲੋਕ ਸੰਪਰਕ ਪ੍ਰੋਗਰਾਮਾਂ ਬਾਰੇ ਸਲਾਹ ਮਸ਼ਵਰਾ ਕੀਤਾ।
ਕ੍ਰਿਸ਼ਨ ਭਾਗੀਵਾਂਦਰ ਵਲੋਂ ਖੋਲ੍ਹੇ ਕਾਂਗਰਸ ਦਫ਼ਤਰ ’ਚ ਪਹੁੰਚੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ, ਵਰਕਰਾਂ ਨੂੰ ਮਿਲੇ
ਅਜੀਤ ਡੈਸਕ
30-06-2026