ਮੋਰਿੰਡਾ, 1 ਫਰਵਰੀ (ਪਿ੍ਤਪਾਲ ਸਿੰਘ)-ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਵਲੋਂ 'ਮੋਰਿੰਡਾ ਫ਼ਤਿਹ ਦਿਵਸ' ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਸੋਨੂ ਅਤੇ ਸੈਕਟਰੀ ਦਲਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਿੱਖ ਕੌਮ ਦੇ ਵਿਦਵਾਨ ਭਾਈ ਸਵਰਨ ਸਿੰਘ ਢਗਰਾਲੀ ਨੇ ਆਪਣੀ ਖੋਜ ਸਦਕਾ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜ਼ਰ ਕੌਰ ਜੀ ਨੂੰ ਸਰਹੰਦ ਸੂਬੇ ਦੀ ਕਚਹਿਰੀ ਵਿੱਚ ਲੈਕੇ ਜਾਣ ਵਾਲੇ ਮੋਰਿੰਡੇ ਦੇ ਰੰਘੜ ਚੌਧਰੀ ਦੋ ਭਰਾ ਜਾਨੀ ਖ਼ਾਂ ਤੇ ਮਾਨੀ ਖਾਂ, ਨੂੰ ਘੜੂੰਆਂ ਪਿੰਡ ਦੇ ਰਾਮਗੜ੍ਹੀਆਂ ਖ਼ਾਲਸੇ ਭਾਈ ਰਣ ਸਿੰਘ ਤੇ ਦਲ ਸਿੰਘ ਨੇ ਖਾਲਸਾ ਫੌਜਾਂ ਨਾਲ ਰਲ ਕੇ ਮਾਰ ਮੁਕਾਇਆ ਸੀ | ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵਲੋਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਮੋਰਿੰਡਾ ਫ਼ਤਹਿ ਦਿਵਸ ਵਜੋਂ 12 ਫਰਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਮੋਰਿੰਡਾ ਵਿਖੇ ਮਨਾਇਆ ਜਾਵੇਗਾ | ਇਸ ਮੀਟਿੰਗ ਵਿੱਚ ਭਾਈ ਸਵਰਨ ਸਿੰਘ ਢੰਗਰਾਲੀ ਵੱਲੋਂ ਮੋਰਿੰਡਾ ਫਤਿਹ ਦਿਵਸ ਦੇ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਇਸ ਮੌਕੇ ਰਮਨਦੀਪ ਸਿੰਘ ਘੜੂੰਆਂ, ਫੈਡਰੇਸ਼ਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਸੋਹਣਪਾਲ, ਸਕੱਤਰ ਦਲਜੀਤ ਸਿੰਘ ਮੁੰਡੇ, ਖਜਾਨਚੀ ਗੁਰਵਿੰਦਰ ਸਿੰਘ ਰੀਹਲ, ਭੁਪਿੰਦਰ ਸਿੰਘ ਰੀਹਲ, ਜਗਵਿੰਦਰ ਸਿੰਘ ਜੰਡੂ, ਤੇਜਿੰਦਰ ਸਿੰਘ ਕਲਸੀ, ਚਰਨਜੀਤ ਸਿੰਘ ਰੀਹਲ, ਜਸਪ੍ਰੀਤ ਸਿੰਘ ਕਲਸੀ, ਗੁਰਪ੍ਰੀਤ ਸਿੰਘ ਬਿਮਰਾ, ਮਨਜੀਤ ਸਿੰਘ ਧੀਮਾਨ, ਜਗਜੀਤ ਸਿੰਘ ਰੀਹਲ, ਅਵਤਾਰ ਸਿੰਘ ਵਿਰਦੀ, ਜਸਵਿੰਦਰ ਸਿੰਘ ਮਠਾੜੂ, ਜਗਦੀਪ ਸਿੰਘ ਘਟੌੜੇ , ਦਰਸ਼ਨ ਸਿੰਘ, ਗੁਰਮੀਤ ਸਿੰਘ, ਹਰਮੀਤ ਸਿੰਘ ਸੱਲ ਦਤਾਰਪੁਰ, ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਮੋਰਿੰਡਾ ਦੇ ਪ੍ਰਧਾਨ ਜਸਵੰਤ ਸਿੰਘ ਰੀਹਲ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਬਿੱਟੂ ਆਦਿ ਹਾਜ਼ਰ ਸਨ |